Moga Encounter: ਸੀਆਈਟੀ ਸਟਾਫ ਮੋਗਾ ਅਤੇ 5 ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਬਦਮਾਸ਼ਾਂ ਵੱਲੋਂ ਕਈ ਗਈ ਫਾਇਰਿੰਗ ਦੇ ਜਵਾਬ ਵਿੱਚ ਪੁਲਿਸ ਵੱਲੋਂ ਕਈ ਗਈ ਫਾਇਰਿੰਗ ਵਿੱਚ 2 ਬਦਮਾਸ਼ਾਂ ਦੇ ਗੋਲੀ ਲੱਗੀ। ਬਦਮਾਸ਼ਾਂ ਕੋਲੋਂ ਇੱਕ ਰਿਵਾਲਵਰ 32 ਬੋਰ ਅਤੇ ਕਾਰਤੂਸ ਬਰਾਮਦ ਹੋਏ ਹਨ ਅਤੇ ਮੁਲਜ਼ਮਾਂ ਕੋਲੋਂ ਖੋਹੀ ਗੱਡੀ ਵੀ ਬਰਾਮਦ ਹੋਈ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਇਨ੍ਹਾਂ ਬਦਮਾਸ਼ਾਂ ਵੱਲੋਂ ਮੋਗਾ ਤੇ ਹਲਕਾ ਧਰਮਕੋਟ ਦੇ ਇੱਕ ਪਿੰਡ ਤੋਂ ਇੱਕ ਗੱਡੀ ਖੋਹੀ ਗਈ ਸੀ ਅਤੇ ਦੋ ਦਿਨ ਪਹਿਲਾਂ ਇਸ ਗੱਡੀ ਉਤੇ ਇਨ੍ਹਾਂ ਬਦਮਾਸ਼ਾਂ ਵੱਲੋਂ ਮਾਛੀਵਾੜਾ ਕੋਲ ਇੱਕ ਪੈਟਰੋਲ ਪੰਪ ਉਤੇ ਲੁੱਟ ਕੀਤੀ ਗਈ ਸੀ।
ਕਾਬਿਲੇਗੌਰ ਹੈ ਕਿ ਮਾਛੀਵਾੜਾ ਪੁਲਿਸ ਵੱਲੋਂ ਮੁਲਜ਼ਮਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਮੋਗਾ ਪੁਲਿਸ ਚੌਕਸ ਹੋ ਗਈ ਸੀ।
ਕਾਬਿਲੇਗੌਰ ਹੈ ਕਿ ਅੱਜ ਸਵੇਰੇ ਬਟਾਲਾ ਦੇ ਪਿੰਡ ਸ਼ਾਹਜਹ ਜਾਜਨ ਵਿਖੇ ਬਟਾਲਾ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਹ ਦੋਨੋਂ ਗੈਂਗਸਟਰ ਵਿਦੇਸ਼ ਵਿੱਚ ਬੈਠੇ ਜੀਵਨ ਫੌਜੀ ਗਰੁੱਪ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਵਿਖੇ ਲੋਹੜੀ ਵਾਲੇ ਦਿਨ 13 ਜਨਵਰੀ 2025 ਨੂੰ ਮਹੇਸ਼ੀ ਕਰਿਆਨਾ ਸਟੋਰ ਡੇਰਾ ਬਾਬਾ ਨਾਨਕ ਦੇ ਮਾਲਕ ਨੂੰ ਫਿਰੌਤੀ ਲਈ ਧਮਕਾਇਆ ਅਤੇ ਗੋਲੀਆਂ ਚਲਾਈਆਂ ਸਨ।
ਜੀਵਨ ਫੌਜੀ ਗਰੁੱਪ ਉਹ ਹੈ ਜਿਸ ਨੇ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਥਾਣਿਆਂ ਉੱਪਰ ਗਰਨੇਡ ਹਮਲੇ ਕਰਵਾਏ ਤੇ ਜਿਸ ਦੀ ਜ਼ਿੰਮੇਵਾਰੀ ਵੀ ਲਈ ਸੀ। ਜ਼ਖ਼ਮੀ ਗੈਂਗਸਟਰਾਂ ਦੀ ਪਛਾਣ ਸਰਬਜੀਤ ਸਿੰਘ ਸਾਭਾ ਪਿੰਡ ਮਲੂਕਵਾਲੀ ਤੇ ਦੂਜਾ ਸੁਨੀਲ ਮਸੀਹ ਪੁੱਤਰ ਵਾਸੀ ਪਿੰਡ ਸ਼ਾਹਪੁਰ ਵਜੋਂ ਹੋਈ ਹੈ।
ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਦੋਨੋਂ ਗੈਂਗਸਟਰ ਜੀਵਨ ਫੌਜੀ ਗੈਂਗ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਨੇ ਪਿਛਲੇ ਦਿਨੀਂ 13 ਜਨਵਰੀ ਨੂੰ ਡੇਰਾ ਬਾਬਾ ਨਾਨਕ ਦੇ ਇੱਕ ਵਪਾਰੀ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਇਨ੍ਹਾਂ ਦੋਨਾਂ ਗੈਂਗਸਟਰਾਂ ਨੇ ਦੁਕਾਨ ਉਤੇ ਗੋਲੀ ਚਲਾਈ ਅਤੇ ਉਸ ਤੋਂ ਬਾਅਦ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪੰਚਕੂਲਾ 'ਚ ਅੰਤਰਰਾਜੀ ਮੀਟਿੰਗ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ 'ਤੇ ਸਖ਼ਤ ਨਜ਼ਰ