Home >>Punjab

Olympic Hockey Semifinal: ਸੈਮੀਫਾਈਨਲ ਮੈਚ ਨੂੰ ਲੈ ਕੇ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਨੇ ਦਿੱਤੀਆਂ ਸ਼ੁਭਕਾਮਨਾਵਾਂ

Olympic Hockey Semifinal: ਪੈਰਿਸ ਓਲੰਪਿਕ ਵਿੱਚ ਭਾਰਤ ਤੇ ਜਰਮਨੀ ਵਿਚਾਲੇ ਸੈਮੀਫਾਈਨਲ ਹੋਣ ਜਾ ਰਿਹਾ ਹੈ। ਪੂਰੇ ਦੇਸ਼ ਦੀਆਂ ਨਜ਼ਰ ਇਸ ਮੈਚ ਉਪਰ ਟਿਕੀਆਂ ਹੋਈਆਂ ਹਨ।

Advertisement
Olympic Hockey Semifinal: ਸੈਮੀਫਾਈਨਲ ਮੈਚ ਨੂੰ ਲੈ ਕੇ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਨੇ ਦਿੱਤੀਆਂ ਸ਼ੁਭਕਾਮਨਾਵਾਂ
Ravinder Singh|Updated: Aug 06, 2024, 07:33 PM IST
Share

Olympic Hockey Semifinal:  ਪੈਰਿਸ ਦੇ ਵਿੱਚ ਹੋ ਰਹੀਆਂ ਓਲੰਪਿਕ ਦੀਆਂ ਖੇਡਾਂ ਵਿੱਚ ਭਾਰਤ ਦੀ ਹਾਕੀ ਟੀਮ ਦਾ ਜਰਮਨੀ ਦੀ ਹਾਕੀ ਟੀਮ ਦੇ ਨਾਲ ਸੈਮੀ-ਫਾਈਨਲ ਹੋਣ ਜਾ ਰਿਹਾ। ਇਸ ਮੈਚ ਨੂੰ ਲੈ ਕੇ ਕਿ ਪੂਰੇ ਭਾਰਤ ਦੇ ਹਾਕੀ ਪ੍ਰੇਮੀਆਂ ਦੀਆਂ ਨਿਗਾਹਾਂ ਅੱਜ ਦੇ ਹਾਕੀ ਦੇ ਮੈਚ ਉਤੇ ਬਣੀਆਂ ਹੋਈਆਂ ਹਨ।

ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਗੁਰਜੰਟ ਸਿੰਘ ਦੇ ਮਾਤਾ-ਪਿਤਾ ਨੇ ਕਿਹਾ ਕਿ ਇੰਡੀਆ ਦੀ ਹਾਕੀ ਟੀਮ ਇਸ ਵਾਰ ਆਪਣਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਭਾਰਤੀ ਹਾਕੀ ਟੀਮ ਗੋਲਡ ਮੈਡਲ ਜਿੱਤ ਕੇ ਹੀ ਵਾਪਸ ਆਵੇਗੀ ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Paris Olympics: ਯੂਕ੍ਰੇਨ ਦੀ ਓਕਸਾਨਾ ਲਿਵਾਚ ਨੂੰ ਹਰਾ ਕੇ ਵਿਨੇਸ਼ ਫੋਗਾਟ ਕੁਸ਼ਤੀ ਦੇ ਸੈਮੀਫਾਈਨਲ ਵਿੱਚ ਪੁੱਜੀ

ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕਿ ਉਹ ਦਿਨ ਰਾਤ ਅਰਦਾਸ ਕਰ ਰਹੇ ਹਨ ਕਿ ਹਾਕੀ ਟੀਮ ਇਸ ਵਾਰ ਜਿੱਤ ਕੇ ਹੀ ਵਾਪਸ ਆਵੇ। ਉਨ੍ਹਾਂ ਨੇ ਕਿਹਾ ਇੱਕ ਖਿਡਾਰੀ ਨੂੰ ਇੱਕ ਮਹੱਤਵਪੂਰਨ ਮੈਚ ਲਈ ਬਾਹਰ ਦਾ ਰਸਤਾ ਦਿਖਾਉਣ ਉਤੇ ਥੋੜੀ ਨਿਰਾਸ਼ਾ ਜ਼ਰੂਰ ਹੋਈ ਹੈ ਪਰ ਹਾਕੀ ਦੀ ਸਾਰੀ ਟੀਮ ਹੀ ਬਹੁਤ ਸ਼ਾਨਦਾਰ ਹੈ ਅਤੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਰੀ ਆਸ ਹੈ ਕਿ ਇਸ ਵਾਰ ਹਾਕੀ ਦੇ ਵਿੱਚ ਗੋਲਡ ਮੈਡਲ ਜ਼ਰੂਰ ਲਿਆਉਣਗੇ।

ਹਾਕੀ ਰੈਂਕਿੰਗ 'ਚ ਜਰਮਨੀ ਦੂਜੇ ਸਥਾਨ 'ਤੇ ਹੈ। ਟੋਕੀਓ ਓਲੰਪਿਕ 2020 ਵਿੱਚ ਭਾਰਤ ਅਤੇ ਜਰਮਨੀ ਵਿਚਾਲੇ ਮੈਚ ਖੇਡਿਆ ਗਿਆ ਸੀ। ਭਾਰਤ ਇਸ ਰੋਮਾਂਚਕ ਮੈਚ ਨੂੰ 5-4 ਨਾਲ ਜਿੱਤਣ ਵਿੱਚ ਸਫਲ ਰਿਹਾ। FIH ਪ੍ਰੋ ਲੀਗ 'ਚ ਭਾਰਤ ਅਤੇ ਜਰਮਨੀ ਵਿਚਾਲੇ ਖੇਡੇ ਗਏ 6 ਮੈਚਾਂ 'ਚੋਂ ਭਾਰਤ ਨੇ 5 ਮੈਚ ਜਿੱਤੇ। ਜਦਕਿ ਜਰਮਨੀ ਨੇ ਇੱਕ ਮੈਚ ਵਿੱਚ ਜਿੱਤ ਦਰਜ ਕੀਤੀ।

ਭਾਰਤ ਨੂੰ ਸੈਮੀਫਾਈਨਲ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਅਮਿਤ ਰੋਹੀਦਾਸ 'ਤੇ ਇਕ ਮੈਚ ਦੀ ਪਾਬੰਦੀ ਜਾਰੀ ਹੈ, ਜੋ ਲਾਲ ਕਾਰਡ ਦਿਖਾਏ ਜਾਣ ਤੋਂ ਬਾਅਦ ਬ੍ਰਿਟੇਨ ਦੇ ਖਿਲਾਫ ਮੈਚ ਤੋਂ ਬਾਹਰ ਹੋ ਗਿਆ ਸੀ। ਹਾਕੀ ਇੰਡੀਆ ਨੇ ਮੈਚ ਦੀ ਪਾਬੰਦੀ ਦੇ ਖਿਲਾਫ ਅਪੀਲ ਕੀਤੀ ਸੀ। ਪਰ ਐਫਆਈਐਚ ਨੇ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਅਮਿਤ 'ਤੇ ਇਕ ਮੈਚ ਦੀ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ : Satbir Bedi Resigned: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਦਿੱਤਾ ਅਸਤੀਫਾ

Read More
{}{}