Home >>Punjab

ਯੂਥ ਵਿੰਗ ਦੇ ਆਗੂ ਨਿਰਭੈ ਸਿੰਘ ਖਾਈ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

Farmer Leader Death News: ਖਾਈ ਪਿੰਡ ਦੀ ਡੇਢ ਕਰੋੜ ਦੀ ਕੀਮਤ ਵਾਲੀ ਜ਼ਮੀਨ ਨਾਲ ਸਬੰਧਿਤ ਮਾਮਲੇ ਵਿੱਚ ਨਿਰਭੈ ਸਿੰਘ ਖਾਈ ਪੀੜਤ ਧਿਰ ਨਾਲ ਲਹਿਰਾ ਪੁਲਿਸ ਸਟੇਸ਼ਨ ਵਿਖੇ ਭੂ ਮਾਫੀਏ ਵਿਰੁੱਧ ਗੁਹਾਰ ਲਗਾਉਣ ਗਿਆ ਸੀ।

Advertisement
ਯੂਥ ਵਿੰਗ ਦੇ ਆਗੂ ਨਿਰਭੈ ਸਿੰਘ ਖਾਈ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ
Manpreet Singh|Updated: May 27, 2025, 03:12 PM IST
Share

Farmer Leader Death News: ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰੇਤ ਗਰੁੱਪ ਦੇ ਵਫਦ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਹੈਡਕੁਆਰਟਰ ਵਿਖੇ ਐਲਕੇ ਯਾਦਵ, ਏਡੀਜੀਪੀ ਕਮ ਡਾਇਰੈਕਟਰ ਇਨਵੈਸਟੀਗੇਸ਼ਨ ਬਿਊਰੋ ਨੂੰ ਮਿਲ ਕੇ ਸੰਗਰੂਰ ਜ਼ਿਲ੍ਹੇ ਵਿੱਚ ਯੂਥ ਵਿੰਗ ਦੇ ਆਗੂ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਵਫਦ ਵਿੱਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ,ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ, ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਤੇ ਹਰਮੇਸ਼ ਸਿੰਘ ਢੇਸੀ, ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ,ਸਤਵੀਰ ਸਿੰਘ ਸੁਲਤਾਨੀ ਅਤੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਸ਼ਾਮਿਲ ਸਨ।

ਦੱਸਦਈਏ ਕਿ ਯੂਥ ਵਿੰਗ ਦੇ ਆਗੂ ਨਿਰਭੈ ਸਿੰਘ ਖਾਈ ਉੱਪਰ ਲਹਿਰਾ ਪੁਲਿਸ ਥਾਣੇ ਅਧੀਨ 25 ਅਪ੍ਰੈਲ 2025 ਨੂੰ ਭੂ-ਮਾਫੀਏ ਵੱਲੋਂ ਸਿਆਸੀ ਸ਼ਹਿ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਜੋ ਕਿ ਇਸ ਸਮੇਂ ਵੀ ਡੀਐਮਸੀ ਲੁਧਿਆਣਾ ਵਿਖੇ ਜੇਰੇ ਇਲਾਜ ਹਨ। ਭਾਵੇ ਕਿ ਲਹਿਰਾ ਪੁਲਿਸ ਸਟੇਸ਼ਨ ਵਿੱਚ 25 ਅਪ੍ਰੈਲ ਨੂੰ ਬੀਐਨਐਸ ਦੀ ਅ/ਧ 109,126(2), 117(2), 115(2),324(4),351(2), 191(3) ਅਤੇ 190 ਤਹਿਤ 4 ਨਾਮਜ਼ਦ ਦੋਸ਼ੀਆਂ ਅਤੇ ਕੁੱਝ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਨ ਦੇ ਬਾਵਜੂਦ ਹਾਲੇ ਤੱਕ ਇੱਕ ਨੂੰ ਛੱਡ ਕੇ ਬਾਕੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਹਮਲੇ ਵਿੱਚ ਵਰਤੇ ਗਏ ਹਥਿਆਰ ਅਤੇ ਵਹੀਕਲ ਬਰਾਮਦ ਕੀਤੇ ਗਏ ਹਨ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਲਹਿਰਾ ਪੁਲਿਸ ਸਿੰਜਾਈ ਮੰਤਰੀ ਬਰਿੰਦਰ ਗੋਇਲ ਦੇ ਸਿਆਸੀ ਦਬਾਓ ਅਧੀਨ ਦੋਸ਼ੀਆਂ ਦੀ ਪੈੜ ਨੱਪਣ ਤੋਂ ਟਾਲ ਮਟੋਲ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦੋਸ਼ੀ ਇਲਾਕੇ'ਚ ਭੂ-ਮਾਫੀਏ ਵਜੋਂ ਪਹਿਲਾਂ ਹੀ ਲੋਕਾਂ ਦੀਆਂ ਜਮੀਨਾਂ ਤੇ ਕਬਜ਼ੇ ਕਰਨ ਲਈ ਬਦਨਾਮ ਹਨ। ਖਾਈ ਪਿੰਡ ਦੀ ਡੇਢ ਕਰੋੜ ਦੀ ਕੀਮਤ ਵਾਲੀ ਜ਼ਮੀਨ ਨਾਲ ਸਬੰਧਿਤ ਮਾਮਲੇ ਵਿੱਚ ਨਿਰਭੈ ਸਿੰਘ ਖਾਈ ਪੀੜਤ ਧਿਰ ਨਾਲ ਲਹਿਰਾ ਪੁਲਿਸ ਸਟੇਸ਼ਨ ਵਿਖੇ ਭੂ ਮਾਫੀਏ ਵਿਰੁੱਧ ਗੁਹਾਰ ਲਗਾਉਣ ਗਿਆ ਸੀ। ਜਿਸ ਤੋਂ ਖਿੱਝ ਕੇ ਉਹਨਾਂ ਨੇ ਪੂਰੀ ਸੋਚੀ ਸਮਝੀ ਸਕੀਮ ਨਾਲ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਨਤਕ ਆਵਾਜ਼ ਬੁਲੰਦ ਕਰਨ ਦੇ ਬਾਵਜੂਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਵਿੱਚ ਰੋਸ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਐਲਕੇ ਯਾਦਵ ਨੇ ਭਰੋਸਾ ਦਿੱਤਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਉਨਾਂ ਨੇ ਉਸੇ ਸਮੇਂ ਡੀਆਈਜੀ ਪਟਿਆਲਾ ਰੇਂਜ ਡਾ. ਨਾਨਕ ਸਿੰਘ ਅਤੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੂੰ ਦੋਸ਼ੀਆਂ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ ਹਨ।

Read More
{}{}