Home >>Punjab

Jalandhar Encounter News: ਜਲੰਧਰ 'ਚ ਪੁਲਿਸ ਤੇ ਲਾਰੈਂਸ ਗਿਰੋਹ ਦੇ ਬਦਮਾਸ਼ਾਂ ਵਿਚਾਲੇ ਮੁਕਾਬਲਾ

Jalandhar Encounter News: ਜਲੰਧਰ ਵਿੱਚ ਅੱਜ ਸਵੇਰੇ ਪੁਲਿਸ ਅਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਵਿਭਾਗ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਕਾਰਵਾਈ ਕਰ ਰਿਹਾ ਹੈ।

Advertisement
Jalandhar Encounter News: ਜਲੰਧਰ 'ਚ ਪੁਲਿਸ ਤੇ ਲਾਰੈਂਸ ਗਿਰੋਹ ਦੇ ਬਦਮਾਸ਼ਾਂ ਵਿਚਾਲੇ ਮੁਕਾਬਲਾ
Ravinder Singh|Updated: Jan 15, 2025, 11:15 AM IST
Share

Jalandhar Encounter News: ਜਲੰਧਰ ਵਿੱਚ ਅੱਜ ਸਵੇਰੇ ਪੁਲਿਸ ਅਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਪੁਲਿਸ ਵਿਭਾਗ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਲੈ ਕੇ ਕਾਰਵਾਈ ਕਰ ਰਿਹਾ ਹੈ। ਅੱਜ ਸਵੇਰੇ ਜਲੰਧਰ ਦਾ ਦਿਉਲ ਨਗਰ ਵਿੱਚ ਵਿਸ਼ਵਕਰਮਾਂ ਮੰਦਿਰ ਕੋਲ ਸੀਆਈਏ ਸਟਾਫ਼ ਅਤੇ ਲਾਰੈਂਸ ਗੈਂਗ ਦੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਵਿੱਚ ਇੱਕ ਬਦਮਾਸ਼ ਦੇ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਦੋ ਹੋਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਬਲ ਵੱਲੋਂ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ : Manu Bhaker News: ਨਿਸ਼ਾਨੇਬਾਜ਼ ਮਨੂ ਭਾਕਰ ਵੱਲੋਂ ਓਲੰਪਿਕ ਵਿੱਚ ਜਿੱਤੇ ਮੈਡਲ ਬਦਲੇ ਜਾਣਗੇ; ਜਾਣੋ ਕਾਰਨ

ਕਾਬਿਲੇਗੌਰ ਹੈ ਕਿ ਜਲੰਧਰ ਦੇ ਲੰਮਾ ਪਿੰਡ ਵਿੱਚ ਹੋਏ ਦੋਹਰੇ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਹੋਰ ਮੁਲਜ਼ਮਾਂ ਨੂੰ ਫੜ੍ਹਨ ਲਈ ਦਿਉਲ ਨਗਰ ਵਿੱਚ ਪੁੱਜੀ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਡੀਜੀਪੀ ਗੌਰਵ ਯਾਦਵ ਨੇ ਐਕਸ ਹੈਂਡਲ ਉਪਰ ਪੋਸਟ ਸਾਂਝੀ ਕੀਤੀ ਗਈ ਹੈ। ਇੱਕ ਵੱਡੀ ਸਫਲਤਾ ਵਿੱਚ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 2 ਮੁੱਖ ਕਾਰਕੁੰਨਾਂ ਨੂੰ ਪਿੱਛਾ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਪਾਰਟੀ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਦੋਂ ਗੈਂਗ ਮੈਂਬਰ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕੀਤੀ, ਇੱਕ ਮੁਲਜ਼ਮ ਨੂੰ ਗੋਲੀ ਲੱਗੀ ਅਤੇ ਉਹ ਇਸ ਸਮੇਂ ਡਾਕਟਰੀ ਇਲਾਜ ਅਧੀਨ ਹੈ, ਜਦੋਂ ਕਿ ਇੱਕ ਹੋਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸੇ ਸਮੇਂ ਉਸਨੂੰ ਫੜ ਲਿਆ ਗਿਆ। 4 ਗੈਰ-ਕਾਨੂੰਨੀ ਹਥਿਆਰ, ਕਾਰਤੂਸਾਂ ਦਾ ਵੱਡਾ ਜ਼ਖੀਰਾ ਅਤੇ ਇੱਕ ਕਾਰ ਬਰਾਮਦ ਕੀਤੀ ਗਈ, ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੇ ਵਪਾਰ ਅਤੇ ਜਬਰੀ ਵਸੂਲੀ ਰੈਕੇਟ ਵਿੱਚ ਸ਼ਾਮਲ ਗੈਂਗ ਦੇ ਅਪਰਾਧਿਕ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ।

ਜਲੰਧਰ ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਬਦਮਾਸ਼ਾਂ ਉਤੇ ਫਿਰੌਤੀ ਲਈ ਧਮਕੀਆਂ ਦੇਣ ਤੇ ਹੋਰ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : Punjab Breaking Live Updates: ਡੱਲੇਵਾਲ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ; 111 ਕਿਸਾਨ ਮਰਨ ਵਰਤ 'ਤੇ ਬੈਠਣਗੇ, ਪੜ੍ਹੋ ਵੱਡੀਆਂ ਖ਼ਬਰਾਂ

Read More
{}{}