Home >>Punjab

India Pakistan War: ਜਲੰਧਰ ਦੇ ਕੰਗਣੀਵਾਲ ਪਿੰਡ ਵਿੱਚ ਡਰੋਨ ਹਮਲਾ; ਇਕ ਸਖ਼ਸ਼ ਜ਼ਖ਼ਮੀ

India Pakistan War:  ਜਲੰਧਰ ਵਿੱਚ ਦੇਰ ਰਾਤ ਨੂੰ ਡਰੋਨ ਦੀ ਹਲਚਲ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੰਗਣੀਵਾਲ ਪਿੰਡ ਵਿੱਚ ਇੱਕ ਰਾਕੇਟ ਵਰਗੀ ਚੀਜ਼ ਬਰਾਮਦ ਹੋਈ। 

Advertisement
India Pakistan War: ਜਲੰਧਰ ਦੇ ਕੰਗਣੀਵਾਲ ਪਿੰਡ ਵਿੱਚ ਡਰੋਨ ਹਮਲਾ; ਇਕ ਸਖ਼ਸ਼ ਜ਼ਖ਼ਮੀ
Ravinder Singh|Updated: May 10, 2025, 04:17 PM IST
Share

India Pakistan War: ਜਲੰਧਰ ਵਿੱਚ ਦੇਰ ਰਾਤ ਨੂੰ ਡਰੋਨ ਦੀ ਹਲਚਲ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੰਗਣੀਵਾਲ ਪਿੰਡ ਵਿੱਚ ਇੱਕ ਰਾਕੇਟ ਵਰਗੀ ਚੀਜ਼ ਬਰਾਮਦ ਹੋਈ। ਪੰਜਾਬ 'ਤੇ ਪਾਕਿਸਤਾਨ ਨੇ ਲਗਾਤਾਰ ਤੀਜੇ ਦਿਨ ਰਾਤ ਨੂੰ ਹਮਲੇ ਕੀਤੇ ਗਏ। ਜਲੰਧਰ ਵਿੱਚ ਰਾਤ ਤੋਂ ਹੀ ਲਗਾਤਾਰ ਧਮਾਕੇ ਹੋ ਰਹੇ ਹਨ। ਸਵੇਰੇ 2 ਵਜੇ ਜਲੰਧਰ ਵਿੱਚ ਆਰਮੀ ਕੈਂਪ ਦੇ ਨੇੜੇ ਦੋ ਥਾਵਾਂ 'ਤੇ ਡਰੋਨਾਂ ਦੀ ਹਲਚਲ ਦੇਖੀ ਗਈ ਹੈ।

ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਕਰ ਦਿੱਤਾ ਗਿਆ। ਕੰਗਣੀਵਾਲ ਇਲਾਕੇ ਵਿੱਚ ਇੱਕ ਰਾਕੇਟ ਵਰਗੀ ਚੀਜ਼ ਇੱਕ ਕਾਰ 'ਤੇ ਡਿੱਗ ਪਈ। ਝੰਡੂ ਸਿੰਘਾ ਪਿੰਡ ਵਿੱਚ ਇੱਕ ਡਰੋਨ ਦੇ ਕੁਝ ਹਿੱਸੇ ਇੱਕ ਸੁੱਤੇ ਹੋਏ ਵਿਅਕਤੀ ਉੱਤੇ ਡਿੱਗ ਪਏ। ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਪ੍ਰਸ਼ਾਸਨ ਨੇ ਸਵੇਰੇ 4.25 ਵਜੇ ਇੱਥੇ ਬਲੈਕਆਊਟ ਖਤਮ ਕਰ ਦਿੱਤਾ। 3 ਮਿੰਟ ਬਾਅਦ, ਵੇਰਕਾ ਮਿਲਕ ਪਲਾਂਟ ਨੇੜੇ 5 ਧਮਾਕੇ ਸੁਣੇ ਗਏ।

ਇਸ ਤੋਂ ਬਾਅਦ ਪੁਲਿਸ ਨੇ ਉੱਥੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਦਫਤਰ ਦੇ ਬਾਹਰ ਬੈਠਾ ਸੀ ਜਦੋਂ ਉਸਨੇ ਉੱਪਰੋਂ ਇੱਕ ਲਾਲ ਰੰਗ ਦੀ ਚੀਜ਼ ਜਾਂਦੀ ਦੇਖੀ। ਉਸਨੇ ਦੱਸਿਆ ਕਿ ਉਸਨੇ 4-5 ਧਮਾਕਿਆਂ ਦੀ ਆਵਾਜ਼ ਸੁਣੀ ਪਰ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਇਹ ਧਮਾਕੇ ਸਨ ਜਾਂ ਨਹੀਂ। ਉਨ੍ਹਾਂ ਲੋਕਾਂ ਨੂੰ ਸਾਰੀਆਂ ਲਾਈਟਾਂ ਬੰਦ ਕਰਨ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਇਸ ਤੋਂ ਪਹਿਲਾਂ, ਰਾਤ ​​9 ਵਜੇ ਦੇ ਕਰੀਬ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਡਰੋਨ ਹਮਲੇ ਹੋਏ। ਫੌਜ ਦੇ ਰੱਖਿਆ ਪ੍ਰਣਾਲੀ ਨੇ ਅਸਮਾਨ ਵਿੱਚ ਜ਼ਿਆਦਾਤਰ ਡਰੋਨਾਂ ਨੂੰ ਤਬਾਹ ਕਰ ਦਿੱਤਾ। ਡਰੋਨਾਂ ਦੀ ਆਵਾਜਾਈ 2 ਘੰਟੇ ਲਗਾਤਾਰ ਜਾਰੀ ਰਹੀ।

ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ’ਚ ਰੈੱਡ ਅਲਰਟ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਸ਼ਾਂਤ ਤੇ ਆਪਣੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਜਾਰੀ ਸੰਦੇਸ਼ ’ਚ ਕਿਹਾ ਹੈ ਕਿ ਲੋਕ ਵੱਡੀ ਭੀੜ ਇਕੱਠੀ ਕਰਨ, ਖੁੱਲ੍ਹੇ ਵਿਚ ਘੁੰਮਣ ਤੇ ਵਿਸ਼ਾਲ ਇਮਾਰਤਾਂ ’ਚ ਆਉਣ-ਜਾਣ ਤੋਂ ਗੁਰੇਜ਼ ਕਰਨ।

ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਜਲੰਧਰ ਕੈਂਟ ਅਤੇ ਆਦਮਪੁਰ ਹਵਾਈ ਅੱਡੇ ਨੂੰ ਦੇਖਦੇ ਹੋਏ ਇਨ੍ਹਾਂ ਇਲਾਕਿਆ ’ਚ ਬਾਜ਼ਾਰ ਬੰਦ ਕਰਵਾ ਦਿੱਤੇ ਹਨ। ਇਸ ਤੋਂ ਇਲਾਵਾ ਵੱਡੇ ਮਾਲਜ਼ ਤੇ ਵਪਾਰਕ ਇਮਾਰਤਾਂ ਵੀ ਅੱਜ ਬੰਦ ਰੱਖਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆ ਨੂੰ ਮੁੜ ਅਪੀਲ ਕੀਤੀ ਹੈ ਕਿ ਹੰਗਾਮੀ ਸਥਿਤੀ ਨੂੰ ਦੇਖਦੇ ਹੋਏ ਉਹ ਸ਼ਾਂਤ ਰਹਿੰਦੇ ਹੋਏ ਉਕਤ ਹਦਾਇਤਾਂ ਦੀ ਪਾਲਣਾ ਕਰਨ।

Read More
{}{}