Dera Baba Nanak News: ਡੇਰਾ ਬਾਬਾ ਨਾਨਕ ਦੀ ਨਗਰ ਕੌਂਸਲ ਚੋਣ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ। ਚਾਰ ਵਜੇ ਤੋਂ ਬਾਅਦ ਹਰ ਬੂਥ ‘ਤੇ ਤੁਰੰਤ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨ ਦਿੱਤੇ ਜਾਣਗੇ। ਡੇਰਾ ਬਾਬਾ ਨਾਨਕ ‘ਚ ਕੁੱਲ 13 ਵਾਰਡਾਂ ‘ਚ ਚੋਣ ਹੋ ਰਹੀ ਹੈ।
ਉਮੀਦਵਾਰਾਂ ਮੁਤਾਬਕ, ਵੋਟ ਪਾਉਣ ਦੀ ਕਾਰਵਾਈ ਅਮਨ-ਚੈਨ ਨਾਲ ਚੱਲ ਰਹੀ ਹੈ ਅਤੇ ਹਰੇਕ ਉਮੀਦਵਾਰ ਨੂੰ ਆਪਣੇ ਹੱਕ ‘ਚ ਵੋਟਾਂ ਦੀ ਉਮੀਦ ਹੈ। ਪੁਲਿਸ ਦੀ ਗੱਲ ਮੰਨੀ ਜਾਵੇ ਤਾਂ ਐਸਪੀ ਪੁਲਿਸ ਮੁਤਾਬਕ, ਸੈਂਸਿਟਿਵ ਅਤੇ ਅਤੀ-ਸੈਂਸਿਟਿਵ ਬੂਥਾਂ ‘ਤੇ ਵਾਧੂ ਫੋਰਸ ਤੈਨਾਤ ਕੀਤੀ ਗਈ ਹੈ।
ਐਸਪੀ ਤੋਂ ਲੈ ਕੇ ਡੀਐਸਪੀ ਇਨ੍ਹਾਂ 13 ਵਾਰਡਾਂ ਤੱਕ ਦੇ ਅਧਿਕਾਰੀ ਚੋਣ ਪਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ਇਸ ਤੋਂ ਇਲਾਵਾ, ਵਿਅਕਤਿਗਤ ਪੈਟਰੋਲਿੰਗ ਟੀਮਾਂ ਤੈਨਾਤ ਹਨ, ਤਾਂ ਜੋ ਪੂਰੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਪੂਰੀ ਹੋ ਸਕੇ।
ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀ ਚੋਣ ਲਈ ਅੱਜ ਵੋਟਿੰਗ ਜਾਰੀ ਹੈ। ਕੁੱਲ 37 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਨਗਰ ਕੌਂਸਲ ਦੇ 13 ਵਾਰਡਾਂ ‘ਚ 56 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 7 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਸਨ। ਆਮ ਆਦਮੀ ਪਾਰਟੀ ਤੋਂ 13 ਉਮੀਦਵਾਰ, ਕਾਂਗਰਸ ਤੋਂ 12 ਉਮੀਦਵਾਰ, ਭਾਜਪਾ ਤੋਂ 8 ਉਮੀਦਵਾਰ, ਅਕਾਲੀ ਦਲ ਤੋਂ 1 ਉਮੀਦਵਾਰ, ਆਜ਼ਾਦ ਉਮੀਦਵਾਰ ਤੋਂ 3 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਮੀਦਵਾਰ ਚੋਣ ਲੜ ਰਹੇ ਹਨ।