Tarn Taran News(ਮਨੀਸ਼ ਸ਼ਰਮਾ): ਤਰਨਤਾਰਨ ਵਿੱਚ ਅੰਤਰਰਾਸ਼ਟਰੀ ਤਸਕਰ ਗਿਰੋਹ ਦੇ ਮੈਂਬਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਗੋਲੀਬਾਰੀ ਵਿੱਚ ਦੋ ਤਸਕਰ ਜ਼ਖਮੀ ਹੋਏ ਹਨ, ਜ਼ਖਮੀ ਤਸਕਰਾਂ ਸਮੇਤ ਚਾਰ ਹੋਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋ ਪੁਲਿਸ ਨੇ ਤਿੰਨ ਹਥਿਆਰ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।