Home >>Punjab

Amritsar News:ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ ਸਾਫ-ਸੁਥਰਾ ਕਰਨ ਦੀਆਂ ਹਦਾਇਤਾਂ

Amritsar News:  ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ ਨੇ ਇਸ ਦੇ ਚੌਗਿਰਦੇ ਦੀ ਦੇਖ-ਭਾਲ ਵਿਚ ਲੱਗੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ਉਤੇ ਜਾ ਕੇ ਲੋੜੀਂਦੇ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ।

Advertisement
 Amritsar News:ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ ਸਾਫ-ਸੁਥਰਾ ਕਰਨ ਦੀਆਂ ਹਦਾਇਤਾਂ
Ravinder Singh|Updated: Sep 23, 2024, 07:09 PM IST
Share

Amritsar News (ਭਰਤ ਸ਼ਰਮਾ): ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ ਨੇ ਇਸ ਦੇ ਚੌਗਿਰਦੇ ਦੀ ਦੇਖ-ਭਾਲ ਵਿਚ ਲੱਗੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ਉਤੇ ਜਾ ਕੇ ਲੋੜੀਂਦੇ ਕਦਮ ਚੁੱਕਣ ਤੇ ਗਲਿਆਰੇ ਸਮੇਤ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਕਚਰਾ ਮੁਕਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਮੈਡਮ ਸਾਹਨੀ ਨੇ ਖ਼ੁਦ ਕਾਰ ਪਾਰਕਿੰਗ, ਬਾਥਰੂਮ, ਰਸਤੇ, ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਅਤੇ ਗਲੀਆਂ ਦੀ ਹਾਲਤ ਵੇਖੀ ਅਤੇ ਸਾਰੇ ਵਿਭਾਗਾਂ ਨੂੰ ਇਸ ਵਿਚ ਵਿਆਪਕ ਸੁਧਾਰ ਲਿਆਉਣ ਦੀਆਂ ਹਦਾਇਤਾਂ ਕੀਤੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫਿਲਹਾਲ ਮੇਰਾ ਪਹਿਲਾ ਦੌਰਾ ਹੈ ਤੇ ਮੈਂ ਹੁਣ ਹਰ ਦੋ ਮਹੀਨਿਆਂ ਬਾਅਦ ਇਸ ਰਸਤੇ Gਤੇ ਚੌਗਿਰਦੇ ਦੀ ਸਾਰ ਲਵਾਂਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਡਾ ਵੱਡਾ ਤੀਰਥ ਹੀ ਨਹੀਂ, ਬਲਕਿ ਸ਼ਹਿਰ ਵਿਚ ਵੱਧ ਰਹੇ ਧਾਰਮਿਕ ਟੂਰਜ਼ਿਮ ਦਾ ਵੀ ਮੁੱਖ ਕਾਰਨ ਵੀ ਹੈ। ਸ੍ਰੀ ਦਰਬਾਰ ਦੇ ਦਰਸ਼ਨਾਂ ਨੂੰ ਆਉਂਦੇ ਸ਼ਰਧਾਲੂਆਂ ਕਾਰਨ ਇਥੋਂ ਦੀ ਸੈਰ ਸਪਾਟਾ ਸਨਅਤ ਵੱਧ ਫੁੱਲ ਰਹੀ ਹੈ, ਸੋ ਇਸ ਦੇ ਆਲੇ ਦੁਆਲੇ ਦਾ ਧਿਆਨ ਰੱਖਣਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ।

ਉਨ੍ਹਾਂ ਨੇ ਕਿਹਾ ਕਿ ਬਤੌਰ ਡਿਪਟੀ ਕਮਿਸ਼ਨਰ ਇਹ ਕੰਮ ਕੇਵਲ ਮੇਰਾ ਜਾਂ ਕਾਰਪੋਰੇਸ਼ਨ ਦਾ ਹੀ ਨਹੀਂ, ਬਲਕਿ ਇਥੇ ਆਉਂਦੇ ਹਰ ਸ਼ਰਧਾਲੂ, ਦੁਕਾਨਦਾਰਾਂ ਦਾ ਵੀ ਹੈ, ਜੋ ਕਿ ਇਸ ਮੁਕੱਦਸ ਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਆਪਾਂ ਸਾਰੇ ਇਸ ਦੀ ਸਾਫ-ਸਫਾਈ ਦਾ ਧਿਆਨ ਰੱਖਾਂਗੇ ਤਾਂ ਹੀ ਅਸੀਂ ਇਸ ਦੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖ ਸਕਾਂਗੇ। ਉਨ੍ਹਾਂ ਨੇ ਗਲਿਆਰੇ ਦੀ ਸਾਫ਼-ਸਫਾਈ ਲਈ ਅੰਮ੍ਰਿਤਸਰ ਵਿਕਾਸ ਅਥਾਰਿਟੀ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਹ ਕੰਮ ਕਿਸੇ ਯੋਗ ਕੰਪਨੀ ਨੂੰ ਦੇਣ ਲਈ ਟੈਂਡਰ ਜਾਰੀ ਕਰਨ ਦੀ ਹਦਾਇਤ ਕੀਤੀ।

ਡਿਪਟੀ ਕਮਿਸ਼ਨਰ ਨੇ ਮੁੱਖ ਪਾਰਕਿੰਗ ਦਾ ਜਾਇਜ਼ਾ ਲੈਂਦੇ ਇਸ ਦੀ ਖਸਤਾ ਹਾਲਤ ਵੇਖੀ ਤੇ ਇਸ ਨੂੰ ਆਉਂਦੇ ਰਸਤੇ, ਕੰਪਲੈਕਸ ਵਿਚ ਲਾਇਟਾਂ ਦੀ ਘਾਟ, ਥਾਂ-ਥਾਂ ਖਿਲਰੀ ਗੰਦਗੀ, ਬਾਥਰੂਮਾਂ ਦੀ ਮਾੜੀ ਹਾਲਤ ਦਾ ਗੰਭੀਰ ਨੋਟਿਸ ਲੈਂਦੇ ਅੰਮ੍ਰਿਤਸਰ ਵਿਕਾਸ ਅਥਾਰਟੀ ਤੇ ਇਥੇ ਕੰਮ ਕਰ ਰਹੇ ਠੇਕੇਦਾਰ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਹ ਸਾਡੇ ਸ਼ਹਿਰ ਦਾ ਸਭ ਤੋਂ ਅਹਿਮ ਸਥਾਨ ਹੈ, ਕਿਉਂਕਿ ਸਭ ਤੋਂ ਪਹਿਲਾਂ ਸ਼ਰਧਾਲੂ ਤੁਹਾਡੇ ਕੋਲ ਪਹੁੰਚਦਾ ਹੈ। ਇਥੇ ਗੱਡੀ ਖੜ੍ਹੀ ਕਰਕੇ ਉਹ ਅੱਗੇ ਜਾਂਦਾ ਹੈ, ਸੋ ਲੋੜ ਹੈ ਕਿ ਤੁਸੀਂ ਇਸ ਨੂੰ ਸਾਫ ਸੁਥਰਾ ਰੱਖੋ।

ਉਨ੍ਹਾਂ ਇਸ ਪਾਰਕਿੰਗ ਨੂੰ ਰੰਗ ਕਰਨ, ਸੂਚਨਾ ਬੋਰਡ ਲਗਾਉਣ, ਬਾਥਰੂਮਾਂ ਨੂੰ ਸਾਫ ਕਰਨ, ਲਿਫਟ ਚਾਲੂ ਕਰਨ, ਗੱਡੀਆਂ ਖੜ੍ਹੀਆਂ ਕਰਨ ਲਈ ਫਰਸ਼ ਉਤੇ ਲਾਇਨਾਂ ਲਗਾਉਣ, ਵਧੀਆ ਲਾਇਟਾਂ ਲਗਾਉਣ ਆਦਿ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵਿਰਾਸਤੀ ਗਲੀ ਵਿਚ ਲੱਗੇ ਬੁੱਤਾਂ ਦੀ ਸਾਫ-ਸਫ਼ਾਈ ਕਰਨ ਦੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦੀ ਹਦਾਇਤ ਵੀ ਕੀਤੀ। ਇਸ ਮੌਕੇ ਐਸਡੀਐਮ ਮਨਕੰਵਲ ਸਿੰਘ ਚਾਹਲ, ਸੀਏ ਏਡੀਏ ਦਰਬਾਰਾ ਸਿੰਘ, ਟੂਰਿਜ਼ਮ ਅਫ਼ਸਰ ਸੁਖਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Read More
{}{}