Home >>Punjab

Bathinda News: ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਨਾਟਕ ਨੇ ਕੀਲੇ ਲੋਕ

Bathinda News: ਬਠਿੰਡਾ ਦੇ ਸ਼ਹੀਦ ਭਗਤ ਸਿੰਘ ਪਾਰਕ 'ਚ ਤਿੰਨ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਖੇਡੇ ਗਏ ਨਾਟਕ 'ਮੈਂ ਭਗਤ ਸਿੰਘ' ਨੇ ਸਮਾਂ ਬੰਨ੍ਹ ਦਿੱਤਾ।

Advertisement
Bathinda News: ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਨਾਟਕ ਨੇ ਕੀਲੇ ਲੋਕ
Ravinder Singh|Updated: Mar 24, 2024, 07:02 PM IST
Share

Bathinda News (ਕੁਲਬੀਰ ਬੀਰਾ): ਬਠਿੰਡਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ  ਤਿੰਨ ਮਹਾਨ ਇਨਕਲਾਬੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਖੇਡੇ ਗਏ ਨਾਟਕ 'ਮੈਂ ਭਗਤ ਸਿੰਘ' ਨੇ ਸਮਾਂ ਬੰਨ੍ਹ ਦਿੱਤਾ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਉਤੇ ਚੱਲਣ ਲਈ ਪ੍ਰੇਰਿਤ ਕਰ ਗਿਆ। ਕੀਰਤੀ ਕ੍ਰਿਪਾਲ ਵੱਲੋਂ ਪੇਸ਼ ਕੀਤੇ ਇਸ ਨਾਟਕ ਨੂੰ ਜਿੱਥੇ ਦਰਸ਼ਕਾਂ ਨੇ ਧਿਆਨ ਨਾਲ ਸੁਣਿਆ ਉਥੇ ਹੀ ਦਰਸ਼ਕਾਂ ਦੇ ਦਿਲਾਂ ਉੱਪਰ ਗਹਿਰੀ ਛਾਪ ਛੱਡ ਗਿਆ।

ਸ਼ਹੀਦ ਭਗਤ ਸਿੰਘ ਦੀਆਂ ਉਹ ਯਾਦਾਂ ਜਿਨ੍ਹਾਂ ਬਾਰੇ ਸ਼ਾਇਦ ਦਰਸ਼ਕਾਂ ਨੂੰ ਨਹੀਂ ਪਤਾ ਸੀ ਨਾਟਕ ਰਾਹੀਂ ਜੋ ਫਿਲਮਾਂਕਣ ਕੀਤਾ ਗਿਆ ਉਸ ਨੇ ਦਰਸ਼ਕ ਭਾਵੁਕ ਕਰ ਦਿੱਤੇ। ਇਸ ਮੌਕੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਮਲਕੀਤ ਰੌਣੀ ਤੇ ਨਵਦੀਪ ਕਲੇਰ ਵਿਸ਼ੇਸ਼ ਤੌਰ ਉਤੇ ਨਾਟਕ ਦੇਖਣ ਲਈ ਪਹੁੰਚੇ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹੋ ਜਿਹੇ ਨਾਟਕਾਂ ਦੀ ਸਮਾਜ ਨੂੰ ਸਖ਼ਤ ਜ਼ਰੂਰਤ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਨਾਇਕਾਂ ਦੀਆਂ ਸ਼ਹਾਦਤ ਤੋਂ ਜਾਣੂ ਕਰਵਾਇਆ ਜਾਵੇ।

ਇਹ ਵੀ ਪੜ੍ਹੋ : Sangrur liquor News: ਸੰਗਰੂਰ ਸ਼ਰਾਬ ਕਾਂਡ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ; ਦੋ ਪੁਲਿਸ ਮੁਲਾਜ਼ਮ ਵੀ ਜਾਂਚ ਦੇ ਘੇਰੇ 'ਚ ਆਏ

ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਦੇ ਦਿਨ ਕਿਤੇ ਵੀ ਹੋਈਏ ਇਸ ਦਿਨ ਹਾਜ਼ਰੀ ਜ਼ਰੂਰ ਲਵਾਈਏ ਜਾਂ ਤਾਂ ਇਨ੍ਹਾਂ ਦੀ ਸਮਾਰਕ ਜਾਂ ਫਿਰ ਕਿਤੇ ਨਾਟਕਾਂ ਰਾਹੀਂ ਜ਼ਰੂਰ ਲਗਵਾਉਂਦੇ ਹਾਂ। ਅੱਜ ਸਾਨੂੰ ਇਹ ਨਾਟਕ ਦੇਖ ਕੇ ਬੜਾ ਹੀ ਚੰਗਾ ਲੱਗਿਆ ਤੇ ਭਵਿੱਖ ਵਿੱਚ ਵੀ ਚਾਹਾਂਗੇ ਕਿ ਇਸ ਤਰ੍ਹਾਂ ਦੇ ਨਾਟਕ ਜੋ ਲੋਕਾਂ ਨੂੰ ਸੇਧ ਦੇ ਸਕਣ ਜ਼ਰੂਰ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ : Bathinda News: ਕਿਸਾਨਾਂ ਨੇ ਸੁਨੀਲ ਜਾਖੜ ਦੇ ਪ੍ਰੋਗਰਾਮ ਦਾ ਕੀਤਾ ਵਿਰੋਧ, ਕਿਹਾ-ਪਿੰਡਾਂ 'ਚ ਨਹੀਂ ਵੜਨ ਦਿਆਂਗੇ

Read More
{}{}