Kotkapura News (ਦੇਵ ਅਨੰਦ ਸ਼ਰਮਾ): ਫਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ 'ਚ ਇੱਕ ਆਵਾਰਾ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੇ ਡੇਢ ਸਾਲ ਦੇ ਬੱਚੇ ਨੂੰ ਫੜ੍ਹ ਲਿਆ ਤੇ ਤੇਜ਼ੀ ਨਾਲ ਦੌੜ ਗਿਆ।
ਬੱਚੇ ਦੇ ਰੋਣ ਤੇ ਚੀਕਣ ਦੀ ਆਵਾਜ਼ ਸੁਣ ਕੇ ਮਾਂ ਅਤੇ ਉਸ ਦੀ ਵੱਡੀ ਭੈਣ ਭੱਜ ਕੇ ਘਰੋਂ ਬਾਹਰ ਆਈਆਂ ਅਤੇ ਕੁੱਤੇ ਨੂੰ ਡੰਡੇ ਨਾਲ ਕਈ ਵਾਰ ਮਾਰ ਕੇ ਬੱਚੇ ਨੂੰ ਛੁਡਵਾਇਆ ਪਰ ਉਦੋਂ ਤੱਕ ਕੁੱਤੇ ਨੇ ਬੱਚੇ ਨੂੰ ਕਈ ਥਾਵਾਂ 'ਤੇ ਵੱਢ ਲਿਆ ਸੀ। ਸਿਰ, ਗਰਦਨ, ਪਿੱਠ, ਹੱਥ ਅਤੇ ਪੇਟ 'ਤੇ ਗੰਭੀਰ ਜ਼ਖ਼ਮ ਸਨ।
ਕੋਟਕਪੂਰਾ ਸ਼ਹਿਰ ਦੇ ਵਾਲਮੀਕਿ ਨਗਰ ਦੇ ਵਸਨੀਕ ਸੰਜੇ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚ ਤਿੰਨ ਧੀਆਂ ਅਤੇ ਇੱਕ ਲੜਕਾ ਹੈ।
ਸ਼ਾਮ ਨੂੰ ਉਨ੍ਹਾਂ ਦਾ ਬੱਚਾ ਘਰ ਵਿੱਚ ਖੇਡ ਰਿਹਾ ਸੀ ਅਤੇ ਘਰ ਦੇ ਸਾਹਮਣੇ ਇਕ ਆਵਾਰਾ ਕੁੱਤਾ ਆਇਆ ਅਤੇ ਉਨ੍ਹਾਂ ਦੇ ਬੱਚੇ ਨੂੰ ਗਲੇ ਤੋਂ ਫੜ੍ਹ ਲਿਆ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦੀ ਪਤਨੀ ਤੇ ਬੇਟੀ ਨੇ ਭੱਜ ਕੇ ਬੱਚੇ ਨੂੰ ਕੁੱਤੇ ਦੇ ਚੁੰਗਲ 'ਚੋਂ ਛੁਡਵਾਇਆ।
ਕੁੱਤੇ ਦੇ ਦੰਦ ਵੱਜਣ ਕਾਰਨ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਰੀਦਕੋਟ ਲਿਆਂਦਾ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਸੰਜੇ ਅਨੁਸਾਰ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਕਿ ਉਸ ਦਾ ਬੇਟਾ ਸੁਰੱਖਿਅਤ ਹੈ ਪਰ ਜੇਕਰ ਥੋੜ੍ਹੀ ਦੇਰ ਹੋ ਜਾਂਦੀ ਤਾਂ ਸ਼ਾਇਦ ਅੱਜ ਉਸ ਦਾ ਪੁੱਤਰ ਉਸ ਦੇ ਨਾਲ ਨਾ ਹੁੰਦਾ।
ਇਹ ਵੀ ਪੜ੍ਹੋ : BJP Manifesto: ਭਾਜਪਾ ਦੇ ਚੋਣ ਮਨੋਰਥ ਪੱਤਰ 'ਚ ਕੀ-ਕੀ ਹੈ, 14 ਅਪ੍ਰੈਲ ਨੂੰ ਜਾਰੀ ਹੋ ਸਕਦਾ ਹੈ 'ਸੰਕਲਪ ਪੱਤਰ'
ਇਸ ਤਰ੍ਹਾਂ ਕੋਟਕਪੂਰਾ ਸ਼ਹਿਰ ਵਿੱਚ ਹੀ ਇੱਕ ਨਾਮੀ ਪ੍ਰਾਈਵੇਟ ਕੰਪਨੀ ਦੇ ਸੇਲਜ਼ ਮੈਨੇਜਰ ਅਰਸ਼ਦੀਪ ਸਿੰਘ ਨੂੰ ਦੋ ਆਵਾਰਾ ਕੁੱਤਿਆਂ ਨੇ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਕੋਟਕਪੂਰਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : Baisakhi 2024: ਕਿਉਂ ਮਨਾਈ ਜਾਂਦੀ ਹੈ ਵਿਸਾਖੀ, ਅੱਜ ਦੇਸ਼ ਭਰ ਵਿੱਚ ਰੋਣਕਾਂ, ਜਾਣੋ ਇਸ ਦਿਨ ਦੀ ਮਹੱਤਤਾ