Home >>Punjab

Ludhiana News: ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਮਰੀਜ਼ ਹੋ ਰਹੇ ਖੱਜਲ ਖੁਆਰ

Ludhiana News: ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਦਾ ਸਟਾਫ ਆਖ ਰਿਹਾ ਹੈ ਕਿ ਡਾਕਟਰ ਕਿਸੇ ਦੀ ਰਿਟਾਇਰਮੈਂਟ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਗਏ ਹਨ। ਜਦੋਂ ਮੀਡੀਆ ਦਾ ਕੈਮਰਾ ਚਲਦਾ ਦੇਖਿਆ ਤਾਂ ਹੌਲੀ-ਹੌਲੀ ਪਾਰਟੀ ਵਿੱਚ ਸ਼ਾਮਿਲ ਡਾਕਟਰ ਆਪਣੇ-ਆਪਣੇ ਕਮਰਿਆਂ ਦੇ ਵੱਲ ਰੁੱਖ ਕਰਦੇ ਦਿਖਾਈ ਦਿੱਤੇ।

Advertisement
Ludhiana News: ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਮਰੀਜ਼ ਹੋ ਰਹੇ ਖੱਜਲ ਖੁਆਰ
Manpreet Singh|Updated: May 31, 2024, 05:03 PM IST
Share

Ludhiana News: ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਪੁਰਾਣੇ ਬਹੁਮੰਜਲੀ ਇਮਾਰਤਾਂ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੀਆਂ ਕਮੀਆਂ ਹੋਣ ਕਰਕੇ ਮਰੀਜ਼ਾਂ ਨੂੰ ਰੱਬ ਸਹਾਰੇ ਛੱਡ ਦਿੱਤਾ ਗਿਆ ਹੈ।

ਜ਼ੀ ਮੀਡੀਆ ਦੀ ਟੀਮ ਨੇ ਜਦੋਂ ਲੁਧਿਆਣਾ ਸਿਵਲ ਹਸਪਤਾਲ ਵਿੱਚ ਰਿਐਲਿਟੀ ਚੈੱਕ ਕੀਤਾ ਗਿਆ। ਤਾਂ ਹਸਪਤਾਲ ਵਿੱਚ ਜਾਕੇ ਦੇਖਿਆ ਤਾਂ ਹਸਪਤਾਲ ਵਿੱਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਸਹੂਲਤਾਂ ਮਿਲ ਰਹੀਆਂ ਅਤੇ ਡਾਕਟਰ ਬਾਰੇ ਪੁੱਛਿਆ ਗਿਆ ਤਾਂ ਮਰੀਜ਼ਾਂ ਨੇ ਆਪਣਾ ਦੁੱਖ ਬਿਆਨ ਕਰਦੇ ਹੋਏ ਕਿਹਾ ਕਿ ਉਹ ਕਾਫੀ ਸਮੇਂ ਤੋਂ ਡਾਕਟਰਾਂ ਦੇ ਕਮਰੇ ਦੇ ਬਹਾਰ ਬੈਠੇ ਡਾਕਟਰ ਦਾ ਇੰਤਜਾਰ ਕਰ ਰਹੇ ਹਨ ਪਰ ਡਾਕਟਰ ਨਹੀਂ ਮਿਲ ਰਹੇ।

ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਦਾ ਸਟਾਫ ਆਖ ਰਿਹਾ ਹੈ ਕਿ ਡਾਕਟਰ ਕਿਸੇ ਦੀ ਰਿਟਾਇਰਮੈਂਟ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਗਏ ਹਨ। ਜਦੋਂ ਮੀਡੀਆ ਦਾ ਕੈਮਰਾ ਚਲਦਾ ਦੇਖਿਆ ਤਾਂ ਹੌਲੀ-ਹੌਲੀ ਪਾਰਟੀ ਵਿੱਚ ਸ਼ਾਮਿਲ ਡਾਕਟਰ ਆਪਣੇ-ਆਪਣੇ ਕਮਰਿਆਂ ਦੇ ਵੱਲ ਰੁੱਖ ਕਰਦੇ ਦਿਖਾਈ ਦਿੱਤੇ।

ਦੂਸਰੇ ਪਾਸੇ ਕੁਝ ਮਰੀਜ਼ਾਂ ਨੇ ਕਿਹਾ ਕਿ ਅਸੀਂ ਇਥੇ ਇਲਾਜ ਕਰਵਾਉਣ ਆਉਦੇ ਹਨ। ਹਸਪਤਾਲ ਕੰਮ ਵਿੱਚ ਕਰਨ ਵਾਲੇ ਕਰਮਚਾਰੀਆਂ ਵੱਲੋਂ ਉਹਨਾਂ ਨਾਲ ਬੜੀ ਬਤਮੀਜ਼ ਨਾਲ ਪੇਸ਼ ਆਇਆ ਜਾਂਦਾ ਅਤੇ ਉਹਨਾਂ ਲਈ ਗਲਤ ਸ਼ਬਦਾਵਲੀ ਵਰਤੀ ਜਾਂਦੀ ਹੈ। ਸਿਵਲ ਹਸਪਤਾਲ ਵਿੱਚ ਮਰੀਜ਼ ਨੂੰ ਲੈ ਕੇ ਆਈ ਆਸ਼ਾ ਵਰਕਰ ਨੇ ਕਿਹਾ ਕਿ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਜਦੋਂ ਸਿਵਿਲ ਹਸਪਤਾਲ ਦੇ ਐਸਐਮਓ ਨਾਲ ਇਸ ਸਬੰਧੀ ਗੱਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿਸੇ ਵੀ ਮਰੀਜ਼ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਕਿਸੇ ਨੇ ਕੋਈ ਪਾਰਟੀ ਕਰਨੀ ਵੀ ਹੈ ਤਾਂ ਉਹ ਡਿਊਟੀ ਟਾਈਮ ਤੋਂ ਬਾਅਦ ਕਰੇ ਉਹਨਾਂ ਨੇ ਕਿਹਾ ਜੇਕਰ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਉਹ ਤੁਰੰਤ ਇਸ ਸੰਬੰਧੀ ਐਕਸ਼ਨ ਲੈਣਗੇ।

 

Read More
{}{}