Home >>Punjab

Moga News: ਮਾਮੇ ਦੀ ਮੌਤ ਮਗਰੋਂ ਭਾਣਜੇ ਨੇ ਮਾਮੀ ਨਾਲ ਕਰਵਾਈ ਕੋਰਟ ਮੈਰਿਜ; ਵੱਡੇ ਭਾਣਜੇ ਨੇ ਮਾਮੀ ਦੀ ਕੀਤੀ ਬੁਰੀ ਤਰ੍ਹਾਂ ਨਾਲ ਕੁੱਟਮਾਰ

Moga News:  ਮੋਗਾ ਨਜ਼ਦੀਕੀ ਪਿੰਡ ਫਤਿਹਗੜ੍ਹ ਕੋਰੋਟਾਣਾ ਵਿੱਚ ਨੌਜਵਾਨ ਵੱਲੋਂ ਮਾਮੇ ਦੀ ਮੌਤ ਤੋਂ ਬਾਅਦ ਆਪਣੀ ਸਕੀ ਮਾਮੀ ਨਾਲ ਕੋਰਟ ਮੈਰਿਜ ਕਰਵਾਉਣ ਤੋਂ ਖਫਾ ਹੋਏ ਵੱਡੇ ਭਰਾ (ਵੱਡੇ ਭਾਣਜੇ) ਨੇ ਭਰਜਾਈ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

Advertisement
Moga News: ਮਾਮੇ ਦੀ ਮੌਤ ਮਗਰੋਂ ਭਾਣਜੇ ਨੇ ਮਾਮੀ ਨਾਲ ਕਰਵਾਈ ਕੋਰਟ ਮੈਰਿਜ; ਵੱਡੇ ਭਾਣਜੇ ਨੇ ਮਾਮੀ ਦੀ ਕੀਤੀ ਬੁਰੀ ਤਰ੍ਹਾਂ ਨਾਲ ਕੁੱਟਮਾਰ
Ravinder Singh|Updated: Mar 21, 2024, 11:19 AM IST
Share

Moga News (ਨਵਦੀਪ ਸਿੰਘ) :  ਮੋਗਾ ਨਜ਼ਦੀਕੀ ਪਿੰਡ ਫਤਿਹਗੜ੍ਹ ਕੋਰੋਟਾਣਾ ਵਿੱਚ ਨੌਜਵਾਨ ਵੱਲੋਂ ਦੋ ਸਾਲ ਪਹਿਲਾਂ ਆਪਣੇ ਸਕੇ ਮਾਮੇ ਦੀ ਮੌਤ ਤੋਂ ਬਾਅਦ ਆਪਣੀ ਸਕੀ ਮਾਮੀ ਨਾਲ ਕੋਰਟ ਮੈਰਿਜ ਕਰਵਾਉਣ ਤੋਂ ਖਫਾ ਹੋਏ ਵੱਡੇ ਭਰਾ (ਵੱਡੇ ਭਾਣਜੇ) ਨੇ ਭਰਜਾਈ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਦਰਅਸਲ ਵਿੱਚ ਮਾਮੇ ਦੀ ਮੌਤ ਤੋਂ ਬਾਅਦ ਗੁਰਜੰਟ ਸਿੰਘ ਨੇ ਆਪਣੀ ਸਕੀ ਮਾਮੀ ਸੀਮਾ ਦੇਵੀ ਨਾਲ ਅਦਾਲਤ ਵਿੱਚ ਵਿਆਹ ਕਰਵਾ ਲਿਆ ਸੀ। ਜਦਕਿ ਗੁਰਜੰਟ ਦੇ ਪਰਿਵਾਰਕ ਜੀਅ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਪਰਿਵਾਰ ਨੇ ਦੋਵਾਂ ਨੂੰ ਬੇਦਖਲ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਪਤੀ-ਪਤਨੀ ਪਿੰਡ ਫਤਿਹਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਸਨ।

ਗੁੱਸੇ ਵਿੱਚ ਆਏ ਗੁਰਜੰਟ ਸਿੰਘ ਦੇ ਵੱਡੇ ਭਰਾ ਨੇ ਆਪਣੇ ਭਰਾ ਦੇ ਘਰ ਆ ਕੇ ਭਰਜਾਈ (ਮਾਮੀ) ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਸਿਵਲ ਹਸਪਤਾਲ ਮੋਗਾ ਵਿੱਚ ਜ਼ੇਰੇ ਇਲਾਜ ਸੀਮਾ ਦੇਵੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਉਸ ਨੇ ਆਪਣੇ ਪਤੀ ਦੇ ਸਕੇ ਭਾਣਜੇ ਗੁਰਜੰਟ ਸਿੰਘ ਨਾਲ ਲਵ ਮੈਰਿਜ ਕਰਵਾ ਲਈ ਸੀ।

ਇਸ ਵਿਆਹ ਤੋਂ ਨਾ ਖੁਸ਼ ਹੁੰਦੇ ਹੋਏ ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਬੇਦਖਲ ਕਰ ਦਿੱਤਾ ਸੀ ਪਰ ਪਿੰਡ ਫਤਿਹਗੜ੍ਹ ਵਿੱਚ ਕਿਰਾਏ ਦੇ ਮਕਾਨ ਉਤੇ ਰਹਿਣ ਲੱਗ ਪਏ ਜਿੱਥੇ ਕੱਲ੍ਹ ਉਸ ਦੇ ਪਤੀ ਦੇ ਵੱਡੇ ਭਰਾ ਬਬਲੂ ਨੇ ਉਸ ਦੇ ਘਰ ਵਿੱਚ ਵੜ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਇਥੋਂ ਤੱਕ ਕੇ ਧਮਕੀ ਦਿੱਤੀ ਕਿ ਤੈਨੂੰ ਤੇ ਤੇਰੇ ਲੜਕੇ ਨੂੰ ਨਹੀਂ ਛੱਡਣਾ ਜੋ ਮਰਜ਼ੀ ਹੋ ਜਾਵੇ।

ਇਹ ਵੀ ਪੜ੍ਹੋ : Sangrur Alcohol Case: ਸੰਗਰੂਰ ਵਿੱਚ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8 ਹੋਈ

ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਕੁੱਟਮਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਿਵਲ ਹਸਪਤਾਲ ਵਿੱਚ ਜ਼ਖ਼ਮੀ ਮਹਿਲਾ ਦੇ ਬਿਆਨ ਲਿਖਣ ਆਏ ਜਾਂਚ ਅਧਿਕਾਰੀ ਜਸਵੰਤ ਰਾਏ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜ਼ਖ਼ਮੀ ਮਹਿਲਾ ਦੇ ਬਿਆਨ ਲੈ ਗਏ ਹਨ ਤੇ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਜੋ ਸੱਚਾਈ ਸਾਹਮਣੇ ਆਵੇਗੀ ਉਸ ਦੇ ਆਧਾਰ ਉਤੇ ਹੀ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਵਿਰਾਸਤੀ ਮੈਨਹੋਲ ਦਾ ਢੱਕਣ ਚੋਰੀ; ਵਿਦੇਸ਼ 'ਚ ਨਿਲਾਮ ਹੁੰਦੇ ਨੇ ਇਹ ਢੱਕਣ

Read More
{}{}