Home >>Punjab

Lok Sabha Election News: ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਪੜਾਅ ਲਈ ਪ੍ਰਚਾਰ ਰੁਕਿਆ; 1 ਜੂਨ ਨੂੰ 57 ਸੀਟਾਂ 'ਤੇ ਹੋਵੇਗੀ ਵੋਟਿੰਗ

Lok Sabha Election News:  ਭਾਰਤ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪਰਵ ਆਪਣੇ ਆਖਰੀ ਪੜਾਅ ਉਤੇ ਪੁੱਜ ਗਿਆ ਹੈ। ਦੇਸ਼ ਵਿੱਚ 18ਵੀਂਆਂ ਲੋਕ ਸਭਾ ਚੋਣਾਂ ਲਈ ਸੱਤਵੇਂ ਤੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ।

Advertisement
Lok Sabha Election News: ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਪੜਾਅ ਲਈ ਪ੍ਰਚਾਰ ਰੁਕਿਆ; 1 ਜੂਨ ਨੂੰ 57 ਸੀਟਾਂ 'ਤੇ ਹੋਵੇਗੀ ਵੋਟਿੰਗ
Ravinder Singh|Updated: May 30, 2024, 06:56 PM IST
Share

Lok Sabha Election News: ਭਾਰਤ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪਰਵ ਆਪਣੇ ਆਖਰੀ ਪੜਾਅ ਉਤੇ ਪੁੱਜ ਗਿਆ ਹੈ। ਦੇਸ਼ ਵਿੱਚ 18ਵੀਂਆਂ ਲੋਕ ਸਭਾ ਚੋਣਾਂ ਲਈ ਸੱਤਵੇਂ ਤੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ। 30 ਮਈ ਸ਼ਾਮ 6 ਵਜੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਥਮ ਗਿਆ। 75 ਦਿਨਾਂ ਤੋਂ ਚੱਲੀ ਲੋਕ ਸਭਾ ਚੋਣ ਮੁਹਿੰਮ ਅੱਜ ਵੀਰਵਾਰ ਨੂੰ ਸਮਾਪਤ ਹੋ ਗਈ ਹੈ। ਵੱਡੀਆਂ ਰੈਲੀਆਂ, ਚੋਣ ਮੀਟਿੰਗਾਂ ਅਤੇ ਰੋਡ ਸ਼ੋਅ ਸਮਾਪਤ ਹੋ ਗਏ।

ਭਾਰਤੀ ਚੋਣ ਕਮਿਸ਼ਨ ਨੇ ਇਸ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਇਸ ਤੋਂ ਬਾਅਦ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਉਤੇ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸ ਚੋਣ ਪ੍ਰਚਾਰ ਦੌਰਾਨ ਦੇਸ਼ ਦੇ ਘਾਗ ਨੇਤਾਵਾਂ ਨੇ ਪੰਜਾਬ ਵਿੱਚ ਡੇਰੇ ਲਗਾਈ ਰੱਖੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇਪੀ ਨੱਡਾ ਅਤੇ ਯੋਗੀ ਆਦਿਤਿਆਨਾਥ ਨੇ ਰੈਲੀਆਂ ਕੀਤੀਆਂ।

ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਲੰਮਾ ਚੋਣ ਪ੍ਰਚਾਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਆਖਰੀ ਰੈਲੀ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਕੀਤੀ। ਇੱਥੋਂ ਪੀਐਮ ਮੋਦੀ ਕੰਨਿਆਕੁਮਾਰੀ ਲਈ ਰਵਾਨਾ ਹੋਏ। ਇੱਥੇ ਪੀਐਮ 45 ਘੰਟੇ ਮੈਡੀਟੇਸ਼ਨ ਕਰਨਗੇ। ਪ੍ਰਧਾਨ ਮੰਤਰੀ ਉਥੋਂ 1 ਜੂਨ ਨੂੰ ਦੁਪਹਿਰ 3 ਵਜੇ ਰਵਾਨਾ ਹੋਣਗੇ।

1 ਜੂਨ ਨੂੰ ਉਨ੍ਹਾਂ ਦੀ ਸੀਟ ਵਾਰਾਣਸੀ ਸਮੇਤ 8 ਸੂਬਿਆਂ ਅਤੇ ਚੰਡੀਗੜ੍ਹ ਸਮੇਤ 57 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਲੰਬੇ ਸੱਤ ਗੇੜਾਂ ਦੇ ਚੋਣ ਪ੍ਰੋਗਰਾਮ ਦੌਰਾਨ ਸਾਰੀਆਂ ਪਾਰਟੀਆਂ ਦੇ ਦਿੱਗਜਾਂ ਨੇ ਬਹੁਤ ਯਤਨ ਕੀਤੇ। ਇਸ ਦੌਰਾਨ ਪੀਐਮ ਮੋਦੀ ਨੇ 158 ਰੈਲੀਆਂ ਅਤੇ 14 ਰੋਡ ਸ਼ੋਅ ਕੀਤੇ। ਅਮਿਤ ਸ਼ਾਹ ਨੇ 115 ਰੈਲੀਆਂ ਅਤੇ 18 ਰੋਡ ਸ਼ੋਅ ਕੀਤੇ। ਜੇਪੀ ਨੱਡਾ ਨੇ 87 ਰੈਲੀਆਂ ਕੀਤੀਆਂ। ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਨੇ 65 ਰੈਲੀਆਂ ਅਤੇ 7 ਰੋਡ ਸ਼ੋਅ ਕੀਤੇ।

ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਦੀਆਂ ਬਾਕੀ 57 ਸੀਟਾਂ ਲਈ ਸ਼ਨਿੱਚਰਵਾਰ 1 ਜੂਨ ਨੂੰ ਵੋਟਿੰਗ ਹੋਵੇਗੀ। ਇਸ ਪੜਾਅ 'ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਉੜੀਸਾ ਦੀਆਂ 6, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ 3 ਅਤੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਲਈ ਵੋਟਾਂ ਪੈਣਗੀਆਂ। ਆਖਰੀ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹਾਈ ਪ੍ਰੋਫਾਈਲ ਉਮੀਦਵਾਰ ਵੀ ਮੈਦਾਨ 'ਚ ਹਨ। ਪ੍ਰਮੁੱਖ ਸੀਟਾਂ ਵਿੱਚ ਵਾਰਾਣਸੀ, ਗੋਰਖਪੁਰ, ਗਾਜ਼ੀਪੁਰ, ਮਿਰਜ਼ਾਪੁਰ, ਪਟਨਾ ਸਾਹਿਬ, ਪਾਟਲੀਪੁੱਤਰ, ਕਾਂਗੜ, ਮੰਡੀ, ਹਮੀਪੁਰ, ਅੰਮ੍ਰਿਤਸਰ, ਬਠਿੰਡਾ, ਡਾਇਮੰਡ ਹਾਰਬਰ, ਬਸ਼ੀਰਹਾਟ, ਦੁਮਕਾ ਅਤੇ ਚੰਡੀਗੜ੍ਹ ਸ਼ਾਮਲ ਹਨ।

ਇਹ ਵੀ ਪੜ੍ਹੋ : Illegal Mining Case : ਈਡੀ ਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਛਾਪੇਮਾਰੀ ਦੌਰਾਨ 4 ਕਰੋੜ ਰੁਪਏ ਤੋਂ ਵਧ ਦੀ ਰਾਸ਼ੀ ਕੀਤੀ ਬਰਾਮਦ

Read More
{}{}