Ludhiana News: ਲੁਧਿਆਣਾ ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਤਾਜ਼ਾ ਘਟਨਾ ਇੱਕ ਬਜ਼ੁਰਗ ਨਾਲ ਵਾਪਰੀ। ਆਟੋ ਦੀ ਉਡੀਕ ਕਰ ਰਹੇ 57 ਸਾਲਾ ਬਜ਼ੁਰਗ ਦਾ ਮੋਟਰਸਾਈਕਲ ਸਵਾਰ ਮੋਬਾਈਲ ਖੋਹ ਕੇ ਭੱਜਣ ਲੱਗੇ। ਬਜ਼ੁਰਗ ਨੇ ਬੜੀ ਹੀ ਦਲੇਰੀ ਨਾਲ ਮੋਬਾਈਲ ਖੋਹ ਕੇ ਭੱਜ ਰਹੇ ਮੋਟਰਸਾਈਕਲ ਸਵਾਰ ਝਪਟਮਾਰ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ।
ਇਹ ਵੀ ਪੜ੍ਹੋ : Delhi Excise Policy Case: ਸੰਜੇ ਸਿੰਘ ਦੀ ਜ਼ਮਾਨਤ ਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ SC 'ਚ ਸੁਣਵਾਈ
ਬਜ਼ੁਰਗ ਨੇ ਰੌਲਾ ਪਾਇਆ ਅਤੇ 150 ਮੀਟਰ ਤੱਕ ਭੱਜ ਕੇ ਲੋਕਾਂ ਦੀ ਮਦਦ ਨਾਲ ਸਨੈਚਰ ਨੂੰ ਫੜ ਲਿਆ। ਉਸ ਨੇ ਦੋਵਾਂ ਨੂੰ ਹੇਠਾਂ ਸੁੱਟ ਦਿੱਤਾ ਅਤੇ ਦਬੋਚ ਲਿਆ। ਇਸ ਦੌਰਾਨ ਸਨੈਚਰ ਉਸ ਨੂੰ ਮਾਰ ਰਹੇ ਸਨ। ਲੋਕਾਂ ਨੇ ਲੁੱਟ-ਖੋਹ ਕਰਨ ਵਾਲੇ ਝਪਟਮਾਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨੇ ਮੁਲਜ਼ਮ ਦੀ ਚੰਗੀ ਤਰ੍ਹਾਂ ਭੁਗਤ ਸੰਵਾਰੀ।
ਦੂਜੇ ਪਾਸੇ ਕਪੂਰਥਲਾ ਦੇ ਨਿਊ ਕੈਂਟ ਇਲਾਕੇ ਨੇੜੇ ਮੁਸ਼ਕਵੇਦ ਸ਼ਾਪਿੰਗ ਕੰਪਲੈਕਸ 'ਚ ਬੇਕਰੀ ਅਤੇ ਮਠਿਆਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਪੀੜਤ ਦੁਕਾਨਦਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਦੁਕਾਨਦਾਰ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੋਗਾ, ਹਲਕਾ ਮੁਸ਼ਕਵੇਦ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਫ਼ੌਜ ਵਿੱਚੋਂ ਸੇਵਾਮੁਕਤ ਹੈ। ਉਸ ਨੇ ਨਵੀਂ ਛਾਉਣੀ ਨੇੜੇ ਮੁਸ਼ਕਵੇੜਾ ਵਿੱਚ ਸ਼ਾਪਿੰਗ ਕੰਪਲੈਕਸ ਵਿੱਚ ਕਿਰਾਏ ’ਤੇ ਦੁਕਾਨ ਲਈ ਹੋਈ ਹੈ। ਜਿੱਥੇ ਉਹ ਬੇਕਰੀ ਅਤੇ ਮਿਠਾਈ ਦੀ ਦੁਕਾਨ ਚਲਾਉਂਦਾ ਹੈ। ਉਹ ਦੁਕਾਨ ਦੀ ਵਿਕਰੀ ਦੇ ਪੈਸੇ ਦੁਕਾਨ ਵਿੱਚ ਰੱਖੇ ਲੋਹੇ ਦੇ ਛੋਟੇ ਬਕਸੇ ਵਿੱਚ ਰੱਖ ਲੈਂਦਾ ਸੀ। 31 ਮਾਰਚ ਦੀ ਰਾਤ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਕੋਲਡ ਡਰਿੰਕਸ ਅਤੇ ਕਰਿਸਪ ਸਪਲਾਈ ਕਰਨ ਵਾਲੇ ਨੂੰ ਦੇਣ ਲਈ ਉਸ ਨੇ ਬਕਸੇ ਵਿੱਚ 70,000 ਰੁਪਏ ਦੀ ਨਕਦੀ ਰੱਖੀ ਹੋਈ ਸੀ।
ਇਹ ਵੀ ਪੜ੍ਹੋ : Sushil & Sheetal Angural Security: ਭਾਜਪਾ 'ਚ ਸ਼ਾਮਿਲ ਹੋਏ ਸ਼ੀਤਲ ਅੰਗੁਰਲ ਨੂੰ ਮਿਲੀ 'Y' ਤੇ ਸੁਸ਼ੀਲ ਰਿੰਕੂ ਨੂੰ ਮਿਲੀ 'Y+' ਸੁਰੱਖਿਆ