Home >>Punjab

Samrala News: ਬਾਇਓਗੈਸ ਪਲਾਂਟ ਲੱਗਣ ਤੋਂ ਪਹਿਲਾਂ ਹੀ ਪਿੰਡਵਾਸੀਆਂ ਨੇ ਵਿਰੋਧ ਕੀਤਾ ਸ਼ੁਰੂ

Samrala News: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਲੱਗਣ ਨਾਲ ਸਾਡੇ ਪਿੰਡਾਂ ਵਿਚ ਹਵਾ ਤੇ ਪਾਣੀ ਪ੍ਰਦੂਸ਼ਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਾਇਓਗੈਸ ਪਲਾਂਟ ਵਿਚੋਂ ਖਤਰਨਾਕ ਗੈਸ ਨਿਕਲੇਗੀ ਜਿਸ ਨਾਲ ਪਿੰਡ ਵਾਲਿਆ ਅਤੇ ਗੁਆਢੀ ਪਿੰਡਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਪੈਂਦਾ ਹੋਵੇਗੀ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣੇਗਾ। 

Advertisement
Samrala News: ਬਾਇਓਗੈਸ ਪਲਾਂਟ ਲੱਗਣ ਤੋਂ ਪਹਿਲਾਂ ਹੀ ਪਿੰਡਵਾਸੀਆਂ ਨੇ ਵਿਰੋਧ ਕੀਤਾ ਸ਼ੁਰੂ
Manpreet Singh|Updated: Jun 08, 2024, 08:12 PM IST
Share

Samrala News(Varun Kaushal): ਸਮਰਾਲਾ ਦੇ ਪਿੰਡ ਗੋਹ ਅਤੇ ਸੇਹ ਵਿਖੇ ਲੱਗਣ ਜਾ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਵਿਚ ਪਿੰਡ ਵਾਸੀਆਂ ਵੱਲੋਂ ਇਕ ਪੱਤਰ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਖੰਨਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੂੰ ਮੰਗ ਪੱਤਰ ਸੌਪਿਆ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਇਸ ਬਾਇਓਗੈਸ ਪਲਾਂਟ ਨੂੰ ਇਥੇ ਬਣਨ ਤੋਂ ਤੁਰੰਤ ਰੋਕਿਆ ਜਾਵੇ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਲੱਗਣ ਨਾਲ ਸਾਡੇ ਪਿੰਡਾਂ ਵਿਚ ਹਵਾ ਤੇ ਪਾਣੀ ਪ੍ਰਦੂਸ਼ਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਾਇਓਗੈਸ ਪਲਾਂਟ ਵਿਚੋਂ ਖਤਰਨਾਕ ਗੈਸ ਨਿਕਲੇਗੀ ਜਿਸ ਨਾਲ ਪਿੰਡ ਵਾਲਿਆ ਅਤੇ ਗੁਆਢੀ ਪਿੰਡਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਪੈਂਦਾ ਹੋਵੇਗੀ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣੇਗਾ। ਲੋਕਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਫੈਕਟਰੀ ਦਾ ਨਿਰਮਾਣ ਨਹੀਂ ਹੋਣ ਦੇਣਗੇ। ਇਸਦੇ ਨਾਲ ਹੀ ਪਿੰਡਵਾਸੀਆਂ 'ਚ ਸਰਕਾਰ ਖਿਲਾਫ ਵੀ ਰੋਸ ਪਾਇਆ ਗਿਆ। ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਪਿੰਡਵਾਸੀਆਂ ਕੋਲ ਪੁੱਜੇ ਅਤੇ ਭਰੋਸਾ ਦਿੱਤਾ ਕਿ ਉਹ ਲੋਕਾਂ ਦੀ ਆਵਾਜ ਨੂੰ ਸਰਕਾਰ ਤੱਕ ਪਹੁੰਚਾਉਣਗੇ।

ਸਮਰਾਲਾ ਦੇ ਪਿੰਡ ਗੋਹ ਸੇਹ ਵਿਖੇ ਲੱਗਣ ਜਾ ਰਹੇ ਬਇਓਗੈਸ ਪਲਾਂਟ ਦੇ ਮਾਲਕ ਜੈਸੀ ਸਿੰਘ ਦਾ ਕਹਿਣਾ ਹੈ ਕਿ ਮੈਂ ਅਮਰੀਕਾ ਤੋਂ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਦੀ ਧਰਤੀ 'ਤੇ ਉਦਯੋਗ ਚਲਾਉਣ ਲਈ ਇਸ ਕਰਕੇ ਆਇਆ ਹਾਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਪ੍ਰੋਜੈਕਟ 'ਤੇ ਵੱਡਾ ਬਜਟ ਲਾ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਸਾਡਾ ਇਹ ਵਾਈਟ ਪ੍ਰੋਜੈਕਟ ਹੈ ਜਿਸਦਾ ਧਰਤੀ ਦੇ ਪਾਣੀ ਦੇ ਪਾਣੀ ਹਵਾ ਜਾਂ ਫਿਰ ਮਨੁੱਖ ਨੂੰ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਗੇ ਅਤੇ ਉਨ੍ਹਾਂ ਦੇ ਖ਼ਦਸਿਆਂ ਨੂੰ ਦੂਰ ਕਰਾਂਗੇ।

ਉੱਥੇ ਹੀ ਵਿਦੇਸ਼ ਤੋਂ ਆਏ ਬਾਇਓਗੈਸ ਪਲਾਂਟ ਦੇ ਮਾਲਕ ਨੇ ਜੈਸੀ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਭਗਵੰਤ ਮਾਨ ਤੋਂ ਪ੍ਰਭਾਵਿਤ ਹੋ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਲਈ ਵਿਦੇਸ਼ ਤੋਂ ਆਇਆ ਹੈ। ਜਿਸ ਅਧੀਨ ਇਹ ਬਾਯਓ ਗੈਸ ਪਲਾਂਟ ਲਗਾਇਆ ਜਾ ਰਿਹਾ ਹੈ ਜੈਸੀ ਸਿੰਘ ਨੇ ਕਿਹਾ ਕਿ ਅਗਰ ਉਸ ਦਾ ਇਹ ਪਲਾਂਟ ਨਹੀਂ ਲੱਗਦਾ ਤਾਂ ਉਹ ਵਿਦੇਸ਼ ਵਾਪਸ ਚਲਾ ਜਾਏਗਾ ਅਤੇ ਸਰਕਾਰ ਦੇ ਫੋਕੇ ਦਾਵਿਆਂ ਦੀ ਇਨਵੈਸਟਮੈਂਟ ਦੇ ਮਾਮਲੇ ਵਿੱਚ ਵਿਦੇਸ਼ ਜਾ ਪ੍ਰਚਾਰ ਕਰੇਗਾ।

Read More
{}{}