Deepika Luthra: ਪੰਜਾਬ ਪੁਲਿਸ ਦੀ ਇੱਕ ਸਪੈਸ਼ਲ ਟੀਮ ਦੀ ਦੀਪਿਕਾ ਲੂਥਰਾ ਘਰ ਪੁੱਜੀ। ਦੀਪਿਕਾ ਲੂਥਰਾ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਉਸ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਦੀਪਿਕਾ ਦੇ ਘਰ ਦੇ ਬਾਹਰ 2 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਹੁਣ ਸੁਰੱਖਿਆ ਮੁਲਾਜ਼ਮਾਂ ਦੀਆਂ ਗਿਣਤੀ 3 ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਗਲੀ ਵਿੱਚ ਬੇਰੀਕੇਡਿੰਗ ਵੀ ਕਰ ਦਿੱਤੀ ਗਈ ਹੈ। ਮੀਡੀਆ ਵੱਲੋਂ ਜਦੋਂ ਪੁਲਿਸ ਅਧਿਕਾਰੀ ਨੂੰ ਪੋਸਟ ਦੇ ਬਾਰੇ ਪੁੱਛਿਆ ਗਿਆ ਤੇ ਉਸ ਦੇ ਬਾਰੇ ਉਨ੍ਹਾਂ ਵੱਲੋਂ ਕਿਹਾ ਗਿਆ ਇਸ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ। ਦੀਪਿਕਾ ਲੂਥਰਾ ਨੂੰ ਅੰਦਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਦੀਪਿਕਾ ਲੂਥਰਾ ਘਰ ਵਿਚੋਂ ਬਾਹਰ ਨਾ ਨਿਕਲੇ ਇਸ ਲਈ ਬਾਹਰ ਦੋ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਦੀਪਿਕਾ ਲੂਥਰਾ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤਾ ਹੈ। ਦੀਪਿਕਾ ਨੂੰ ਅੰਮ੍ਰਿਤਪਾਲ ਮੇਹਰ ਅਤੇ ਬਾਬਰ ਖਾਲਸਾ ਇੰਟਰਨੈਸ਼ਨਲ ਤੋਂ ਧਮਕੀਆਂ ਮਿਲੀਆਂ ਹਨ। ਫਿਲਹਾਲ ਦੀਪਿਕਾ ਵੱਲੋਂ ਇਸ ਸਬੰਧੀ ਕੋਈ ਹੋਰ ਜਵਾਬ ਨਹੀਂ ਦਿੱਤਾ ਗਿਆ ਹੈ। ਇਸ ਦੌਰਾਨ, ਪਿਛਲੇ ਦਿਨ ਪੁਲਿਸ ਕਮਿਸ਼ਨਰੇਟ ਵੱਲੋਂ ਦੀਪਿਕਾ ਨੂੰ ਦੋ ਬੰਦੂਕਧਾਰੀ ਵੀ ਦਿੱਤੇ ਗਏ ਹਨ।
ਦਰਅਸਲ, ਅੰਮ੍ਰਿਤਪਾਲ ਮਹਿਰੋਂ ਨੇ ਡਬਲ ਮੀਨਿੰਗ ਵਾਲੀ ਸਮੱਗਰੀ ਕਾਰਨ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ, ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਉਸਨੂੰ ਇੱਕ ਧਮਕੀ ਭਰਿਆ ਈ-ਮੇਲ ਵੀ ਭੇਜਿਆ ਗਿਆ ਹੈ। ਦੀਪਿਕਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਾਈਬਰ ਸੈੱਲ ਥਾਣੇ ਵਿੱਚ ਅੰਮ੍ਰਿਤਪਾਲ ਮਹਿਰੋਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਧਿਆਨ ਦੇਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸੇ ਵੀਡੀਓ ਵਿੱਚ, ਉਸਨੇ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਵੀਡੀਓ ਬਣਾਉਣਾ ਬੰਦ ਨਾ ਕੀਤਾ, ਤਾਂ ਉਸਦਾ ਹਾਲ ਕਮਲ ਕੌਰ ਵਰਗਾ ਹੋਵੇਗਾ, ਅਤੇ ਇਸ ਵਾਰ "ਲਾਸ਼ ਵੀ ਨਹੀਂ ਮਿਲੇਗੀ।"
ਇਹ ਵੀ ਪੜ੍ਹੋ : Punjab Weather News: ਪੰਜਾਬ ਵਿੱਚ ਭਾਰੀ ਮੀਂਹ ਤੇ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਪਈ ਬਾਰਿਸ਼