Bathinda News (ਕੁਲਬੀਰ ਬੀਰਾ) : ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਉਪਰ ਸ਼ਿਕੰਜਾ ਕਿੱਸਣ ਲਈ ਮੁਹਿੰਮ ਵਿੱਢੀ ਹੋਈ ਹੈ। ਪੁਲਿਸ ਤਸਕਰਾਂ ਵੱਲੋਂ ਨਸ਼ਾ ਨਾਲ ਬਣਾਈ ਹੋਈ ਜਾਇਦਾਦ ਵੀ ਫ੍ਰੀਜ਼ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਬਠਿੰਡਾ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਖੇ ਬਠਿੰਡਾ ਪੁਲਿਸ ਵੱਲੋਂ ਕੁੱਲ 46 ਕੇਸ ਐੱਨ.ਡੀ.ਪੀ.ਐੱਸ ਐਕਟ ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 34 ਕੇਸ ਕੰਪੀਟੈਂਟ ਅਥਾਰਟੀ ਦਿੱਲੀ ਕੋਲੋਂ ਕੰਨਫਰਮ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸ਼੍ਰੀ ਤਾਰਾ ਚੰਦ ਪੁੱਤਰ ਸ਼੍ਰੀ ਰਾਮ ਕੁਮਾਰ ਵਾਸੀ ਸੋਹਨਪਲ ਜ਼ਿਲ੍ਹਾ ਚੂਰੂ (ਰਾਜਸਥਾਨ) ਖਿਲਾਫ਼ ਮੁਕੱਦਮਾ ਨੰਬਰ 134 ਮਿਤੀ 14.7.2023 ਅ/ਧ 21ਸੀ ਐੱਨ.ਡੀ.ਪੀ.ਐੱਸ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਵਿੱਚ ਦਰਜ ਹੈ, ਜਿਸ ਕੋਲੋਂ 270 ਗ੍ਰਾਮ ਹੈਰੋਇਨ ਤੇ 1 ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ, ਜਗਸੀਰ ਸਿੰਘ ਪੁੱਤਰ ਸ਼ੇਰ ਸਿੰਘ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਜਿਸ ਖਿਲਾਫ਼ ਮੁਕੱਦਮਾ ਥਾਣਾ ਸਿਟੀ ਰਾਮਪੁਰਾ ਜਿਸ ਕੋਲੋਂ 1 ਕਿੱਲੋ ਅਫੀਮ ਤੇ 1,75,000/- ਰੁਪਏ ਡਰੱਗ ਮਨੀ ਬਰਾਮਦ ਹੋਈ ਸੀ।
ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ, ਜਿਸ ਖਿਲਾਫ਼ ਮੁਕੱਦਮਾ ਨੰਬਰ 39 ਮਿਤੀ 25.4.2022 ਅ/ਧ 21ਬੀ ਐੱਨਡੀਪੀਐੱਸ ਐਕਟ ਥਾਣਾ ਥਰਮਲ ਬਠਿੰਡਾ, ਜਿਸ ਕੋਲੋਂ 70 ਗ੍ਰਾਮ ਹੈਰੋਇਨ ਤੇ 4,10,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ : Sukhdev Singh Dhindsa: ਸੰਗਰੂਰ ਲੋਕ ਸਭਾ ਸੀਟ ਕਾਰਨ ਬਾਦਲ ਤੇ ਢੀਂਡਸਾ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ
ਨਰੇਸ਼ ਕੁਮਾਰ ਉਰਫ ਟੀਨੂ ਪੁੱਤਰ ਚੰਦੂ ਲਾਲ ਵਾਸੀ ਗੋਨਿਆਣਾ ਮੰਡੀ ਜਿਸ ਖਿਲਾਫ਼ ਮੁਕੱਦਮਾ ਨੰਬਰ 22 ਮਿਤੀ 26.2.2024 ਅ/ਧ 21ਬੀ/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਨੇਹੀਆਂਵਾਲਾ ਕੋਲੋਂ 10 ਗ੍ਰਾਮ ਹੈਰੋਇਨ ਅਤੇ 1,30,000/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਇਨ੍ਹਾਂ ਦਰਜ ਮੁਕੱਦਮਿਆਂ ਦੇ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਭੇਜੇ ਗਏ ਸੀ। ਜਿਨ੍ਹਾਂ ਦੇ ਆਰਡਰ ਮੌਸੂਲ ਹੋਣ ਡਰੱਗ ਮਨੀ ਨੂੰ ਫ੍ਰੀਜ਼ ਕੀਤਾ ਗਿਆ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਫਿਰੋਜ਼ਪੁਰ ਅਤੇ ਮੁਕਤਸਰ ਵਿੱਚ ਨਸ਼ਾ ਤਸਕਰਾਂ ਦੀ ਜਾਇਦਾਦ ਫ੍ਰੀਜ਼ ਕਰ ਚੁੱਕੀ ਹੈ।
ਇਹ ਵੀ ਪੜ੍ਹੋ : Delhi Liquor Policy Case: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ