Home >>Punjab

Bathinda News: ਕਿਸਾਨਾਂ ਨੂੰ ਝੋਨੇ ਤੋਂ ਮਿਲੇਗੀ ਨਿਜਾਤ; ਨਰਮੇ ਦੇ ਨਵੇਂ ਬੀਜ ਦਾ ਕੀਤਾ 'ਇਜਾਦ'

ਪੰਜਾਬ ਵਿੱਚ ਪਾਣੀ ਦਾ ਪੱਧਰ  ਲਗਾਤਾਰ ਥੱਲੇ ਡਿੱਗ ਰਿਹਾ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਉੱਪਰ ਜਾ ਰਿਹਾ ਹੈ। ਇਸ ਕਾਰਨ ਖੇਤੀ ਮਾਹਿਰ ਝੋਨੇ ਦੀ ਫਸਲ ਨੂੰ ਘਟਾਉਣ ਉਤੇ ਜ਼ੋਰ ਦੇ ਰਹੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਜਲਦ ਹੀ ਝੋਨੇ ਦੀ ਫ਼ਸਲ ਤੋਂ ਨਿਜਾਤ ਮਿਲੇਗੀ ਕਿਉਂਕਿ ਸਰਕਾਰ ਨਰ

Advertisement
Bathinda News: ਕਿਸਾਨਾਂ ਨੂੰ ਝੋਨੇ ਤੋਂ ਮਿਲੇਗੀ ਨਿਜਾਤ; ਨਰਮੇ ਦੇ ਨਵੇਂ ਬੀਜ ਦਾ ਕੀਤਾ 'ਇਜਾਦ'
Ravinder Singh|Updated: Nov 18, 2024, 03:27 PM IST
Share

Bathinda News (ਕੁਲਬੀਰ ਬੀਰਾ): ਪੰਜਾਬ ਵਿੱਚ ਪਾਣੀ ਦਾ ਪੱਧਰ  ਲਗਾਤਾਰ ਥੱਲੇ ਡਿੱਗ ਰਿਹਾ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਉੱਪਰ ਜਾ ਰਿਹਾ ਹੈ। ਇਸ ਕਾਰਨ ਖੇਤੀ ਮਾਹਿਰ ਝੋਨੇ ਦੀ ਫਸਲ ਨੂੰ ਘਟਾਉਣ ਉਤੇ ਜ਼ੋਰ ਦੇ ਰਹੇ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਜਲਦ ਹੀ ਝੋਨੇ ਦੀ ਫ਼ਸਲ ਤੋਂ ਨਿਜਾਤ ਮਿਲੇਗੀ ਕਿਉਂਕਿ ਸਰਕਾਰ ਨਰਮੇ ਦਾ ਨਵਾਂ ਬੀਜ ਲੈ ਕੇ ਆ ਰਹੀ ਹੈ ਜਿਸ ਨੂੰ ਨਾ ਤਾਂ ਗੁਲਾਬੀ ਸੁੰਡੀ ਲੱਗੇਗੀ ਅਤੇ ਨਾ ਹੀ ਚਿੱਟਾ ਮੱਛਰ। ਇਸ ਨਾਲ ਕਿਸਾਨਾਂ ਤੇ ਸਨਅਤ ਨੂੰ ਵੱਡਾ ਹੁਲਾਰਾ ਮਿਲੇਗਾ।

ਪੰਜਾਬ ਸਰਕਾਰ ਵੱਲੋਂ ਨਰਮੇ ਦੇ ਲਿਆਂਦੇ ਜਾ ਰਹੇ ਨਵੇਂ ਬੀਜਾਂ ਸਬੰਧੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਝੋਨੇ ਦੀ ਫਸਲ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਕਿਉਂਕਿ ਨਾ ਤਾਂ ਇਹ ਸਾਡੀ ਫਸਲ ਹੈ ਅਤੇ ਨਾ ਹੀ ਉਹ ਇਸ ਨੂੰ ਖਾਂਦੇ ਹਨ। ਇਸ ਨੇ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਨੀਵਾਂ ਕਰ ਦਿੱਤਾ ਹੈ ਤੇ ਪ੍ਰਦੂਸ਼ਣ ਪੱਧਰ ਦਿਨ ਭਰ ਦਿਨ ਵਧਦਾ ਜਾ ਰਿਹਾ ਹੈ ਜੋ ਹਰ ਕਿਸੇ ਲਈ ਮੁਸੀਬਤ ਬਣਿਆ ਹੋਇਆ ਹੈ।

ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਨੂੰ ਨਵਾਂ ਬੀਜ ਦਿੰਦੀ ਹੈ ਅਤੇ ਇਹ ਯਕੀਨ ਦਿਵਾਉਂਦੀ ਹੈ ਕਿ ਉਨ੍ਹਾਂ ਦੀ ਫਸਲ ਖਰਾਬ ਨਹੀਂ ਹੋਵੇਗੀ ਤਾਂ ਉਹ ਨਰਮੇ ਦੀ ਫ਼ਸਲ ਵੱਲ ਜਾਣ ਨੂੰ ਤਿਆਰ ਹਨ ਕਿਉਂਕਿ ਇਸ ਦੇ ਨਾਲ ਜਿੱਥੇ ਕਿਸਾਨ ਨੂੰ ਫਾਇਦਾ ਹੁੰਦਾ ਹੈ ਉਥੇ ਹੀ ਲੇਬਰ ਨੂੰ ਬਹੁਤ ਕੰਮ ਮਿਲਦਾ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਬੀਟੀ ਕਾਟਨ ਦਾ ਨਵਾਂ ਬੀਜ ਆਉਣਾ ਚਾਹੀਦਾ ਹੈ ਕਿਉਂਕਿ ਬਾਹਰਲੇ ਮੁਲਕਾਂ ਵਿੱਚ ਬੀਟੀ-4 ਬੀਟੀ-5 ਆ ਚੁੱਕਿਆ ਹੈ ਜਿਸ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਉਹ ਪੰਜਾਬ ਵਿੱਚ ਵੀ ਮਿਲਣਾ ਚਾਹੀਦਾ ਹੈ।

ਦੂਜੇ ਪਾਸੇ ਕਾਟਨ ਸਨਅਤਕਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਭਗ 500 ਦੇ ਕਰੀਬ ਇੰਡਸਟਰੀ ਸੀ ਜੋ ਹੁਣ ਘੱਟ ਕੇ 65-70 ਹੀ ਰਹਿ ਗਈਆਂ ਹਨ ਜੇ ਸਰਕਾਰ ਨਵਾਂ ਬੀਜ ਲੈ ਕੇ ਆਉਂਦੀ ਹੈ ਤਾਂ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉਥੇ ਹੀ ਇੰਡਸਟਰੀ ਨੂੰ ਵੀ ਬਹੁਤ ਵੱਡਾ ਹੁਲਾਰਾ ਮਿਲੇਗਾ। ਸਰਕਾਰ ਨੂੰ ਜਲਦ ਹੀ ਇਸ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਪਾਣੀ ਬਹੁਤ ਥੱਲੇ ਜਾ ਰਿਹਾ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ।

Read More
{}{}