Jalandhar Accident: ਸ਼ੁੱਕਰਵਾਰ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਉੱਤਰ ਪ੍ਰਦੇਸ਼ ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲਿਪਰ ਬੱਸ ਵਿਚ ਅੰਬੇਡਕਰ ਚੌਕ ਦੇ ਉਪਰ ਫਲਾਈਓਵਰ ਉਤੇ ਹਾਦਸਾ ਵਾਪਰਿਆ, ਜਿੱਥੇ ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਹੜਕੰਪ ਮਚ ਗਿਆ।
ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਤੇ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਦੁਰਘਟਨਾ ਕਾਰਨ ਬੱਸ ਹਾਈਵੇ ਫਲਾਈਓਵਰ 'ਤੇ ਲਮਕ ਗਈ। ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ। ਹਾਦਸੇ ਤੋਂ ਬਾਅਦ ਟ੍ਰੈਫ਼ਿਕ ਵਿੱਚ ਰੁਕਾਵਟ ਆਈ ਪਰ ਮੌਕੇ ਉਤੇ ਪ੍ਰਸ਼ਾਸਨ ਨੇ ਪਹੁੰਚ ਕੇ ਟ੍ਰੈਫਿਕ ਸੁਚਾਰੂ ਕਰਵਾ ਦਿੱਤਾ। ਸੂਚਨਾ ਮਿਲਣ ਉਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।
ਜਾਣਕਾਰੀ ਮੁਤਾਬਕ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲਿਪਰ ਬੱਸ ਵਿਚ ਅੰਬੇਡਕਰ ਚੌਕ ਕੌਮੀ ਮਾਰਗ ਉੱਤੇ ਫਲਾਈ ਓਵਰ 'ਤੇ ਸੰਘਣੀ ਧੁੰਦ ਕਾਰਨ ਟੱਕਰ ਹੋ ਗਈ। ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਸਵਾਰੀਆਂ ਵਿਚ ਚੀਕ ਚਿਹਾੜਾ ਪੈ ਗਿਆ। ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਤਾਂ ਪ੍ਰਾਈਵੇਟ ਬੱਸ ਨਾਲ ਟਕਰਾ ਗਈ।
ਟੱਕਰ ਵੱਜਣ ਨਾਲ ਸਲੀਪਰ ਬੱਸ ਬੇਕਾਬੂ ਹੋ ਕੇ ਹਾਈਵੇ ਦੇ ਫਲਾਈਓਵਰ ਦਾ ਕੰਢਾ ਤੋੜਦੀ ਹੋਈ ਅੱਧੀ ਲਟਕ ਗਈ। ਸਵਾਰੀਆਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਬਾਹਰ ਕੱਢ ਲਿਆ ਹੈ ਪਰ ਬੱਸ ਲਟਕ ਗਈ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ। ਖ਼ਬਰ ਲਿਖੇ ਜਾਣ ਤੱਕ ਬੱਸ ਫਲਾਈਓਵਰ ਉਤੇ ਲਟਕ ਰਹੀ ਸੀ। ਹਾਲਾਂਕਿ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।ਹਾਦਸੇ ਤੋਂ ਬਾਅਦ ਟ੍ਰੈਫ਼ਿਕ ਵਿਚ ਰੁਕਾਵਟ ਆਈ ਪਰ ਮੌਕੇ 'ਤੇ ਪ੍ਰਸ਼ਾਸਨ ਨੇ ਪਹੁੰਚ ਕੇ ਟ੍ਰੈਫਿਕ ਸ਼ੁਰੂ ਕਰਵਾ ਦਿੱਤਾ।
ਇਹ ਵੀ ਪੜ੍ਹੋ : Nabha News: ਕਾਰ ਟੋਬੇ 'ਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ; ਜਨਮ ਦਿਨ ਦਾ ਪਾਰਟੀ ਤੋਂ ਆ ਰਹੇ ਸਨ ਵਾਪਸ