Home >>Punjab

ਪੁਲ ਦੀ ਮੁਰੰਮਤ ਲਈ ਮੰਤਰੀ ਬੈਂਸ ਦੇ ਯਤਨਾਂ ਸਦਕਾ 18 ਕਰੋੜ ਦਾ ਟੈਂਡਰ ਲਗਾਇਆ

Nangal News: ਵਿਰੋਧੀ ਪਾਰਟੀਆਂ ਦੇ ਲੋਕ ਅਕਸਰ ਇਸ ਮੁੱਦੇ ''ਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸੂਬਾ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਸਨ, ਪਰ ਹੁਣ ਇਸ ਪੁਲ ਬਾਰੇ ਇੱਕ ਵੱਡੀ ਰਾਹਤ ਵਾਲੀ ਖ਼ਬਰ ਆਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ, ਇਸ ਪੁਲ ਦੀ ਮੁਰੰਮਤ ਲਈ ਲਗਭਗ 18 ਕਰੋੜ ਦਾ ਟੈਂਡਰ ਲਗਾਇਆ ਗਿਆ ਹੈ।

Advertisement
ਪੁਲ ਦੀ ਮੁਰੰਮਤ ਲਈ ਮੰਤਰੀ ਬੈਂਸ ਦੇ ਯਤਨਾਂ ਸਦਕਾ 18 ਕਰੋੜ ਦਾ ਟੈਂਡਰ ਲਗਾਇਆ
Manpreet Singh|Updated: Feb 22, 2025, 07:39 PM IST
Share

Nangal News(ਬਿਮਲ ਕੁਮਾਰ): ਨੰਗਲ ਦੇ ਪਿੰਡ ਐਲਗਰਾ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਾਰਨ ਪੁਲ ਦੇ ਨੁਕਸਾਨੇ ਜਾਣ ਕਾਰਨ ਇਹ ਕਾਫ਼ੀ ਸਮੇਂ ਤੋਂ ਆਵਾਜਾਈ ਲਈ ਬੰਦ ਸੀ। ਜਿਸ ਕਾਰਨ ਹਿਮਾਚਲ ਤੋਂ ਇਸ ਰਸਤੇ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਇਸ ਰਸਤੇ ਤੋਂ ਹਿਮਾਚਲ ਜਾਣ ਵਾਲੇ ਲੋਕਾਂ ਦੇ ਨਾਲ ਨਾਲ ਸਥਾਨਕ ਪਿੰਡਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਸੀ। ਖਾਸ ਕਰਕੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸਥਾਨਕ ਵਾਸੀਆਂ ਵੱਲੋਂ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਤੇ ਪਿੰਡ ਵਾਸੀਆਂ ਵੱਲੋਂ ਆਰਜੀ ਰਸਤਾ ਵੀ ਬਣਾਇਆ ਗਿਆ ਸੀ ਪਰ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਇਸ ਪੁਲ ਦੀ ਮੁਰੰਮਤ ਲਈ ਲਗਭਗ 18 ਕਰੋੜ ਦਾ ਟੈਂਡਰ ਲਗਾਇਆ ਗਿਆ ਹੈ।

 ਬੇਸ਼ੱਕ, ਇਸ ਪੁਲ ਦੇ ਨਾਲ-ਨਾਲ ਸਵਾਂ ਨਦੀ ਤੋਂ ਇੱਕ ਅਸਥਾਈ ਸੜਕ ਬਣਾਈ ਗਈ ਸੀ, ਪਰ ਚਾਰ ਪਹੀਆ ਵਾਹਨ ਚਾਲਕਾਂ ਦੀ ਸਮੱਸਿਆ ਘੱਟ ਨਹੀਂ ਹੋਈ ਅਤੇ ਵਿਰੋਧੀ ਪਾਰਟੀਆਂ ਦੇ ਲੋਕ ਅਕਸਰ ਇਸ ਮੁੱਦੇ ''ਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸੂਬਾ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਸਨ, ਪਰ ਹੁਣ ਇਸ ਪੁਲ ਬਾਰੇ ਇੱਕ ਵੱਡੀ ਰਾਹਤ ਵਾਲੀ ਖ਼ਬਰ ਆਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ, ਇਸ ਪੁਲ ਦੀ ਮੁਰੰਮਤ ਲਈ ਲਗਭਗ 18 ਕਰੋੜ ਦਾ ਟੈਂਡਰ ਲਗਾਇਆ ਗਿਆ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਪੁਲ ਲਈ ਲਗਭਗ 18 ਕਰੋੜ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਅਤੇ ਇੱਥੋਂ ਦਾ ਪੁਲ ਖਰਾਬ ਹੋ ਗਿਆ ਸੀ ਅਤੇ ਇਸਨੂੰ ਢਾਹ ਕੇ ਨਵਾਂ ਬਣਾਇਆ ਜਾਵੇਗਾ ਅਤੇ ਇਸ ਪੁਲ ਦੇ ਨਾਲ ਲੱਗਦੀ ਇੱਕ ਸੜਕ ਵੀ ਬਣਾਈ ਜਾਵੇਗੀ ਅਤੇ ਇਹ ਨਿਰਮਾਣ ਇੱਕ ਸਾਲ ਦੇ ਅੰਦਰ ਪੂਰਾ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਪਿੰਡ ਭੱਲੜੀ ਤੋਂ ਖੇੜਾ ਕਲਮੋਟ ਤੱਕ ਜਾਣ ਲਈ ਸਵਾ ਨਦੀ ਸਮੇਤ ਕਈ ਹੋਰ ਪੁਲ ਵੀ ਬਣਾਏ ਜਾਣਗੇ, ਜਿਨ੍ਹਾਂ 'ਤੇ ਲਗਭਗ 100 ਕਰੋੜ ਖਰਚ ਕੀਤੇ ਜਾਣੇ ਹਨ।  

Read More
{}{}