Home >>Punjab

Faridkot Encounter: ਫਰੀਦਕੋਟ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; ਦੋਵੇਂ ਮੁਲਜ਼ਮ ਜ਼ਖ਼ਮੀ

 Faridkot Encounter:  ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਮੰਗਲਵਾਰ ਅੱਧੀ ਰਾਤ ਨੂੰ ਕੋਟਕਪੂਰਾ ਰੋਡ 'ਤੇ ਮੁਕਾਬਲੇ ਤੋਂ ਬਾਅਦ ਫਾਰਚੂਨਰ ਕਾਰ 'ਚ ਸਵਾਰ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ।

Advertisement
Faridkot Encounter: ਫਰੀਦਕੋਟ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; ਦੋਵੇਂ ਮੁਲਜ਼ਮ ਜ਼ਖ਼ਮੀ
Ravinder Singh|Updated: Jan 08, 2025, 01:36 PM IST
Share

Faridkot Encounter:  ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਮੰਗਲਵਾਰ ਅੱਧੀ ਰਾਤ ਨੂੰ ਕੋਟਕਪੂਰਾ ਰੋਡ 'ਤੇ ਮੁਕਾਬਲੇ ਤੋਂ ਬਾਅਦ ਫਾਰਚੂਨਰ ਕਾਰ 'ਚ ਸਵਾਰ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿੱਚ ਦਾਖ਼ਲ ਕਰਵਾਇਆ ਹੈ।

ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਬੰਬੀਹਾ ਗੈਗ ਦੇ ਏ ਕੈਟਾਗਿਰੀ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਦੇ 2 ਸਾਥੀਆਂ ਨੂੰ ਫਰੀਦਕੋਟ ਦੇ ਬੀੜ ਸਿੱਖਾ ਵਾਲਾ ਨਜ਼ਦੀਕ ਮੁਠਭੇੜ ਤੋ ਬਾਅਦ ਕਾਬੂ ਕੀਤਾ ਗਿਆ। ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਜਿਸ ਉੱਪਰ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ, ਉਸਦੇ ਸਾਥੀ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਹੇ ਹਨ।

ਇਸ ਉਤੇ ਸੀਆਈਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ,ਉਸ ਸਮੇਂ ਇਹ ਮੁਲਜ਼ਮ ਫਾਰਚੂਨਰ ਗੱਡੀ ਉੱਪਰ ਆਉਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ਟੀਮ ਉਤੇ ਹਮਲਾ ਕਰ ਦਿੱਤਾ, ਜਿਸ ਵਿੱਚ ਸਰਕਾਰੀ ਗੱਡੀ ਉੱਪਰ ਵੀ 03 ਫਾਇਰ ਲੱਗੇ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਇਸ ਵਿੱਚ ਇਹ 02 ਮੁਲਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਲਿਜਾਇਆ ਗਿਆ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ ਪੁੱਤਰ ਬਲਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਅਤੇ ਹਰਮਨਦੀਪ ਸਿੰਘ ਉਰਫ ਰੂਸ਼ਾ ਪੁੱਤਰ ਜੋਰਾ ਸਿੰਘ ਵਾਸੀ ਬਹਿਬਲ ਕਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਤੋਂ ਇੱਕ ਪਿਸਟਲ .315 ਬੋਰ ਅਤੇ ਇੱਕ ਪਿਸਟਲ .32 ਬੋਰ ਅਤੇ 06 ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਫਾਰਚੂਨਰ ਗੱਡੀ ਵੀ ਜ਼ਬਤ ਕੀਤੀ ਗਈ ਹੈ, ਜਿਸ ਉੱਤੇ ਉਹ ਸਵਾਰ ਹੋ ਕੇ ਆ ਰਹੇ ਸਨ।

ਇਹ ਮੁਲਜ਼ਮ ਅਸਲਾ ਐਕਟ ਥਾਣਾ ਬਾਜਾਖਾਨਾ ਵਿੱਚ ਦਰਜ ਮੁਕੱਦਮੇ ਵਿੱਚ ਲੋੜੀਂਦੇ ਸਨ। ਇਨ੍ਹਾਂ ਮੁਲਜ਼ਮਾਂ ਖਿਲਾਫ ਪਹਿਲਾ ਵੀ ਅਸਲਾ ਐਕਟ ਅਤੇ NDPS ਐਕਟ ਤਹਿਤ ਕਈ ਮਾਮਲੇ ਦਰਜ ਹਨ।

 

Read More
{}{}