Home >>Punjab

Dindsa On Harpal: ਢੀਂਡਸਾ ਨੇ ਵਿੱਤ ਮੰਤਰੀ ਦਾ ਮੰਗਿਆ ਅਸਤੀਫਾ, ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਵੇ ਮੁਆਵਜ਼ਾ

Sangrur Case Update: ਪਿੰਡ ਗੁੱਜਰਾਂ ਵਿੱਚ ਸ਼ਰਾਬ ਪੀਣ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ ਅੱਠ ਤੱਕ ਪਹੁੰਚ ਗਿਆ ਹੈ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਸ਼ਰਾਬ ਪੀਣ ਕਾਰਨ ਇਹ ਮੌਤਾਂ ਹੋ ਰਹੀਆਂ ਹਨ।

Advertisement
Dindsa On Harpal: ਢੀਂਡਸਾ ਨੇ ਵਿੱਤ ਮੰਤਰੀ ਦਾ ਮੰਗਿਆ ਅਸਤੀਫਾ, ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਵੇ ਮੁਆਵਜ਼ਾ
Manpreet Singh|Updated: Mar 21, 2024, 01:04 PM IST
Share

Dindsa On Harpal (ਕੀਰਤੀਪਾਲ ਕੁਮਾਰ): ਵਿੱਤ ਮੰਤਰੀ ਅਤੇ ਐਕਸਾਈਜ਼ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਵਿੱਚ ਪੈਂਦੇ ਪਿੰਡ ਗੁੱਜਰਾਂ ਵਿੱਚ ਸ਼ਰਾਬ ਪੀਣ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ ਅੱਠ ਤੱਕ ਪਹੁੰਚ ਗਿਆ ਹੈ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਸ਼ਰਾਬ ਪੀਣ ਕਾਰਨ ਇਹ ਮੌਤਾਂ ਹੋ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਜੋ ਮਰੀਜ਼ ਦਾਖਲ ਹਨ। ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਜ਼ੇਰੇ ਇਲਾਜ਼ ਮਰੀਜ਼ਾਂ ਦੇ ਲਈ ਗੱਲਬਾਤ ਕੀਤੀ ਅਤੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਸਾਡੀ ਪਾਰਟੀ ਤੁਹਾਡੇ ਨਾਲ ਹੈ ਅਤੇ ਇਸ ਮਾਮਲੇ ਦੇ ਸਬੰਧੀ ਹਰ ਲੜਾਈ ਤੁਹਾਡੇ ਲਈ ਲੜੇਗੀ। ਕਿਸ ਤੋ ਵੀ ਡਰ ਦੀ ਲੋੜ ਨਹੀਂ ਹੈ, ਜੋ ਵੀ ਗੱਲ ਸੱਚ ਹੈ ਉਸ ਨੂੰ ਸਾਡੇ ਤੱਕ ਪਹੁੰਚਦੀ ਕਰੋ।

ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗੜ ਕਿਹਾ ਜਾਣ ਵਾਲਾ ਸੰਗਰੂਰ ਜ਼ਿਲ੍ਹਾ ਜਿੱਥੇ ਕਈ ਮੰਤਰੀ ਹਨ ਅਤੇ ਵਿੱਤ ਮੰਤਰੀ ਦੇ ਹਲਕੇ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋ ਰਹੀਆਂ ਹਨ। ਇਸ ਦੀ ਜਿੰਮੇਵਾਰੀ ਕਿਸਦੀ ਬਣਦੀ ਹੈ, ਵਿੱਤ ਮੰਤਰੀ ਨੂੰ ਇਸੇ ਵੇਲੇ ਅਸਤੀਫਾ ਦੇਣਾ ਚਾਹੀਦਾ ਹੈ। ਅਤੇ ਜਿਹੜੇ ਗਰੀਬ ਪਰਿਵਾਰਾਂ ਦੇ ਵਿਅਕਤੀਆਂ ਦੀ ਮੌਤ ਹੋਈ ਹੈ, ਉਹਨਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਪ੍ਰਸ਼ਾਸਨ ਨੇ ਜਿਹੜੀ ਕਮੇਟੀ ਦਾ ਗਠਨ ਕੀਤਾ ਹੈ, ਉਸ 'ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ। ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਕਿਉਂਕਿ ਇਸ ਕਮੇਟੀ ਵਿੱਚ ਜੋ ਬੰਦੇ ਲਏ ਗਏ ਹਨ, ਉਹ ਸੰਗਰੂਰ ਪ੍ਰਸ਼ਾਸਨ ਅਤੇ ਦਿੜਬਾ ਹਲਕੇ ਦੇ ਹੀ ਅਫਸਰ ਹਨ। ਜੋ ਸਹੀ ਕਾਰਵਾਈ ਨਹੀਂ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਦੋ-ਤਿੰਨ ਬੰਦਿਆਂ ਨੂੰ ਫੜਨ ਨਾਲ ਕੁਝ ਨਹੀਂ ਹੋਣਾ ਸਗੋਂ ਇਸ ਦੀ ਜੋ ਚੇਨ ਹੈ ਉਸ ਨੂੰ ਬ੍ਰੇਕ ਕਰਨਾ ਹੋਵੇਗਾ। ਇਹ ਸ਼ਰਾਬ ਕਿੱਥੋਂ ਆਉਂਦੀ ਹੈ, ਕਿਹੜੀ ਫੈਕਟਰੀ ਚੋਂ ਬਣਦੀ ਹੈ ਤੇ ਕਿੱਥੇ-ਕਿੱਥੇ ਸਪਲਾਈ ਕੀਤੀ ਜਾਂਦੀ ਹੈ। ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹਨਾਂ ਮਗਰਮੱਛਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜਿਸ ਦੀ ਸ਼ਹਿ ਉੱਤੇ ਇਹ ਸਾਰਾ ਕੁਝ ਚੱਲ ਰਿਹਾ ਹੈ, ਗਰੀਬ ਲੋਕ ਸਸਤੀ ਸ਼ਰਾਬ ਲੈਣ ਦੇ ਚੱਕਰ ਦੇ ਵਿੱਚ ਕਈ ਸਾਲਾਂ ਤੋਂ ਇਸਨੂੰ ਪੀ ਰਹੇ ਹਨ।

 

Read More
{}{}