Arpit Shukla: ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਤੇ ਪੁਲਿਸ ਅਧਿਕਾਰੀਆਂ ਨੇ ਖਨੌਰੀ ਸਰਹੱਦ ਉਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਅਰਪਿਤ ਸ਼ੁਕਲਾ ਨੇ ਦੱਸਿਆ ਕਿ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਜ਼ਿਕਰ ਹੋਇਆ ਸੀ। ਉਹੀ ਪੈਗ਼ਾਮ ਲੈ ਕੇ ਅਸੀਂ ਇੱਥੇ ਆਏ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਜਾਣੂ ਕਰਵਾਇਆ ਕਿ ਉਨ੍ਹਾਂ ਨੂੰ ਮੈਡੀਕਲ ਸੁਵਿਧਾ ਦੀ ਜ਼ਰੂਰਤ ਹੈ ਜਾਂ ਕੋਈ ਹੋਰ ਜ਼ਰੂਰਤ ਉਸ ਨੂੰ ਲੈ ਕੇ ਗੱਲਬਾਤ ਹੋਈ ਹੈ। ਹਾਈ ਪਾਵਰ ਕਮੇਟੀ ਇਸ ਉਤੇ ਵਿਚਾਰ ਕਰੇਗੀ। ਮੁੱਖ ਗੱਲ ਤਾਂ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਹੈ। ਇੱਥੇ ਇਕ ਮਿੰਨੀ ਹਸਪਤਾਲ ਦੇ ਤੌਰ ਉਤੇ ਕੰਮ ਕੀਤਾ ਜਾ ਰਿਹਾ ਹੈ।