Muktsar News: ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਬੀਤੇ ਦਿਨ ਇੱਕ ਨੌਜਵਾਨ ਤੋਂ ਭੁੱਕੀ ਨਾਲ ਲਿਬੜਿਆ ਲਿਫਾਫਾ ਬਰਾਮਦ ਤੇ ਪਰਚਾ ਦਰਜ ਹੋਣ ਦੇ ਮਾਮਲੇ ਵਿੱਚ ਪੁਲਿਸ ਸੋਸ਼ਲ ਮੀਡੀਆ ਉਤੇ ਘਿਰਨ ਮਗਰੋਂ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਹੁਣ ਡੀਜੀਪੀ ਗੌਰਵ ਯਾਦਵ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦਰਅਸਲ ਥਾਣਾ ਲੰਬੀ ਪੁਲਿਸ ਨੇ ਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਢਾਣੀ ਤੇਲੀਆਂ ਵਾਲੀ ਕੰਦੂ ਖੇੜਾ ਖਿਲਾਫ਼ 26 ਅਪ੍ਰੈਲ ਨੂੰ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। 26 ਅਪ੍ਰੈਲ ਨੂੰ ਮੁੱਖ ਥਾਣਾ ਅਫਸਰ ਲੰਬੀ ਐਸਆਈ ਪੁਲਿਸ ਪਾਰਟੀ ਸਮੇਤ ਲੰਬੀ ਤੋਂ ਪੰਜਾਵਾ ਜਾਂਦੇ ਹੋਏ ਸ਼ਮਸ਼ਾਨਘਾਟ ਲੰਬੀ ਪੁੱਜੇ ਤਾਂ ਅੰਦਰ ਨਲਕੇ ਕੋਲ ਬੈਠਾ ਇੱਕ ਨੌਜਵਾਨ ਲਿਫਾਫੇ ਵਿਚੋਂ ਕੱਢਕੇ ਕੁੱਝ ਖਾਂਦਾ ਦਿਖਾਈ ਦਿੱਤਾ। ਸਬ ਇੰਸਪੈਕਟਰ ਨੇ ਗੱਡੀ ਰੁਕਵਾਕੇ ਉੱਥੇ ਪੁੱਜੀ ਤਾਂ ਉਸਦੇ ਹੱਥ ਵਿਚ ਫੜ੍ਹੇ ਪਾਰਦਰਸ਼ੀ ਮੋਮੀ ਲਿਫਾਫੇ ਚੋਂ ਭੁੱਕੀ ਚੂਰਾ ਪੋਸਤ ਸਾਫ ਨਜ਼ਰ ਆ ਰਹੀ ਸੀ, ਨੂੰ ਜ਼ਮੀਨ ਤੇ ਸੁੱਟਕੇ ਖਿਸਕਣ ਲੱਗਾ।
ਕਾਬੂ ਕਰਨ ਉਤੇ ਉਸ ਨੇ ਆਪਣਾ ਨਾਮ ਮਨਦੀਪ ਸਿੰਘ ਉਕਤ ਦੱਸਿਆ ਅਤੇ ਕਿਹਾ ਕਿ ਉਹ ਭੁੱਕੀ ਚੂਰਾ ਪੋਸਤ ਖਾਣ ਦਾ ਆਦੀ ਹੈ। ਲੰਬੀ ਪੁਲਿਸ ਨੇ ਇਸ ਸਬੰਧ ਵਿੱਚ ਮੁਕੱਦਮਾ ਦਰਜ ਕਰਕੇ ਪਾਰਦਰਸ਼ੀ ਖਾਲੀ ਮੋਮੀ ਲਿਫਾਫਾ ਬਰਾਮਦ ਕੀਤਾ ਹੈ ਜਿਸ ਨੂੰ ਭੁੱਕੀ ਚੂਰਾ ਪੋਸਤ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ : Tarn Taran News: 7ਵੀਂ ਜਮਾਤ ਦੀ ਵਿਦਿਆਰਥਣ ਸਕੂਲ ਵਿੱਚ ਪਿਸਤੌਲ ਲੈ ਕੇ ਪੁੱਜੀ; ਪਿਤਾ ਖਿਲਾਫ਼ ਮਾਮਲਾ ਦਰਜ
ਇਸ ਤੋਂ ਬਾਅਦ ਇਹ ਖਬਰ ਨਸ਼ਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਗਿਆ ਤੇ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ। ਡੀਜੀਪੀ ਗੌਰਵ ਯਾਦਵ ਦੇ ਧਿਆਨ ਵਿੱਚ ਆਉਣ ਉਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਕਈ ਲੋਕ ਪੰਜਾਬ ਪੁਲਿਸ ਉਤੇ ਵੱਧ ਤੋਂ ਵੱਧ ਐਨਡੀਪੀਐਸ ਕੇਸ ਦਰਜ ਕਰਨ ਅਤੇ ਟਾਰਗੇਟ ਪੂਰੇ ਕਰਨ ਦੀ ਗੱਲ ਕਹੀ ਜਾ ਰਹੀ ਸੀ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਚੌਕਸੀ ਅਤੇ ਚਿੰਤਾ ਦਾ ਮਾਹੌਲ