Ludhiana Encounter: ਲੁਧਿਆਣਾ ਵਿੱਚ ਸਥਾਨਕ ਬੱਗਾ ਕਲਾਂ ਵਿੱਚ ਅੱਜ ਸਵੇਰੇ ਹੋਏ ਪੁਲਿਸ ਮੁਕਾਬਲੇ ਵਿਚ ਗੈਂਗਸਟਰ ਸੂਰਜ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਪੁਲਿਸ ਨੂੰ ਥਾਣਾ ਟਿੱਬਾ ਵਿਚ ਇਕ ਨੌਜਵਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਪੁਲਿਸ ਮੁਲਾਜ਼ਮ ਉਤੇ ਹਮਲਾ ਕਰਨ ਸਮੇਤ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਜ਼ਖਮੀ ਹਾਲਤ ਵਿਚ ਉਸਨੂੰ ਹਸਪਤਾਲ ਲਿਆਂਦਾ ਗਿਆ।
ਲੁਧਿਆਣਾ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸ ਲੜੀ ਤਹਿਤ ਫਿਰੌਤੀ ਲੁੱਟ ਖਸੁੱਟ ਅਤੇ ਕਤਲ ਦੇ ਮਾਮਲਿਆਂ ਵਿੱਚ ਮੁਲਜ਼ਮ ਗੋਪੀ ਲਹੌਰੀਆ ਗੈਂਗਸਟਰਾਂ ਤੇ ਸਾਥੀਆਂ ਨੂੰ ਪੁਲਿਸ ਦੇਹਰਾਦੂਨ ਤੋਂ ਫੜ੍ਹ ਕੇ ਲੈ ਕੇ ਆਈ ਸੀ। ਉਨ੍ਹਾਂ ਦੀ ਪੁੱਛਗਿਛ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਵੱਲੋਂ ਦੋ ਹਥਿਆਰ ਲੁਧਿਆਣਾ ਦੇ ਪੱਕਾ ਕਲਾਂ ਇਲਾਕੇ ਵਿੱਚ ਛੁਪਾਏ ਹੋਏ ਹਨ।
ਇਸ ਤੋਂ ਬਾਅਦ ਪੁਲਿਸ ਦੀ ਟੀਮ ਉਨ੍ਹਾਂ ਨੂੰ ਨਾਲ ਲੈ ਕੇ ਉਹਦਾ ਹਥਿਆਰਾਂ ਨੂੰ ਬਰਾਮਦ ਕਰਨ ਲਈ ਜਦ ਉਥੇ ਪਹੁੰਚੇ ਤਦ ਸੂਰਜ ਗੈਂਗਸਟਰ ਨੇ ਉਥੋਂ ਪਿਸਤੌਲ ਕੱਢ ਕੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ। ਗੋਲੀ ਮੁਲਾਜ਼ਮ ਦੀ ਪੱਗ ਉਤੇ ਵੱਜੀ ਅਤੇ ਉਸਦਾ ਮੁਸ਼ਕਲ ਨਾਲ ਬਚਾ ਹੋਇਆ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕਰਦੇ ਹੋਏ ਸੂਰਜ ਉਤੇ ਗੋਲੀ ਚਲਾਈ ਜਿਸ ਨਾਲ ਗੈਂਗਸਟਰ ਸੂਰਜ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : BBMB Meeting: ਬੀਬੀਐਮਬੀ ਦੇ ਅਧਿਕਾਰੀਆਂ ਦੀ ਸਪੈਸ਼ਲ ਮੀਟਿੰਗ ਅੱਜ; ਪਾਣੀ ਦੇ ਭਖਦੇ ਮੁੱਦੇ ਨੂੰ ਲੈ ਕੇ ਲਿਆ ਫ਼ੈਸਲਾ
ਮੌਕੇ ਉਤੇ ਪਹੁੰਚੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਗੈਂਗਸਟਰ ਦੇ ਗੋਪੀ ਲਾਹੋਰੀਆ ਗੈਂਗ ਨਾਲ ਸੰਬੰਧ ਹਨ। ਇਨ੍ਹਾਂ ਵੱਲੋਂ ਹਾਈਵੇ ਉਤੇ ਲੁੱਟ ਖਸੁੱਟ ਫਿਰੌਤੀਆਂ ਜਾਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਨ੍ਹਾਂ ਖਿਲਾਫ਼ 10 ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਉਪਰ ਪੁਲਿਸ ਉਤੇ ਹਮਲਾ ਕਰਨ ਦਾ ਮਾਮਲਾ ਵੀ ਦਰਜ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਗੈਂਗਸਟਰਾਂ ਦਾ ਇਸੇ ਤਰ੍ਹਾਂ ਦਾ ਹਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਹੋਈ ਬੂੰਦਾਬਾਂਦੀ; ਤਾਪਮਾਨ ਵਿੱਚ ਆਈ ਗਿਰਾਵਟ