Home >>Punjab

Tarn Taran News: ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ​

Tarn Taran News:

Advertisement
Tarn Taran News: ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ​
Manpreet Singh|Updated: Nov 04, 2024, 01:56 PM IST
Share

Tarn Taran News: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਤੋਂ ਇਸ ਸਮੇਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਭੁੱਲਰ ਵਿਖੇ ਪੁਲਿਸ ਤੇ ਗੈਂਗਸਟਰ ਵਿਚਾਲੇ ਗੋਲ਼ੀਆਂ ਚੱਲਣ ਦੀ ਜਾਣਕਾਰੀ ਮਿਲੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਪੁਲਸ ਅਤੇ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ, ਜੈਸਲ ਅਤੇ ਸਤਨਾਮ ਸੱਤਾ ਗੈਂਗ ਦੇ ਗੁਰਗੇ ਦੇ ਵਿਚਕਾਰ ਗੋਲ਼ੀਆਂ ਚੱਲੀਆਂ ਹਨ, ਜਿਸ ਦੌਰਾਨ ਉਸ ਦੇ ਗੋਲ਼ੀ ਵੱਜ ਗਈ ਤੇ ਉਹ ਜ਼ਖ਼ਮੀ ਹੋ ਗਿਆ ਹੈ। 

ਜ਼ਿਕਰਯੋਗ ਹੈ ਕਿ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਸੁਖਵਿੰਦਰ ਸਿੰਘ ਉਰਫ਼ ਛੱਲੀ ਨੂੰ 2 ਦਿਨ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਵੀ ਇਸ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਸੀ।

ਇਹ ਵੀ ਪੜ੍ਹੋ: Stubble Burning: ਪਰਾਲੀ ਸਾੜਨ ਦੇ ਪੰਜਾਬ 'ਚ 216 ਨਵੇਂ ਮਾਮਲੇ ਦਰਜ, ਕੁੱਲ ਗਿਣਤੀ 4000 ਤੋਂ ਪਾਰ

ਉਸ ਮਗਰੋਂ ਅੱਜ ਤਰਨਤਾਰਨ ਪੁਲਿਸ ਜਦੋਂ ਉਸ ਵੱਲੋਂ ਵਰਤੇ ਗਏ ਹਥਿਆਰ ਦੀ ਬਰਾਮਦਗੀ ਕਰਨ ਉਸ ਨਾਲ ਪਿੰਡ ਭੁੱਲਰਾਂ ਵਿਖੇ ਆਈ ਤਾਂ ਉਸ ਨੇ ਉਸੇ ਹਥਿਆਰ ਨਾਲ ਮੁੜ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਪੁਲਿਸ ਨੇ ਵੀ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਉਸ ਨੂੰ ਇਕ ਗੋਲ਼ੀ ਉਸ ਦੀ ਲੱਤ 'ਚ ਜਾ ਵੱਜੀ, ਜਦਕਿ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ, ਜਿਸ ਮਗਰੋਂ ਉਸ ਨੂੰ ਕਾਬੂ ਕਰ ਕੇ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ: Rohit Sharma: ਨਿਊਜ਼ੀਲੈਂਡ ਟੀਮ ਹੱਥੋਂ ਕਲੀਨ ਸਵੀਪ ਹੋਣ ਤੋਂ ਕੈਪਟਨ ਰੋਹਤ ਸ਼ਰਮਾ ਦਾ ਵੱਡਾ ਬਿਆਨ

Read More
{}{}