Home >>Punjab

Dhuri News: ਵਿਦੇਸ਼ ਭੇਜਣ ਦੇ ਨਾਂ 'ਤੇ 5.80 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ

Dhuri News: ਗੁਰਚਰਨ ਸਿੰਘ ਨੇ ਆਪਣੇ ਲੜਕੇ ਨੂੰ ਗ੍ਰੀਸ ਭੇਜਣ ਲਈ ਪ੍ਰਦੀਪ ਸਿੰਘ ਵਾਸੀ ਬੰਜੂਆ ਕਲਾਂ (ਜਲੰਧਰ) ਨੂੰ 5 ਲੱਖ 80 ਹਜ਼ਾਰ ਰੁਪਏ ਦਿੱਤੇ ਸਨ ਪਰ ਪ੍ਰਦੀਪ ਸਿੰਘ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। 

Advertisement
Dhuri News: ਵਿਦੇਸ਼ ਭੇਜਣ ਦੇ ਨਾਂ 'ਤੇ 5.80 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ
Manpreet Singh|Updated: May 25, 2024, 10:19 AM IST
Share

Dhuri News: ਧੂਰੀ ਦੇ ਇੱਕ ਨੌਜਵਾਨ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ 5.80 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਹਾਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪਿੰਡ ਰਾਜੋਮਾਜਰਾ ਦੇ ਵਸਨੀਕ ਗੁਰਚਰਨ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਆਪਣੇ ਲੜਕੇ ਸੁਖਵਿੰਦਰ ਸਿੰਘ ਨੂੰ ਵਿਦੇਸ਼ ਭੇਜਣਾ ਸੀ।

ਜਿਸ ਲਈ ਉਸ ਨੇ ਆਪਣੇ ਲੜਕੇ ਨੂੰ ਗ੍ਰੀਸ ਭੇਜਣ ਲਈ ਪ੍ਰਦੀਪ ਸਿੰਘ ਵਾਸੀ ਬੰਜੂਆ ਕਲਾਂ (ਜਲੰਧਰ) ਨੂੰ 5 ਲੱਖ 80 ਹਜ਼ਾਰ ਰੁਪਏ ਦਿੱਤੇ ਸਨ ਪਰ ਪ੍ਰਦੀਪ ਸਿੰਘ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੁਲਿਸ ਨੇ ਗੁਰਚਰਨ ਸਿੰਘ ਦੀ ਸ਼ਿਕਾਇਤ ’ਤੇ ਪ੍ਰਦੀਪ ਸਿੰਘ ਖ਼ਿਲਾਫ਼ ਥਾਣਾ ਸਦਰ ਧੂਰੀ ਵਿੱਚ ਕੇਸ ਦਰਜ ਕਰ ਲਿਆ ਹੈ।

ਐਸ.ਐਸ.ਪੀ.ਸੰਗਰੂਰ ਵਲੋਂ ਦਰਖਾਸਤ ਕਰਤਾ ਗੁਰਚਰਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਰਾਜੋਮਾਜਰਾ ਥਾਣਾ ਸਦਰ ਧੂਰੀ ਬਰਖਿਲਾਫ ਪ੍ਰਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬੰਜੂਆ ਕਲਾ ਜਿਲ੍ਹਾ ਜਲੰਧਰ ਦੇ ਰਜਿਸਟਰ ਕਰਾਇਆ ਗਿਆ। ਦੋਸ਼ੀ ਪ੍ਰਦੀਪ ਸਿੰਘ ਉਕਤ ਨੇ ਦਰਖਾਸਤੀ ਧਿਰ ਗੁਰਚਰਨ ਸਿੰਘ ਦੇ ਲੜਕੇ ਸੁਖਵਿੰਦਰ ਸਿੰਘ ਨੂੰ ਵਿਦੇਸ ਦਾ ਵੀਜਾ ਲਗਾਉਣ ਦਾ ਝਾਂਸਾ ਦੇ ਕੇ ਦਰਖਾਸਤੀ ਪਾਸੋਂ 5 ਲੱਖ 80 ਹਜ਼ਾਰ ਰੁਪੈ ਦੀ ਠੱਗੀ ਮਾਰੀ।

 

Read More
{}{}