Home >>Punjab

Pilibhit Encounter News: ਪੁਲਿਸ ਚੌਂਕੀ 'ਤੇ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਪੀਲੀਭੀਤ 'ਚ ਮੁਕਾਬਲੇ ਦੌਰਾਨ ਢੇਰ

Pilibhit Encounter News: ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੀ ਪੀਲੀਭੀਤ ਦੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਚੌਕੀ 'ਤੇ ਗ੍ਰੇਨੇਡ ਸੁੱਟਣ ਵਾਲੇ 3 ਮੁਲਜ਼ਮਾਂ ਨੂੰ ਮੁਕਾਬਲੇ ਵਿੱਚ ਢੇਰੀ ਕਰ ਦਿੱਤਾ ਹੈ।

Advertisement
Pilibhit Encounter News: ਪੁਲਿਸ ਚੌਂਕੀ 'ਤੇ ਗ੍ਰੇਨੇਡ ਸੁੱਟਣ ਵਾਲੇ ਮੁਲਜ਼ਮ ਪੀਲੀਭੀਤ 'ਚ ਮੁਕਾਬਲੇ ਦੌਰਾਨ ਢੇਰ
Ravinder Singh|Updated: Dec 23, 2024, 10:12 AM IST
Share

Pilibhit Encounter News:  ਉੱਤਰ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਚੌਕੀ 'ਤੇ ਗ੍ਰੇਨੇਡ ਸੁੱਟਣ ਵਾਲੇ 3 ਖਤਰਨਾਕ ਅਪਰਾਧੀਆਂ ਨਾਲ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਤਿੰਨੋਂ ਮੁਲਜ਼ਮਾਂ ਢੇਰ ਹੋ ਚੁੱਕੇ ਹਨ। ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ (25) ਵਾਸੀ ਮੁਹੱਲਾ ਕਲਾਨੌਰ, ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ, ਵਰਿੰਦਰ ਸਿੰਘ ਉਰਫ ਰਵੀ ਪੁੱਤਰ ਰਣਜੀਤ ਸਿੰਘ ਉਰਫ ਜੀਤਾ (23) ਵਾਸੀ ਪਿੰਡ ਅਗਵਾਨ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ, ਜਸਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ (18) ਵਾਸੀ ਪਿੰਡ ਨਿੱਕਾ ਸੂਰ, ਥਾਣਾ ਕਲਾਨੌਰ ਗੁਰਦਾਸਪੁਰ ਵਜੋਂ ਹੋਈ ਹੈ। 2 ਏਕੇ ਰਾਈਫਲਾਂ, 2 ਗਲੌਕ ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਬਰਾਮਦ ਹੋਏ ਹਨ।

ਯੂਪੀ ਅਤੇ ਪੰਜਾਬ ਪੁਲਿਸ ਨੇ ਮੁਕਾਬਲੇ ਵਿੱਚ ਤਿੰਨ ਖਾਲਿਸਤਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਤਿੰਨੋਂ ਅੱਤਵਾਦੀ ਖਾਲਿਸਤਾਨੀ ਕਮਾਂਡੋ ਫੋਰਸ ਨਾਲ ਸਬੰਧਤ ਸਨ। ਮੌਕੇ ਤੋਂ ਦੋ ਏਕੇ-47 ਅਤੇ ਦੋ ਪਿਸਤੌਲ ਬਰਾਮਦ ਹੋਏ ਹਨ। ਤਿੰਨਾਂ ਨੇ ਗੁਰਦਾਸਪੁਰ ਚੌਕੀ 'ਤੇ ਗ੍ਰੇਨੇਡ ਸੁੱਟਿਆ ਸੀ। ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਤਿੰਨ ਖਾਲਿਸਤਾਨੀ ਅੱਤਵਾਦੀ ਮਾਰੇ ਗਏ ਹਨ। ਪੰਜਾਬ ਅਤੇ ਯੂਪੀ ਪੁਲਿਸ ਦੀ ਸਾਂਝੀ ਟੀਮ ਨੇ ਪੂਰਨਪੁਰ ਇਲਾਕੇ ਵਿੱਚ ਇਹ ਕਾਰਵਾਈ ਕੀਤੀ ਹੈ। ਇਹ ਮੁੱਠਭੇੜ ਸੋਮਵਾਰ ਸਵੇਰੇ ਕਰੀਬ 5 ਵਜੇ ਪੂਰਨਪੁਰ ਇਲਾਕੇ ਦੇ ਹਰਦੋਈ ਬ੍ਰਾਂਚ ਨਹਿਰ ਦੇ ਕੋਲ ਹੋਈ।

ਮਾਰੇ ਗਏ ਅੱਤਵਾਦੀਆਂ ਦੇ ਨਾਂ ਗੁਰਵਿੰਦਰ, ਜਸਪ੍ਰੀਤ ਅਤੇ ਰਵੀ ਦੱਸੇ ਜਾ ਰਹੇ ਹਨ। ਦੋ ਏਕੇ-47 ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਪੰਜਾਬ ਦੇ ਗੁਰਦਾਸਪੁਰ 'ਚ ਪੁਲਿਸ ਚੌਕੀ 'ਤੇ ਹਮਲੇ ਦੇ ਮਾਮਲੇ 'ਚ ਲੋੜੀਂਦੇ ਸਨ। ਪੰਜਾਬ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਸੀ। ਤਿੰਨਾਂ ਦਾ ਟਿਕਾਣਾ ਪੂਰਨਪੁਰ, ਪੀਲੀਭੀਤ ਵਿੱਚ ਪਾਇਆ ਗਿਆ। ਇਧਰ ਪੰਜਾਬ ਪੁਲਿਸ ਨੇ ਪੀਲੀਭੀਤ ਪੁਲਿਸ ਦੀ ਮਦਦ ਨਾਲ ਸੋਮਵਾਰ ਤੜਕੇ ਤਿੰਨਾਂ ਮੁਲਜ਼ਮਾਂ ਨੂੰ ਘੇਰ ਲਿਆ।

ਹਰਦੋਈ ਬਰਾਂਚ ਨਹਿਰ ਨੇੜੇ ਪੁਲਿਸ ਮੁਕਾਬਲਾ ਹੋਇਆ। ਪੂਰਾ ਇਲਾਕਾ ਗੋਲੀਆਂ ਨਾਲ ਹਿੱਲ ਗਿਆ। ਆਸ-ਪਾਸ ਦੇ ਪਿੰਡਾਂ ਵਿੱਚ ਦਹਿਸ਼ਤ ਫੈਲ ਗਈ। ਲੋਕ ਸਮਝ ਨਹੀਂ ਪਾ ਰਹੇ ਸਨ ਕਿ ਕੀ ਹੋਇਆ। ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਮੁਲਜ਼ਮਾਂ ਨੂੰ ਲੈ ਕੇ ਸੀਐਚਸੀ ਪੂਰਨਪੁਰ ਪੁੱਜੀ, ਜਿੱਥੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸਪੀ ਨੇ ਸੀਐਚਸੀ ਪਹੁੰਚ ਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ।

Read More
{}{}