Home >>Punjab

Bathinda News: ਪਿੰਡ ਤੁੰਗਵਾਲੀ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਨਸ਼ੇੜੀਆਂ ਵੱਲੋਂ ਲੁੱਟਣ ਦੀ ਕੋਸ਼ਿਸ਼

Bathinda News: ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਨਸ਼ੇੜੀਆਂ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੁਟੇਰੇ ਨੇ ਤੇਜ਼ਧਾਰ ਤੇ ਮਾਰੂ ਹਥਿਆਰਾਂ ਨਾਲ ਲੈ ਕੇ ਆਏ ਸਨ। 

Advertisement
Bathinda News: ਪਿੰਡ ਤੁੰਗਵਾਲੀ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਨਸ਼ੇੜੀਆਂ ਵੱਲੋਂ ਲੁੱਟਣ ਦੀ ਕੋਸ਼ਿਸ਼
Ravinder Singh|Updated: Jul 26, 2025, 10:01 AM IST
Share

Bathinda News: ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਨਸ਼ੇੜੀਆਂ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੁਟੇਰੇ ਨੇ ਤੇਜ਼ਧਾਰ ਤੇ ਮਾਰੂ ਹਥਿਆਰਾਂ ਨਾਲ ਲੈ ਕੇ ਆਏ ਸਨ। ਬਚਾਅ ਕਰਨ ਆਏ ਨੌਜਵਾਨ ਉਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਭੱਜੇ ਜਾਂਦੇ ਲੁਟੇਰਿਆਂ ਦਾ ਹਥਿਆਰ ਝੋਨੇ ਵਿੱਚ ਡਿੱਗ ਗਿਆ ਹੈ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ।

ਜਖਮੀ ਦਾ ਕਹਿਣਾ ਹੈ ਕਿ ਲੁਟੇਰੇ ਤਿੰਨ ਸਨ ਅਤੇ ਮਜ਼ਦੂਰਾਂ ਨੂੰ ਲੁੱਟਣ ਪਏ ਤਾਂ ਜਦੋਂ ਅਸੀਂ ਬਚਾਉਣ ਲੱਗੇ ਤਾਂ ਸਾਡੇ ਉਤੇ ਵੀ ਹਮਲਾ ਕਰ ਦਿੱਤਾ ਜਿਸ ਵਿੱਚ ਮੇਰੇ ਕਈ ਕਿਰਪਾਨਾਂ ਮਾਰੀਆਂ ਅਤੇ ਮੌਕੇ ਤੋਂ ਭੱਜ ਗਏ। ਪਿੰਡ ਤੁੰਗਵਾਲੀ ਦੇ ਸਰਪੰਚ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਜਾਨਾ ਇਹਨਾਂ ਨਸ਼ੇੜੀਆਂ ਨੇ ਚੋਰੀਆਂ ਚਕਾਰੀਆਂ ਦਾ ਕੰਮ ਵੱਡੇ ਪੱਧਰ ਉਤੇ ਹੋ ਰਿਹਾ ਹੈ ਸਾਡੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨਾਂ ਦੇ ਨੱਥ ਪਾਈ ਜਾਵੇ ਲੋਕ ਬਹੁਤ ਤੰਗ ਪਰੇਸ਼ਾਨ ਹਨ।

 

Read More
{}{}