Home >>Punjab

ਉਧਾਰ ਲਏ ਪੈਸੇ ਮੋੜਨ ਦੇ ਪੈ ਰਹੇ ਦਬਾਅ ਕਾਰਨ ਵਿਅਕਤੀ ਨੇ ਨਹਿਰ ਚ ਛਲਾਂਗ ਮਾਰ ਕੀਤੀ ਖ਼ੁਦਕੁਸ਼ੀ

Faridkot Suicide: ਪਰਿਵਾਰ ਵੱਲੋਂ ਪਿੰਡ ਦੇ ਸਰਪੰਚ ਦੇ ਪਿਤਾ ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼। ਪਿੰਡ ਦੇ ਸਰਪੰਚ ਨੇ ਦੋਸ਼ਾਂ ਨੂੰ ਨਕਾਰਿਆ।  

Advertisement
ਉਧਾਰ ਲਏ ਪੈਸੇ ਮੋੜਨ ਦੇ ਪੈ ਰਹੇ ਦਬਾਅ ਕਾਰਨ ਵਿਅਕਤੀ ਨੇ ਨਹਿਰ ਚ ਛਲਾਂਗ ਮਾਰ ਕੀਤੀ ਖ਼ੁਦਕੁਸ਼ੀ
Raj Rani|Updated: May 16, 2025, 09:32 AM IST
Share

Faridkot News(ਨਰੇਸ਼ ਸੇਠੀ): ਅੱਜ ਸ਼ਾਮ ਫਰੀਦਕੋਟ ਅੰਦਰੋਂ ਲੰਘਦੀ ਸਰਹੰਦ ਨਹਿਰ ''ਚ ਇੱਕ ਵਿਅਕਤੀ ਨੇ ਛਲਾਂਗ ਮਾਰ ਦਿੱਤੀ ਹਾਲਾਂਕਿ ਆਸਪਾਸ ਦੇ ਲੋਕਾਂ ਵੱਲੋਂ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਉਸਨੂੰ ਰੋਡ ਕੇ ਲੈ ਗਿਆ ਜਿਸਦੇ ਚੱਲਦੇ ਉਸਦੀ ਮੌਤ ਹੋ ਗਈ।ਪੁਲਿਸ ਨੂੰ ਸੂਚਨਾ ਮਿਲਣ ਤੇ ਲਾਸ਼ ਨੂੰ ਨਹਿਰ ਚੋ ਕੱਢ ਕੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਪਹਿਚਾਣ ਹੋਣ ਤੋਂ ਬਾਅਦ ਉਸਦਾ ਪਰਿਵਾਰ ਵੀ ਹਸਪਤਾਲ ਪੁੱਜ ਗਿਆ। 

ਪਰਿਵਾਰ ਚ ਮ੍ਰਿਤਕ ਦੀ ਧੀ ਅਤੇ ਉਸਦੀ ਭਾਬੀ ਨੇ ਦੱਸਿਆ ਕਿ ਮ੍ਰਿਤਕ ਕੇਵਲ ਕ੍ਰਿਸ਼ਨ ਜੋ ਮੁਕਤਸਰ ਜ਼ਿਲੇ ਦੇ ਪਿੰਡ ਭੰਗੇਂ ਵਾਲਾ ਦਾ ਰਹਿਣ ਵਾਲਾ ਸੀ ਵੱਲੋਂ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਦੇ ਪਿਤਾ ਤੋਂ ਪੰਜਾਹ ਹਜ਼ਾਰ ਰੁਪਏ ਉਧਾਰ ਲਏ ਸਨ ਜਿਸ ਚੋ ਉਹ ਵਿਆਜ ਸਮੇਤ 80 ਹਜ਼ਾਰ ਰੁਪਏ ਵਾਪਿਸ ਵੀ ਕਰ ਚੁਕੇ ਹਨ ਪਰ ਫਿਰ ਵੀ ਉਨ੍ਹਾਂ ਦੇ ਵੱਲੀ ਦੋ ਲੱਖ ਰੁਪਏ ਹੋਰ ਬਣਾ ਕੇ ਮੰਗ ਰਹੇ ਸਨ। 

ਨਾਲ ਹੀ ਮ੍ਰਿਤਕ ਦਾ ਟਰੈਕਟਰ ਖੋਂਹਨ ਅਤੇ ਉਸਦੀ ਚੱਕੀ ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇ ਰਹੇ ਸਨ ਜਿਸ ਤੋਂ ਪ੍ਰੇਸ਼ਾਨ ਹੋਕੇ ਕੇਵਲ ਕ੍ਰਿਸ਼ਨ ਵੱਲੋਂ ਅੱਜ ਆਤਮਹੱਤਿਆ ਕਰ ਲਈ।ਉਨ੍ਹਾਂ ਦੱਸਿਆ ਕਿ ਅੱਜ ਵੀ ਉਸਦੇ ਪਿਤਾ ਤੇ ਕਈ ਫੋਨ ਕਾਲ ਕਰ ਧਮਕੀ ਦਿੱਤੀ ਜਾ ਰਹੀ ਸੀ।ਉਨ੍ਹਾਂ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਮ੍ਰਿਤਕ ਨੂੰ ਤੰਗ ਪ੍ਰੇਸ਼ਾਨ ਕਰ ਉਸਨੂੰ ਆਤਮਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਉਧਰ ਇਸ ਸਬੰਧੀ ਪਿੰਡ ਭੰਗੇਂ ਵਾਲਾ ਦੇ ਸਰਪੰਚ ਨਾਲ ਫੋਨ ਤੇ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਵਲ ਕ੍ਰਿਸ਼ਨ ਦੇ ਪਰਿਵਾਰ ਚ ਐਕਸੀਡੈਂਟ ਹੋਣ ਕਾਰਨ ਇਲਾਜ ਲਈ ਮੱਦਦ ਦੇ ਤੋਰ ਤੇ ਪੈਸੇ ਦਿੱਤੇ ਸਨ ਪਰ ਉਨ੍ਹਾਂ ਤੇ ਪੈਸੇ ਵਾਪਿਸ ਕਰਨ ਲਈ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ ਸੀ ।ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ ਮੌਤ ਦੀ ਵਜ੍ਹਾ ਕੋਈ ਹੋਰ ਹੋ ਸਕਦੀ ਹੈ।

ਇਸ ਸਬੰਧੀ ਜਾਂਚ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਕੇਵਲ ਕ੍ਰਿਸ਼ਨ ਨਾਮਕ ਵਿਅਕਤੀ ਦੀ ਲਾਸ਼ ਨਹਿਰ ਚੋ ਕੱਢੀ ਗਈ ਸੀ ਅਤੇ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਉਸਦੇ ਪਰਿਵਾਰਕ ਮੇੱਬਰ ਵੀ ਪੁੱਜ ਗਏ ਹਨ ਜਿਵੇਂ ਹੀ ਇਹ ਬਿਆਨ ਦਰਜ ਕਰਵਾਉਂਦੇ ਹਨ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Read More
{}{}