Punjab Teachers Protest: ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਿੰਡ ਗੰਭੀਰਪੁਰ ਵਿਖੇ ਸਥਿਤ ਨਿੱਜੀ ਰਿਹਾਇਸ਼ ਦਾ ਘਿਰਾਓ ਕੀਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਹਾਇਸ਼ ਦੇ ਘਿਰਾਓ ਸਬੰਧੀ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਭਿਣਕ ਲੱਗੀ ਤਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਬੈਰੀਕੇਡ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਨੂੰ ਪੁੱਟਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਜਿਸ ਦੌਰਾਨ ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਬੁੱਧਵਾਰ ਨੂੰ ਯੂਨੀਅਨ ਵੱਲੋਂ ਸਟੇਸ਼ਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਨੰਗਲ ਹਾਈਵੇ ਜਾਮ ਕੀਤਾ ਗਿਆ ਸੀ। ਜਿਸ ਦੌਰਾਨ ਐਸਡੀਐਮ ਅਨੰਦਪੁਰ ਸਾਹਿਬ ਨੇ ਮੌਕੇ 'ਤੇ ਆ ਕੇ ਵੀਰਵਾਰ ਦੁਪਹਿਰ 12 ਵਜੇ ਤੱਕ ਸਟੇਸ਼ਨ ਅਲਾਟ ਹੋਣ ਸਬੰਧੀ ਭਰੋਸਾ ਦੇ ਕੇ ਜਾਮ ਖੁਲ੍ਹਵਾ ਦਿੱਤਾ ਸੀ ਪਰ ਜਿਵੇਂ ਹੀ ਵੀਰਵਾਰ ਨੂੰ 12 ਵਜੇ ਯੂਨੀਅਨ ਆਗੂਆਂ ਨੇ ਐਸਡੀਐਮ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵੱਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਗਈ।
ਇਹ ਵੀ ਪੜ੍ਹੋ : ਕੁਲਬੀਰ ਸਿੰਘ ਜੀਰਾ ਗੋਲੀਕਾਂਡ ਮਾਮਲਾ, ਪੰਜਾਬ ਪੁਲਿਸ ਦੀ ਐਸਆਈਟੀ ਸਾਹਮਣੇ ਹੋਏ ਪੇਸ਼
ਇਸ ਦੇ ਵਿਰੋਧ ਵਿੱਚ ਯੂਨੀਅਨ ਨੂੰ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਲਗਾਤਾਰ ਜਾਰੀ ਰਹੇਗਾ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਲੱਗਿਆ ਜਾਮ
ਦੂਜੇ ਪਾਸੇ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ 'ਤੇ ਸਥਿਤ ਚਰਨ ਗੰਗਾ ਪੁੱਲ ਤੋਂ ਪਹਿਲਾਂ ਟਾਇਰ ਫਟਣ ਕਾਰਨ ਇਕ ਇੱਟਾਂ ਨਾਲ ਭਰਿਆ ਟਿੱਪਰ ਸੜਕ ਵਿਚਕਾਰ ਪਲਟ ਗਿਆ, ਜਿਸ ਕਾਰਨ ਭਾਵੇਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪ੍ਰੰਤੂ ਹਜ਼ਾਰਾਂ ਇੱਟਾਂ ਸੜਕ ਵਿਚਕਾਰ ਖਿਲਰਣ ਕਾਰਨ ਮੁੱਖ ਸੜਕ ਉੱਪਰ ਕਈ ਕਿਲੋਮੀਟਰ ਦਾ ਜਾਮ ਲੱਗ ਗਿਆ।
ਸੰਗਰੂਰ ਤੋਂ ਇੱਟਾਂ ਦਾ ਭਰਿਆ ਟਿੱਪਰ ਟਾਹਲੀਵਾਲ (ਹਿਮਾਚਲ ਪ੍ਰਦੇਸ਼) ਲਈ ਜਾ ਰਿਹਾ ਸੀ। ਇਸ ਦੌਰਾਨ ਜਦੋਂ ਇਹ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਸ੍ਰੀ ਅਨੰਦਪੁਰ ਸਾਹਿਬ ਤੋਂ ਥੋੜਾ ਅੱਗੇ ਚਰਨ ਗੰਗਾ ਪੁੱਲ ਦੇ ਕੋਲ ਪਹੁੰਚਿਆ ਤਾਂ ਟਾਇਰ ਫਟਣ ਕਾਰਨ ਟਿੱਪਰ ਦੋਹਾਂ ਪੁਲਾਂ ਦੇ ਵਿਚਕਾਰ ਬਣੀ ਰੇਲਿੰਗ ਵਿਚ ਵੱਜ ਕੇ ਸੜਕ ਵਿਚਕਾਰ ਹੀ ਪਲਟ ਗਿਆ, ਜਿਸ ਕਾਰਨ ਟਿੱਪਰ ਵਿਚ ਭਰੀਆਂ ਹਜ਼ਾਰਾਂ ਇੱਟਾਂ ਸੜਕ ਵਿਚਕਾਰ ਖਿਲਰ ਗਈਆਂ।
ਇਹ ਵੀ ਪੜ੍ਹੋ : ਪੰਜਾਬ ਵਿੱਚ ਕਾਂਗਰਸੀ ਆਗੂ ਉਤੇ ਸ਼ਰੇਆਮ ਚਲਾਈਆਂ ਗੋਲੀਆਂ; ਪੁਲਿਸ ਨੂੰ ਰਾਤ ਨੂੰ ਹੱਥਾਂ-ਪੈਰਾਂ ਦੀ ਪੈ ਗਈ