Home >>Punjab

ਪੰਜਾਬ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ; ਜੇਲ੍ਹ 'ਚ ਬੈਠੇ ਗੈਂਗਸਟਰ ਦੇ ਇਸ਼ਾਰੇ 'ਤੇ ਵਾਰਦਾਤ ਨੂੰ ਦੇਣ ਜਾ ਰਿਹਾ ਸੀ ਅੰਜਾਮ

Punjab Encounter: ਪੰਜਾਬ ਵਿੱਚ ਐਤਵਾਰ ਨੂੰ ਪੁਲਿਸ ਅਤੇ ਗੈਂਗਸਟਰ ਵਿਚਾਲੇ ਵੱਡਾ ਐਨਕਾਊਂਟਰ ਹੋਇਆ। ਮੁਲਜ਼ਮ ਨੂੰ ਕਾਬੂ ਕਰਨ ਆਈ ਪੁਲਿਸ ਪਾਰਟੀ ਉਤੇ ਗੈਂਗਸਟਰ ਨੇ ਗੋਲੀ ਚਲਾ ਦਿੱਤੀ। 

Advertisement
ਪੰਜਾਬ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ; ਜੇਲ੍ਹ 'ਚ ਬੈਠੇ ਗੈਂਗਸਟਰ ਦੇ ਇਸ਼ਾਰੇ 'ਤੇ ਵਾਰਦਾਤ ਨੂੰ ਦੇਣ ਜਾ ਰਿਹਾ ਸੀ ਅੰਜਾਮ
Ravinder Singh|Updated: Feb 23, 2025, 06:45 PM IST
Share

Punjab Encounter: ਪੰਜਾਬ ਵਿੱਚ ਐਤਵਾਰ ਨੂੰ ਪੁਲਿਸ ਅਤੇ ਗੈਂਗਸਟਰ ਵਿਚਾਲੇ ਵੱਡਾ ਐਨਕਾਊਂਟਰ ਹੋਇਆ। ਮੁਲਜ਼ਮ ਨੂੰ ਕਾਬੂ ਕਰਨ ਆਈ ਪੁਲਿਸ ਪਾਰਟੀ ਉਤੇ ਗੈਂਗਸਟਰ ਨੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕਰਦਿਆਂ ਗੈਂਗਸਟਰ ਦੀ ਲੱਤ ਵਿੱਚ ਗੋਲੀ ਮਾਰੀ। ਇਸ ਤੋਂ ਬਾਅਦ ਟਾਰਗੇਟ ਕਿਲਿੰਗ ਦੀ ਫਿਰਾਕ ਵਿੱਚ ਫਿਰ ਰਹੇ ਮੁਲਜ਼ਮ ਨੂੰ ਵਿਦੇਸ਼ੀ ਹਥਿਆਰ ਸਮੇਤ ਕਾਬੂ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ।

ਜਾਣਕਾਰੀ ਮੁਤਾਬਕ ਮੋਹਾਲੀ ਵਾਸੀ ਮਨਿੰਦਰ ਨਾਮੀ ਗੈਂਗਸਟਰ ਤੋਂ ਟਾਰਗੇਟ ਕਿਲਿੰਗ ਵਾਰਦਾਤ ਦਾ ਜ਼ਿੰਮਾ ਦਿੱਤਾ ਗਿਆ ਸੀ। ਮਨਿੰਦਰ ਸਿੰਘ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਭਵਾਨੀਗੜ੍ਹ ਦੇ ਨਦਾਮਪੁਰ ਰੋਡ ਤੋਂ ਆਸਟ੍ਰੇਰੀਆ ਦਾ ਬਣਿਆ ਗਲੌਕ ਪਿਸਟਲ ਬਰਾਮਦ ਕਰਨ ਆਇਆ ਸੀ। ਸੂਚਨਾ ਮਿਲਣ ਉਤੇ ਗ੍ਰਿਫਤਾਰ ਕਰਨ ਪੁੱਜੀ ਪੁਲਿਸ ਉਤੇ ਗੈਂਗਸਟਰ ਨੇ ਗੋਲੀ ਚਲਾ ਦਿੱਤੀ।

ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ। ਇਸ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਗੈਂਗਸਟਰ ਮਨਿੰਦਰ ਸਿੰਘ ਜੇਲ੍ਹ ਵਿੱਚ ਬੈਠੇ ਇੱਕ ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾ ਰਿਹਾ ਸੀ। ਪੁਲਿਸ ਇਸ਼ ਮਾਮਲੇ ਵਿੱਚ ਹੋਰ ਡੂੰਘਿਆਈ ਨਾਲ ਜਾਂਚ ਕਰ ਰਹੀ ਹੈ ਅਤੇ ਟਾਰਗੇਟ ਕਿਲਿੰਗ ਮਾਮਲੇ ਵਿੱਚ ਜਾਂਚ ਦੇ ਹਰ ਪਹਿਲੂ ਦੀਆਂ ਪਰਤਾਂ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ।

ਮੁਕਾਬਲੇ ਦੌਰਾਨ ਸੀਆਈਏ ਸਟਾਫ਼ ਦੇ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਮੌਜੂਦ ਸੀ। ਐਸਪੀ ਚੀਮਾ ਵੀ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਜਦੋਂ ਪੁਲਸ ਨੇ ਜੇਲ 'ਚ ਬੰਦ ਗੈਂਗਸਟਰ ਨੂੰ ਪੁੱਛਗਿੱਛ ਲਈ ਲਿਆਂਦਾ ਤਾਂ ਉਸ ਨੇ ਮੰਨਿਆ ਕਿ ਉਸ ਕੋਲ ਇਕ ਵਿਦੇਸ਼ੀ ਪਿਸਤੌਲ ਵੀ ਹੈ, ਜੋ ਉਸ ਨੇ ਇਥੇ ਨਹਿਰ ਦੀ ਪਟੜੀ ਨੇੜੇ ਇਕ ਖੇਤ ਵਿਚ ਛੁਪਾ ਕੇ ਰੱਖਿਆ ਸੀ। ਜਦੋਂ ਪੁਲਿਸ ਪਾਰਟੀ ਇਸ ਗੈਂਗਸਟਰ ਕੋਲੋਂ ਪਿਸਤੌਲ ਬਰਾਮਦ ਕਰਨ ਲਈ ਇੱਥੇ ਆਈ ਤਾਂ ਉਸ ਨੇ ਇੱਥੇ ਲੁਕੋ ਕੇ ਰੱਖੀ ਪਿਸਤੌਲ ਨਾਲ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਕਤ ਗੈਂਗਸਟਰ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲਏ ਫ਼ੈਸਲੇ ਇੰਨ-ਬਿਨ ਲਾਗੂ ਰਹਿਣਗੇ-ਪੰਜ ਮੈਂਬਰੀ ਕਮੇਟੀ

Read More
{}{}