Home >>Punjab

Barnala News: ਨਵਵਿਆਹੁਤਾ ਕਤਲ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ

 Barnala News:  ਨਵਵਿਆਹੁਤਾ ਲੜਕੀ ਦੇ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪਰਿਵਾਰ ਅਤੇ ਜਥੇਬੰਦੀਆਂ ਨੇ ਟੱਲੇਵਾਲ ਵਿੱਚ ਨਹਿਰ ਦੇ ਪੁਲ ਉਤੇ ਧਰਨਾ ਲਗਾ ਕੇ ਮੋਗਾ-ਬਰਨਾਲਾ ਹਾਈਵੇ ਜਾਮ ਕਰ ਦਿੱਤਾ। 

Advertisement
Barnala News: ਨਵਵਿਆਹੁਤਾ ਕਤਲ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ
Ravinder Singh|Updated: Sep 22, 2024, 07:06 PM IST
Share

Barnala News:  ਦੋ ਦਿਨ ਪਹਿਲਾਂ ਨਵਵਿਆਹੁਤਾ ਲੜਕੀ ਦੇ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪਰਿਵਾਰ ਅਤੇ ਜਥੇਬੰਦੀਆਂ ਨੇ ਟੱਲੇਵਾਲ ਵਿੱਚ ਨਹਿਰ ਦੇ ਪੁਲ ਉਤੇ ਧਰਨਾ ਲਗਾ ਕੇ ਮੋਗਾ-ਬਰਨਾਲਾ ਹਾਈਵੇ ਜਾਮ ਕਰ ਦਿੱਤਾ। ਇਸ ਮੌਕੇ ਪ੍ਰਸ਼ਾਸਨ ਵੱਲੋਂ ਸੀਨੀਅਰ ਅਧਿਕਾਰੀ ਮੌਕੇ ਪਰ ਪੁੱਜੇ ਪਰ ਪਰਿਵਾਰ ਆਪਣੀ ਮੰਗ ਉਤੇ ਅੜਿਆ ਹੋਇਆ ਹੈ। ਲੰਘੇ ਦੋ ਦਿਨ ਪਹਿਲਾਂ ਹਲਕਾ ਮਹਿਲ ਕਲਾਂ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਜਸਪ੍ਰੀਤ ਕੌਰ (19) ਦਾ ਕਤਲ ਉਸ ਦੇ ਪਤੀ ਹਰਮਨਪ੍ਰੀਤ ਸਿੰਘ ਵੱਲੋਂ ਕਰ ਦਿੱਤਾ ਗਿਆ।

ਇਨ੍ਹਾਂ ਦੋਵਾਂ ਦਾ ਵਿਆਹ 24 ਦਿਨ ਪਹਿਲਾਂ ਹੀ ਹੋਇਆ ਸੀ। ਜਸਪ੍ਰੀਤ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਹੋਇਆ ਸੀ। ਕੁਝ ਦਿਨਾਂ ਤੱਕ ਹੀ ਜਸਪ੍ਰੀਤ ਨੇ ਕੈਨੇਡਾ ਜਾਣਾ ਸੀ। ਦੋ ਦਿਨ ਪਹਿਲਾਂ ਰਾਤ 3 ਵਜੇ ਦੇ ਕਰੀਬ ਪਤੀ ਵੱਲੋਂ ਜਸਪ੍ਰੀਤ ਦਾ ਗਲਾ ਦਬਾ ਕੇ ਮਾਰ ਦਿੱਤਾ ਗਿਆ। ਪੁਲਿਸ ਵੱਲੋਂ ਜਸਪ੍ਰੀਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕਰਦਿਆਂ ਪਤੀ ਹਰਮਨਪ੍ਰੀਤ ਸਿੰਘ, ਮਾਂ ਬਾਪ ਤੇ ਲੜਕੇ ਦੀ ਭੈਣ ਖਿਲਾਫ ਮਾਮਲਾ ਦਰਜ ਕਰ ਹਰਮਨਪ੍ਰੀਤ ਨੂੰ ਕਾਬੂ ਕਰ ਲਿਆ ਸੀ।

ਪਰਿਵਾਰ ਨੇ ਕੱਲ੍ਹ ਵੀ ਟੱਲੇਵਾਲ ਧਰਨਾ ਲਾਇਆ ਤੇ ਲੜਕੇ ਦੇ ਮਾਂ ਬਾਪ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਇੱਕ ਲੜਕੀ ਦੀ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਰੋਸ ਵਜੋਂ ਮੋਗਾ ਬਰਨਾਲਾ ਹਾਈਵੇ ਨਹਿਰ ਦੇ ਪੁਲ ਉਤੇ ਧਰਨਾ ਲਗਾ ਕੇ ਬੰਦ ਕੀਤਾ ਹੋਇਆ। ਮੌਕੇ ਉਤੇ ਮਹਿਲ ਕਲਾਂ ਡਵੀਜ਼ਨ ਦੇ ਡੀਐਸਪੀ ਪਹੁੰਚੇ ਪਰ ਧਰਨਾਕਾਰੀ ਗ੍ਰਿਫ਼ਤਾਰੀ ਦੀ ਮੰਗ ਉਤੇ ਅੜੇ ਹੋਏ ਹਨ। ਲੜਕੀ ਦਾ ਪੋਸਟਮਾਰਟਮ ਹੋ ਚੁੱਕਿਆ ਤੇ ਪਰਿਵਾਰ ਨੇ ਆਖਿਆ ਗ੍ਰਿਫ਼ਤਾਰੀ ਬਾਅਦ ਉਹ ਅੰਤਿਮ ਸਸਕਾਰ ਕਰਨਗੇ।

ਕਾਬਿਲੇਗੌਰ ਹੈ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਲੜਕੀ ਦਾ 25 ਅਗਸਤ ਨੂੰ ਵਿਆਹ ਪਿੰਡ ਨਰੈਣਗੜ੍ਹ ਸੋਹੀਆਂ ਦੇ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਉਪਰੰਤ ਹੀ ਉਸਦਾ ਪਤੀ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਕਾਫ਼ੀ ਸਮਾਂ ਸਮਝਾਉਣ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ।

ਇਸੇ ਦੌਰਾਨ ਉਸਨੇ ਬੀਤੀ ਰਾਤ ਲੜਕੀ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਸੀ ਕਿ ਰਾਤ ਕਰੀਬ ਸਾਢੇ ਤਿੰਨ ਵਜੇ ਉਹਨਾਂ ਨੂੰ ਫ਼ੋਨ 'ਤੇ ਇਸਦੀ ਜਾਣਕਾਰੀ ਦਿੱਤੀ, ਜਿਸਤੋਂ ਬਾਅਦ ਤੁਰੰਤ ਉਹ ਘਟਨਾ ਸਥਾਨ 'ਤੇ ਪਹੁੰਚੇ। ਜਿੱਥੇ ਉਨ੍ਹਾਂ ਦੀ ਲੜਕੀ ਦੀ ਗਰਦਨ ਉਪਰ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤੇ ਹੋਏ ਸਨ। 

 

Read More
{}{}