Zirakpur News: ਜ਼ੀਰਕਪੁਰ ਦੇ ਢਕੋਲੀ, ਪੀਰ ਮੁਸੱਲਲਾ ਅਤੇ ਬਲਟਾਣਾ ਵਿਖੇ ਪਿਛਲੇ ਕਈ ਸਾਲ ਪਹਿਲਾਂ ਬਣੇ ਪਾਰਕਾਂ ਦੇ ਹਾਲਾਤ ਬਧ ਤੋਂ ਬਦਤਰ ਹੋ ਚੁੱਕੇ ਹਨ ਜੋ ਹੁਣ ਇਹ ਖਸਤਾ ਹਾਲ ਪਾਰਕ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਪਾਰਕਾਂ ਦੇ ਰੱਖ ਰਖਾਅ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਸ਼ਹਿਰ ਦੇ ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਗਿਣਤੀ ਦੇ ਦੋ ਤਿੰਨ ਪਾਰਕ ਹੀ ਹਨ ਜਿਨਾਂ ਦੀ ਹਾਲਤ ਬੇਹੱਦ ਖਰਾਬ ਹੈ ਅਤੇ ਉਨ੍ਹਾਂ ਨੂੰ ਸੈਰ ਕਰਨ ਜਾਂ ਬੱਚਿਆਂ ਦੇ ਖੇਲਣ ਵਾਸਤੇ ਕੋਈ ਵੀ ਇਹੋ ਜਿਹੀ ਥਾਂ ਨਹੀਂ ਹੈ ਜਿੱਥੇ ਕਿ ਉਹ ਜਾ ਸਕਣ।
ਲੋਕਾਂ ਨੇ ਕਿਹਾ ਕਿ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪੰਚਕੂਲਾ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਪ੍ਰਸ਼ਾਸਨ ਵੱਲੋਂ ਵਧੀਆ ਤਰੀਕੇ ਨਾਲ ਸ਼ਹਿਰ ਦੇ ਪਾਰਕਾਂ ਦਾ ਰੱਖ ਰਖਾਓ ਕੀਤਾ ਜਾਂਦਾ ਹੈ ਜਦ ਕਿ ਜ਼ੀਰਕਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ।
ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਥਾਨਕ ਪ੍ਰਸ਼ਾਸਨ ਸ਼ਹਿਰ ਦੇ ਪਾਰਕਾਂ ਦਾ ਰੱਖ ਰਖਾਵ ਕਰੇ ਤਾਂ ਜੋ ਲੋਕ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਪਾਰਕਾਂ ਵਿੱਚ ਸੈਰ ਕਰਨ ਆ ਸਕਣ ਅਤੇ ਪਾਰਕਾਂ ਵਿੱਚ ਟੁੱਟੇ ਬੈਂਚਾਂ ਨੂੰ ਵੀ ਠੀਕ ਕਰਵਾਇਆ ਜਾਵੇ ਜੋ ਪਿਛਲੇ ਕਈ ਸਾਲਾਂ ਤੋਂ ਟੁੱਟੇ ਪਏ ਹਨ ਅਤੇ ਪਾਰਕਾਂ ਵਿੱਚ ਸਾਫ ਸਫਾਈ ਵੀ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ : Gurdaspur News: ਗੁਰਦਾਸਪੁਰ ਤੇ ਪਠਾਨਕੋਟ ਦੇ ਦੋ ਜਵਾਨ ਲੱਦਾਖ ਵਿੱਚ ਸ਼ਹੀਦ; ਸੀਐਮ ਮਾਨ ਨੇ ਦੁੱਖ ਜਤਾਇਆ
ਰੱਖ ਰਖਾਵ ਨਾ ਹੋਣ ਕਾਰਨ ਪਾਰਕਾਂ ਵਿੱਚ ਲੋਕਾਂ ਨੇ ਆਉਣਾ ਬੰਦ ਕਰ ਦਿੱਤਾ ਹੈ ਜਿਸ ਤੋਂ ਬਾਅਦ ਨਸ਼ੇੜੀਆਂ ਨੇ ਇਹਨਾਂ ਪਾਰਕਾਂ ਨੂੰ ਆਪਣਾ ਅੱਡਾ ਬਣਾ ਲਿਆ ਹੈ ਜੋ ਦਿਨ ਰਾਤ ਨਸ਼ੇੜੀ ਇਹਨਾਂ ਪਾਰਕਾਂ ਵਿੱਚ ਆ ਕੇ ਬੈਠਦੇ ਹਨ । ਜ਼ੀਰਕਪੁਰ ਨਗਰ ਕੌਂਸਲ ਦੇ ਕਾਲਜ ਸਾਦਕ ਅਫਸਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਹਨਾਂ ਪਾਰਕਾਂ ਦੇ ਰੱਖ ਰਖਾਵ ਦਾ ਟੈਂਡਰ ਜਾਰੀ ਕਰ ਹਾਲਾਤਾਂ ਨੂੰ ਬਦਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਅਤੇ ਸ਼ਹਿਰ ਦੇ ਪਾਰਕ ਦੀ ਦਿੱਖ ਵੀ ਸੁਧਰੇ।
ਇਹ ਵੀ ਪੜ੍ਹੋ : Mansa News: ਬੇਰੁਜ਼ਗਾਰ ਪੀਟੀਆਈ ਅਧਿਆਪਕ ਘਰਾਂ ਵਿੱਚ ਕੀਤੇ ਨਜ਼ਰਬੰਦ