Home >>Punjab

Sri Muktsar Sahib News: ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ; ਟਰਾਂਸਪੋਰਟ ਟੈਂਡਰ ਨਹੀਂ ਹੋਇਆ

 Sri Muktsar Sahib News:  ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਲਿਫਟਿੰਗ ਦੀ ਵੱਡੀ ਸਮੱਸਿਆ ਚੱਲ ਰਹੀ ਹੈ। ਇਸ ਸਮੱਸਿਆ ਦੇ ਚੱਲਦੇ ਹੁਣ ਡਿਪਟੀ ਕਮਿਸ਼ਨਰ ਵੱਲੋਂ ਲਿਫਟਿੰਗ ਦਾ ਕੰਮ ਸਿੱਧਾ ਆੜ੍ਹਤੀਆ ਨੂੰ ਦੇ ਦਿੱਤਾ ਗਿਆ ਹੈ।

Advertisement
Sri Muktsar Sahib News: ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ; ਟਰਾਂਸਪੋਰਟ ਟੈਂਡਰ ਨਹੀਂ ਹੋਇਆ
Ravinder Singh|Updated: Apr 27, 2024, 05:33 PM IST
Share

Sri Muktsar Sahib News (ਅਨਮੋਲ ਸਿੰਘ ਵੜਿੰਗ ):  ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਲਿਫਟਿੰਗ ਦੀ ਵੱਡੀ ਸਮੱਸਿਆ ਚੱਲ ਰਹੀ ਹੈ। ਇਸ ਸਮੱਸਿਆ ਦੇ ਚੱਲਦੇ ਹੁਣ ਡਿਪਟੀ ਕਮਿਸ਼ਨਰ ਵੱਲੋਂ ਲਿਫਟਿੰਗ ਦਾ ਕੰਮ ਸਿੱਧਾ ਆੜ੍ਹਤੀਆ ਨੂੰ ਦੇ ਦਿੱਤਾ ਗਿਆ ਹੈ ਤੇ ਇਸਦੀ ਰਾਸ਼ੀ ਵੀ ਹੁਣ ਆੜ੍ਹਤੀਆਂ ਦੇ ਖਾਤੇ ਵਿੱਚ ਆਵੇਗੀ।

ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਵੱਡੇ ਅੰਬਾਰ ਲੱਗ ਚੁੱਕੇ ਹਨ। 8 ਕਿਲੋਮੀਟਰ ਦੇ ਘੇਰੇ ਦੀ ਟਰਾਂਸਪੋਰਟ (ਕਾਟਰੇਜ) ਦਾ ਟੈਂਡਰ ਨਾ ਹੋਣ ਕਾਰਨ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਦੇ ਉੱਚੇ ਢੇਰ ਲੱਗ ਚੁੱਕੇ ਹਨ। ਅੱਜ ਪ੍ਰਬੰਧਕ ਸਕੱਤਰ ਰਾਹੁਲ ਤਿਵਾੜੀ ਤੇ ਡਿਪਟੀ ਕਮਿਸ਼ਨਰ ਬੀਐਸ ਸੂਦਨ ਨੇ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਦਾ ਦੌਰਾ ਕੀਤਾ।

ਇਸਦੇ ਚੱਲਦਿਆ ਗੱਲਬਾਤ ਕਰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਲਿਫਟਿੰਗ ਨਾ ਹੋਣ ਦੇ ਚੱਲਦਿਆ ਮੰਡੀਆਂ ਵਿੱਚ ਵੱਡੀ ਸਮੱਸਿਆ ਆ ਰਹੀ ਹੈ। ਸਭ ਤੋਂ ਵਧ ਸਮੱਸਿਆ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿੱਚ ਹੈ। ਇਸ ਕਾਰਨ ਜਿੱਥੇ ਪਹਿਲਾ 8 ਕਿਲੋਮੀਟਰ ਤੱਕ ਦੇ ਏਰੀਏ ਦੀ ਟਰਾਂਸਪੋਰਟ ਦਾ ਕੰਮ ਆੜ੍ਹਤੀਆ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Barnala News: ਬਰਨਾਲਾ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਆੜਤੀ ਪ੍ਰੇਸ਼ਾਨ

ਹੁਣ ਜੋ ਦੂਰ ਦੀ ਟਰਾਂਸਪੋਰਟ ਵੀ ਠੇਕੇਦਾਰ ਵੱਲੋਂ ਨਹੀਂ ਕੀਤੀ ਜਾ ਰਹੀ ਸੀ। ਉਸ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ ਤੇ ਇਹ ਕੰਮ ਵੀ ਹੁਣ ਆੜ੍ਹਤੀਆ ਵੱਲੋਂ ਹੀ ਕੀਤਾ ਜਾਵੇਗਾ। ਇਸ ਮੌਕੇ ਮੰਡੀ ਵਿਚ ਲੇਬਰ ਨੇ ਕਿਹਾ ਕਿ ਇਸ ਨਾਲ ਲੇਬਰ ਨੂੰ ਦੋਗੁਣਾ ਕੰਮ ਕਰਨਾ ਪੈ ਰਿਹਾ ਹੈ ਤੇ ਮੰਡੀ ਵਿੱਚ ਲਿਫਟਿੰਗ ਸਮੇਂ ਸਿਰ ਨਾ ਹੋਣ ਕਾਰਨ ਪ੍ਰੇਸ਼ਾਨੀ ਆ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿਵਾਇਆ।

ਕਾਬਿਲੇਗੌਰ ਹੈ ਕਿ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਕਰਕੇ ਆੜ੍ਹਤੀ ਪ੍ਰੇਸ਼ਾਨ ਹੋ ਰਹੇ ਹਨ। ਇਸ ਦੌਰਾਨ ਕਣਕ ਦੀ ਆਮਦਨ 80 ਤੋਂ 85 ਫੀਸਦੀ ਹੋ ਚੁੱਕੀ ਹੈ ਪਰ ਹੁਣ ਤੱਕ ਸਿਰਫ 20 ਤੋਂ 25 ਫੀਸਦੀ ਹੀ ਲਿਫਟਿੰਗ ਹੋ ਪਾਈ ਹੈ। ਇਸ ਬਾਰੇ ਜਾਣਕਾਰੀ ਮੌਕੇ ਉੱਤੇ ਜਥੇਬੰਦੀ ਬਰਨਾਲਾ ਦੇ ਮੁਖੀ ਅਤੇ ਕਿਸਾਨਾਂ ਵੱਲੋਂ ਦਿੱਤੀ ਗਈ ਹੈ। ਇੱਕ ਪਾਸੇ ਲਿਫਟਿੰਗ ਨਾ ਹੋਣ ਕਾਰਨ ਅਤੇ ਦੂਜੇ ਪਾਸੇ ਮੌਸਮੀ ਬਰਸਾਤ ਕਾਰਨ ਜੇਕਰ ਅਗਲੇ 10 ਦਿਨਾਂ ਵਿੱਚ ਲਿਫਟਿੰਗ ਦਾ ਕੰਮ ਠੀਕ ਨਾ ਹੋਇਆ ਤਾਂ ਇਹ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।

 

ਹ ਵੀ ਪੜ੍ਹੋ : Gurdaspur News: ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਸੜ ਕੇ ਹੋਈ ਸੁਆਹ; ਹਨੇਰੀ ਮਗਰੋਂ ਲੱਗੀ ਅੱਗ

Read More
{}{}