Narayan Singh Chaura: ਸੁਖਬੀਰ ਸਿੰਘ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੇ ਖਿਲਾਫ ਦਰਜ ਕੀਤੀ ਗਈ FIR ਦੀ Exclusive ਕਾਪੀ ZEE ਮੀਡੀਆ ਦੇ ਹੱਥ ਲੱਗੀ ਹੈ। ਇਹ FIR ਵਿੱਚ ਕਈ ਅਹਿਮ ਤੱਥ ਸਹਾਮਣੇ ਆਏ ਹਨ। ਐਫਆਈਆਰ ਵਿੱਚ ਦੇਖਿਆ ਜਾ ਰਿਹਾ ਹੈ ਕਿ ਡਵੀਜ਼ਨ ਈ ਥਾਣੇ ਵਿੱਚ ਹਰਸੰਦੀਪ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ।
ਇੰਸਪੈਕਟਰ ਹਰਸੰਦੀਪ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਨੂੰ ਜਾਣੋ ਮਾਰਨ ਦੀ ਕੋਸ਼ਿਸ਼ ਦੇ ਚਲਦਿਆਂ ਨਰਾਇਣ ਸਿੰਘ ਚੌੜਾ ਖਿਲਾਫ ਧਾਰਾ 109 ਦੇ ਨਾਲ ਨਾਲ ਆਰਮਸ ਐਕਟ 25 ਅਤੇ 27 ਦੇ ਤਹਿਤ ਥਾਣਾ ਈ ਡਿਵੀਜ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਸਾਬਕਾ ਖਾੜਕੂ ਨਰਾਇਣ ਸਿੰਘ ਚੋੜਾ ਨੂੰ ਸੰਗਤ ਦਾ ਹਿੱਸਾ ਦੱਸਿਆ ਗਿਆ ਹੈ।
ਪੁਲਿਸ ਵੱਲੋਂ ਦਰਜ ਕੀਤੀ ਗਈ FIR ਵਿੱਚ ਇਕ ਹੋਰ ਤੱਥ ਸਹਾਮਣੇ ਆਇਆ ਹੈ। FIR ਵਿੱਚ ਦੇਖਿਆ ਗਿਆ ਹੈ ਕਿ ਪੁਲਿਸ ਨੇ ਇਹ ਮਾਮਲਾ ਦੁਪਹਿਰ 03:56 ਵਜੇ ਦਰਜ ਕੀਤਾ ਗਿਆ ਹੈ। ਜਦਕਿ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਸਵੇਰ 9: 30 ਵਜੇ ਦੇ ਕਰੀਬ ਹੁੰਦਾ ਹੈ।