Home >>Punjab

Muktsar News: ਦਿੱਲੀ ਪੁਲਿਸ ਨੇ ਮਾਨਵ ਤਸਕਰੀ ਗਿਰੋਹ ਕੀਤਾ ਕਾਬੂ, ਗਿੱਦੜਬਾਹਾ ਨਾਲ ਰੱਖਦੇ ਸਬੰਧ

Muktsar News: ਇਸ ਗਿਰੋਹ ਵਿੱਚ ਪੰਜਾਬ ਦੀਆਂ ਤਿੰਨ ਮਹਿਲਾਵਾਂ, ਦੋ ਪੁਰਸ਼ਾਂ ਸਮੇਤ ਅੱਠ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਇੱਕ ਔਰਤ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ

Advertisement
Muktsar News: ਦਿੱਲੀ ਪੁਲਿਸ ਨੇ ਮਾਨਵ ਤਸਕਰੀ ਗਿਰੋਹ ਕੀਤਾ ਕਾਬੂ, ਗਿੱਦੜਬਾਹਾ ਨਾਲ ਰੱਖਦੇ ਸਬੰਧ
Manpreet Singh|Updated: Feb 29, 2024, 03:24 PM IST
Share

Muktsar News(Anmol Singh Warring): ਦਿੱਲੀ ਪੁਲਿਸ ਵੱਲੋਂ ਬੀਤੇ ਦਿਨੀਂ ਮਾਨਵ ਤਸਕਰੀ ਦੇ ਮਾਮਲੇ ਵਿਚ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਵਿੱਚ ਪੰਜਾਬ ਦੀਆਂ ਤਿੰਨ ਮਹਿਲਾਵਾਂ, ਦੋ ਪੁਰਸ਼ਾਂ ਸਮੇਤ ਅੱਠ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਇੱਕ ਔਰਤ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ। ਜਿਸ ਬੱਚੀ ਨੂੰ ਵੇਚਣ ਲਈ ਡੀਲ ਹੋ ਰਹੀ ਸੀ, ਉਹ ਬੱਚੀ ਵੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਨਾਲ ਸਬੰਧਿਤ ਹੈ। ਇਸ ਬੱਚੀ ਨੂੰ ਦਿੱਲੀ ਪੁਲਿਸ ਨੇ ਰੈਸਕਿਉ ਕਰ ਲਿਆ ਹੈ।

ਪਰਿਵਾਰ ਨੇ ਗੋਦ ਦਿੱਤੀ ਸੀ ਬੱਚੀ

ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਨੂੰ ਸਾਰੀ ਘਟਨਾ ਸਬੰਧੀ ਉਦੋ ਪਤਾ ਲੱਗਾ ਜਦੋਂ ਦਿੱਲੀ ਪੁਲਿਸ ਉਹਨਾਂ ਦੇ ਘਰ ਆਈ। ਉਹਨਾਂ ਨੂੰ ਦਿੱਲੀ ਬੁਲਾਇਆ ਵੀ ਗਿਆ ਪਰ ਬੱਚੀ ਨੂੰ ਵਿਖਾਇਆ ਤੱਕ ਨਹੀਂ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਬੱਚੀ ਅਮਨ ਨਰਸ ਦੇ ਰਾਹੀ ਅਬੋਹਰ ਦੇ ਪਰਿਵਾਰ ਨੂੰ ਗੋਦ ਦਿੱਤੀ ਸੀ ਅਤੇ ਇੱਥੋਂ ਤੱਕ ਕਿ ਗੋਦ ਭਰਾਈ ਸਮੇਂ ਸ਼ਗਨ ਲੈਣ ਦੀ ਬਜਾਏ ਬੱਚੀ ਨੂੰ ਇਸ ਆਸ ਨਾਲ ਗੋਦ ਦਿੱਤਾ ਕਿ ਬੱਚੀ ਦਾ ਪਾਲਣ ਪੋਸ਼ਣ ਵਧੀਆ ਪਰਿਵਾਰ ਵਿੱਚ ਹੋਵੇਗਾ ਅਤੇ ਉਹਨਾਂ ਦੀ ਬੱਚੀ ਖੁਸ਼ ਰਹੇਗੀ। ਪਰਿਵਾਰ ਨੂੰ ਪਤਾ ਨਹੀਂ ਸੀ ਕਿ ਇਹ ਲੋਕ ਮਾਨਵ ਤਸਕਰੀ ਦਾ ਕੰਮ ਕਰਦੇ ਹਨ।ਪਰ ਜੇਕਰ ਉਹਨਾਂ ਨੂੰ ਅਜਿਹਾ ਕੁਝ ਪਤਾ ਹੁੰਦਾ ਤਾਂ ਉਹ ਕਦੇ ਵੀ ਬੱਚੀ ਗੋਦ ਨਾ ਦਿੰਦੇ ਜਿੱਥੇ ਉਹ ਦੋ ਬੱਚੀਆਂ ਪਲ ਰਹੀਆਂ ਹਨ ਉਥੇ ਇਹ ਤੀਜੀ ਬੱਚੀ ਵੀ ਪਲ ਜਾਂਦੀ।

ਨਰਸ ਵੀ ਤਸਕਰੀ ਦੇ ਗਿਰੋਹ 'ਚ ਸ਼ਾਮਿਲ

ਬੱਚੀ ਦੇ ਮਾਪੇ ਦਾ ਕਹਿਣਾ ਹੈ ਕਿ ਉਹਨਾਂ ਦੇ ਪਹਿਲਾਂ ਵੀ ਦੋ ਕੁੜੀਆਂ ਸਨ। ਜਦੋਂ ਉਹਨਾਂ ਦੇ ਤੀਜੀ ਕੁੜੀ ਹੋਈ ਤਾਂ ਇੱਕ ਨਰਸ ਵੱਲੋਂ ਇਹ ਕਿਹਾ ਗਿਆ ਕਿ ਅਬੋਹਰ ਦੇ ਇੱਕ ਪਰਿਵਾਰ ਨੂੰ ਕੁੜੀ ਦੀ ਲੋੜ ਹੈ, ਇਸ ਪਰਿਵਾਰ ਦੇ ਮੈਂਬਰ ਸਰਕਾਰੀ ਨੌਕਰੀ 'ਤੇ ਹਨ ਅਤੇ ਉਹਨਾਂ ਤੋਂ ਇਹ ਕੁੜੀ ਗੋਦ ਲੈ ਲਈ ਗਈ। ਇਸ ਸਾਰੇ ਗਿਰੋਹ ਵਿੱਚ ਕਥਿਤ ਤੌਰ 'ਤੇ ਨਰਸ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਨੂੰ ਇਸ ਸਬੰਧੀ ਹੁਣ ਜਾਣਕਾਰੀ ਮਿਲੀ ਕਿ ਅਮਨ ਨਾਮ ਦੀ ਨਰਸ ਅਤੇ ਅਬੋਹਰ ਦੇ ਜਿਸ ਪਰਿਵਾਰ ਨੇ ਬੱਚੀ ਗੋਦ ਲਈ ਸੀ, ਉਹ ਇਸ ਗਿਰੋਹ ਵਿੱਚ ਹੀ ਸ਼ਾਮਿਲ ਸਨ।

ਦਿੱਲੀ ਪੁਲਿਸ ਨੇ ਕੀਤਾ ਕਾਬੂ

ਦਿੱਲੀ ਪੁਲਿਸ ਵੱਲੋਂ ਬੀਤੇ ਦਿਨੀਂ ਮਾਨਵ ਤਸਕਰੀ ਕਰਨ ਵਾਲੇ ਇਸ ਗਿਰੋਹ ਨੂੰ ਕਾਬੂ ਕਰ ਲਿਆ। ਇਸ ਗਿਰੋਹ ਵਿੱਚ ਪੰਜਾਬ ਦੀਆਂ ਤਿੰਨ ਮਹਿਲਾਵਾਂ, ਦੋ ਪੁਰਸ਼ਾਂ ਸਮੇਤ ਅੱਠ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਇੱਕ ਔਰਤ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ। ਜਿਸ ਬੱਚੀ ਨੂੰ ਵੇਚਣ ਲਈ ਡੀਲ ਹੋ ਰਹੀ ਸੀ, ਉਹ ਬੱਚੀ ਵੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਨਾਲ ਸਬੰਧਿਤ ਹੈ। ਇਸ ਬੱਚੀ ਨੂੰ ਦਿੱਲੀ ਪੁਲਿਸ ਨੇ ਰੈਸਕਿਉ ਕਰ ਲਿਆ ਹੈ।

Read More
{}{}