Home >>Punjab

ਫਰੀਦਕੋਟ ਸ਼ਹਿਰ ਵਿੱਚ ਨਜ਼ਾਇਜ਼ ਉਸਾਰੀਆਂ 'ਤੇ ਚੱਲਿਆ ਪ੍ਰਸਾਸ਼ਨ ਦਾ ਪੀਲਾ ਪੰਜਾਂ

Faridkot News: ਫਰੀਦਕੋਟ ਸ਼ਹਿਰ ਵਿੱਚ ਨਿੱਜੀ ਹੋਟਲ ਸ਼ਾਹੀ ਹਵੇਲੀ 'ਤੇ ਅੱਜ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਹੈ। ਅੱਜ ਵੱਡੀ ਗਿਣਤੀ ਵਿੱਚ ਪੁੱਜੇ ਅਧਿਕਾਰੀਆ ਵੱਲੋਂ ਪੁਲਿਸ ਫ਼ੋਰਸ ਨਾਲ ਇਸ ਨਜਾਇਜ਼ ਉਸਾਰੀ ਨੂੰ ਜੇਸੀਬੀ ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤਾ ਗਿਆ। 

Advertisement
ਫਰੀਦਕੋਟ ਸ਼ਹਿਰ ਵਿੱਚ ਨਜ਼ਾਇਜ਼ ਉਸਾਰੀਆਂ 'ਤੇ ਚੱਲਿਆ ਪ੍ਰਸਾਸ਼ਨ ਦਾ ਪੀਲਾ ਪੰਜਾਂ
Dalveer Singh|Updated: Jul 02, 2025, 09:54 AM IST
Share

Faridkot News (ਨਰੇਸ਼ ਸੇਠੀ): ਫਰੀਦਕੋਟ ਕੋਟਕਪੂਰਾ ਰੋਡ ਤੇ ਬਣੇ ਇੱਕ ਨਿੱਜੀ ਹੋਟਲ ਸ਼ਾਹੀ ਹਵੇਲੀ ਤੇ ਅੱਜ ਪ੍ਰਸ਼ਾਸਨ ਨੇ ਆਪਣਾ ਪੀਲਾ ਪੰਜਾ ਚਲਾਇਆ ਹੈ। ਦੱਸ ਦਈਏ ਕਿ ਪ੍ਰਸ਼ਾਸਨ ਮੁਤਾਬਕ ਹੋਟਲ ਮਾਲਕਾਂ ਵੱਲੋਂ ਸੜਕ ਦੀ ਜਗ੍ਹਾ ਤੇ ਨਜਾਇਜ ਉਸਾਰੀ ਕੀਤੀ ਹੋਈ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਇਹ ਜਗ੍ਹਾ ਨੂੰ ਖਾਲੀ ਕਰਨ ਦਾ ਨੋਟਿਸ ਜਾਰੀ ਹੋ ਚੁੱਕਾ ਸੀ। ਪਰ ਦੂਜੇ ਪਾਸੇ ਹੋਟਲ ਮਾਲਕ ਵੱਲੋਂ ਇਸ ਉਸਾਰੀ ਨੂੰ ਕਿਤੇ ਨਾ ਕਿਤੇ ਜਾਇਜ਼ ਦੱਸਿਆ ਗਿਆ ਪਰ ਅੱਜ ਦਿਨ ਚੜਦੇ ਹੀ ਵੱਡੀ ਗਿਣਤੀ ਵਿੱਚ ਪੁੱਜੇ ਅਧਿਕਾਰੀਆ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫ਼ੋਰਸ ਨਾਲ ਇਸ ਨਜਾਇਜ਼ ਉਸਾਰੀ ਨੂੰ ਜੇਸੀਬੀ ਦੀ ਮਦਦ ਨਾਲ ਢਹਿ ਢੇਰੀ ਕਰ ਦਿੱਤਾ ਗਿਆ। 

ਹਾਲਾਂਕਿ ਇਸ ਦੌਰਾਨ ਪ੍ਰਸ਼ਾਸਨ ਅਧਿਕਾਰੀਆਂ ਅਤੇ ਹੋਟਲ ਮਾਲਕਾਂ ਵਿਚਕਾਰ ਸ਼ਬਦੀ ਤਕਰਾਰ ਵੀ ਹੋਈ ਪਰ ਪ੍ਰਸ਼ਾਸਨ ਵੱਲੋਂ ਆਪਣਾ ਕੰਮ ਜਾਰੀ ਰੱਖਦੇ ਹੋਏ ਹੋਟਲ ਦੀ ਇਸ ਨਜਾਇਜ਼ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਦੂਜੇ ਪਾਸੇ ਹੋਟਲ ਮਾਲਕ ਵੱਲੋਂ ਦੱਸਿਆ ਗਿਆ ਕਿ ਇਹ ਸਭ ਸਿਆਸੀ ਰੰਜਿਸ਼ ਦੇ ਚਲਦੇ ਹੋ ਰਿਹਾ ਹੈ। ਉਨ੍ਹਾਂ ਗੱਲ ਕੀਤੀ ਕਿ ਕਿਸੇ ਵੀ ਕਿਸਮ ਦੀ ਕੋਈ ਮਿਣਤੀ ਕੀਤੇ ਬਿਨਾਂ ਅਧਿਕਾਰੀਆਂ ਵੱਲੋਂ ਅੱਜ ਦਿਨ ਚੜਦੇ ਹੀ ਬਿਨਾਂ ਸੂਚਨਾ ਦਿੱਤੇ ਉਹਨਾਂ ਦੀ ਬਿਲਡਿੰਗ ਦੀ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ।

ਗੌਰਤਲਬ ਹੈ ਕਿ ਹੋਟਲ ਮਾਲਕ ਜੋ ਕਿ ਆਮ ਆਦਮੀ ਪਾਰਟੀ ਦਾ ਇੱਕ ਸਿਰ ਕਢਵਾ ਆਗੂ ਹੈ ਉਸ ਦੀ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਦੀ ਆਪਸੀ ਰੰਜਿਸ਼ ਜੱਗ ਜਾਹਰ ਹੈ। ਜਿਸ ਦੇ ਚਲਦੇ ਦੋਨਾਂ ਵੱਲੋਂ ਆਪਣੇ ਬਿਆਨਾਂ ਵਿੱਚ ਇੱਕ ਦੂਜੇ ਲਈ ਤਲਖ ਭਾਸ਼ਾ ਵਰਤੀ ਜਾਂਦੀ ਰਹੀ ਹੈ ਅਤੇ ਹੋਟਲ ਮਾਲਕ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਹੈ ਉਸ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਹੋ ਰਹੀਆਂ ਧਾਂਦਲੀਆਂ ਨੂੰ ਲੈ ਕੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਅਤੇ ਕਿਤੇ ਨਾ ਕਿਤੇ ਵਿਧਾਇਕ ਦਾ ਨਾਮ ਵੀ ਇਸ ਵਿੱਚ ਲਿਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਕਿ ਇਹ ਸਿਆਸੀ ਰੰਜਿਸ਼ ਕਿਤੇ ਨਾ ਕਿਤੇ ਇਸ ਸੋਟਲ ਮਾਲਕ ਲਈ ਭਾਰੀ ਪੈ ਗਈ ਜਿਸ ਦੇ ਚਲਦੇ ਅੱਜ ਉਸ ਨੂੰ ਖਮਿਆਜ਼ਾ ਭੁਗਤਣਾ ਪਿਆ। ਪਰ ਹੋਟਲ ਮਾਲਕ ਵੱਲੋਂ ਤਾੜਨਾ ਕੀਤੀ ਗਈ ਕਿ ਜਿਸ ਵੱਲੋਂ ਵੀ ਇਹ ਕਾਰਵਾਈ ਕਰਵਾਈ ਗਈ ਹੈ ਉਸ ਦੇ ਖਿਲਾਫ ਉਹ ਆਪਣਾ ਜਵਾਬ ਜਰੂਰ ਦੇਣਗੇ

Read More
{}{}