Home >>Punjab

Dinanagar News: ਪਿੰਡ ਡੀਡਾ ਸਾਂਸੀਆਂ 'ਚ 3 ਲਾਸ਼ਾਂ ਮਿਲਣ ਦਾ ਮਾਮਲਾ, 17 ਲੋਕਾਂ ਖਿਲਾਫ ਮਾਮਲਾ ਦਰਜ

Dinanagar News: ਜਿਨ੍ਹਾਂ ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਉਹ ਸਾਰੇ ਲੋਕ ਚਿੱਟੇ ਦੇ ਕਾਲੇ ਕਾਰੋਬਾਰ 'ਚ ਸ਼ਾਮਲ ਹਨ। ਪੁਲਿਸ ਨੇ ਇਹ ਮਾਮਲਾ ਤਾਰਾਗੜ੍ਹ ਦੇ ਰਹਿਣ ਵਾਲੇ ਰਾਮ ਕਿਸ਼ਨ ਮਨਸੋਤਰਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ, ਜਿਸ ਦੇ ਪੁੱਤਰ ਬਸੰਤ ਮਨਸੋਤਰਾ ਦੀ ਡੀਡਾ ਸਾਂਸੀਆ ਦੇ ਖੇਤਾਂ 'ਚੋਂ ਲਾਸ਼ ਮਿਲੀ ਸੀ।

Advertisement
Dinanagar News: ਪਿੰਡ ਡੀਡਾ ਸਾਂਸੀਆਂ 'ਚ 3 ਲਾਸ਼ਾਂ ਮਿਲਣ ਦਾ ਮਾਮਲਾ, 17 ਲੋਕਾਂ ਖਿਲਾਫ ਮਾਮਲਾ ਦਰਜ
Manpreet Singh|Updated: Jun 16, 2024, 11:34 AM IST
Share

Dinanagar News(ਅਵਤਾਰ ਸਿੰਘ): ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ‘ਚ 3 ਨੌਜਵਾਨਾਂ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਹਾਮਣੇ ਆਇਆ ਸੀ। ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਇਲਾਕੇ ਵਿੱਚ ਕਿਸੇ ਵੀ ਬਾਹਰ ਵਿਅਕਤੀ ਦੇ ਆਉਣ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ 17 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

ਜਿਨ੍ਹਾਂ ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਉਹ ਸਾਰੇ ਲੋਕ ਚਿੱਟੇ ਦੇ ਕਾਲੇ ਕਾਰੋਬਾਰ 'ਚ ਸ਼ਾਮਲ ਹਨ। ਪੁਲਿਸ ਨੇ ਇਹ ਮਾਮਲਾ ਤਾਰਾਗੜ੍ਹ ਦੇ ਰਹਿਣ ਵਾਲੇ ਰਾਮ ਕਿਸ਼ਨ ਮਨਸੋਤਰਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ, ਜਿਸ ਦੇ ਪੁੱਤਰ ਬਸੰਤ ਮਨਸੋਤਰਾ ਦੀ ਡੀਡਾ ਸਾਂਸੀਆ ਦੇ ਖੇਤਾਂ 'ਚੋਂ ਲਾਸ਼ ਮਿਲੀ ਸੀ।

ਜਾਣਕਾਰੀ ਅਨੁਸਾਰ ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ਨਜਾਇਜ਼ ਸ਼ਰਾਬ ਲਈ ਬਦਨਾਮ ਹੈ ਅਤੇ ਅੱਜ ਦੁਪਹਿਰ ਸਮੇਂ ਜਦੋਂ ਕੁਝ ਰਾਹਗੀਰਾਂ ਨੇ ਰਜਵਾਹੇ ਦੇ ਨਾਲ ਲੱਗਦੀਆਂ ਝਾੜੀਆਂ ‘ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਬੁਰੀ ਹਾਲਤ ‘ਚ ਪਈਆਂ ਦੇਖੀਆਂ ਤਾਂ ਸਨਸਨੀ ਫੈਲ ਗਈ | ਪਿੰਡ ਵਿੱਚ ਅਤੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਇਸੇ ਦੌਰਾਨ ਜਦੋਂ ਪੁਲੀਸ ਲਾਸ਼ਾਂ ਨੂੰ ਬਰਾਮਦ ਕਰਨ ਲਈ ਕਾਰਵਾਈ ਕਰ ਰਹੀ ਸੀ ਤਾਂ ਡੀਡਾ ਸਾਸੀਆਂ ਤੋਂ ਥੋੜ੍ਹੀ ਦੂਰ ਪਿੰਡ ਝਾਂਗੀ ਸਰੂਪਦਾਸ ਵਿੱਚ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ।

ਇਹ ਵੀ ਪੜ੍ਹੋ: Viagra May Prevent Dementia: Viagra ਬਹੁਤ ਕੰਮ ਦੀ ਚੀਜ! ਇਸ ਬਿਮਾਰੀ ਦਾ ਘੱਟ ਜਾਵੇਗਾ ਖਤਰਾ, ਰਿਸਰਚ 'ਚ ਹੋਇਆ ਖੁਲਾਸਾ
 

ਦੱਸਿਆ ਜਾਂਦਾ ਹੈ ਕਿ ਦੀਦਾ ਸਾਂਸੀਆਂ ‘ਚ ਨਾਜਾਇਜ ਸ਼ਰਾਬ ਦਾ ਕਾਰੋਬਾਰ ਵੱਡੇ ਪੱਧਰ ‘ਤੇ ਚੱਲਦਾ ਹੈ ਅਤੇ ਦੂਰ-ਦੂਰ ਤੋਂ ਨਸ਼ੇੜੀ ਇਸ ਪਿੰਡ ‘ਚ ਨਸ਼ੇ ਦਾ ਸੇਵਨ ਕਰਨ ਲਈ ਆਉਂਦੇ ਹਨ। ਮਾਮਲੇ ਨੂੰ ਲੈ ਕੇ ਲੋਕ ਵਿੱਚ ਡਰ ਦਾ ਮਹੌਲ ਪੈ ਹੋ ਗਿਆ। ਪੁਲਿਸ ਵੱਲੋਂ ਇਲਾਕੇ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ। ਪਿੰਡ ਵਿਚੋਂ ਕਿਸੇ ਨੂੰ ਨਾ ਤਾਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਪਿੰਡ ਦੇ ਅੰਦਰ ਆਉਣ ਦਿੱਤਾ ਜਾ ਰਿਹਾ ਹੈ।

Read More
{}{}