Faridkot News: ਬਾਬਾ ਫ਼ਰੀਦ ਸੁਸਾਇਟੀ ਨੇ 2024 ਦੇ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ। ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ (ਰਜਿ:) ਦੇ ਮੈਂਬਰਾਂ ਨੇ ਬਾਬਾ ਫ਼ਰੀਦ ਮਨੁੱਖਤਾ ਦੀ ਸੇਵਾ ਦਾ ਐਵਾਰਡ ਡਾ. ਐੱਸ.ਪੀ. ਸਿੰਘ ਉਬਰਾਏ ਨੂੰ ਦੇਣ ਦਾ ਫੈਸਲਾ ਕੀਤਾ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਬਾਬਾ ਫਰੀਦ ਮਨੁੱਖਤਾ ਦੀ ਸੇਵਾ ਦੇ ਐਵਾਰਡ ਲਈ ਵੱਡੀ ਗਿਣਤੀ ਵਿਚ ਅਰਜੀਆਂ ਪ੍ਰਾਪਤ ਹੋਈਆ ਸਨ। ਜਿਨ੍ਹਾਂ ਵਿਚੋਂ ਸੰਸਥਾ ਵੱਲੋਂ ਸਿਰਫ 3 ਅਰਜੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ। ਜਿਨਾਂ ਵਿਚੋਂ ਡਾ. ਐਸਪੀ ਸਿੰਘ ਉਬਰਾਏ ਦੇ ਨਾਂਅ ਦੀ ਚੋਣ ਕੀਤੀ ਗਈ। ਉਹਨਾਂ ਦੱਸਿਆ ਕਿ ਐਸ ਪੀ ਸਿੰਘ ਉਬਰਾਏ ਵੱਲੋਂ ਬਣਾਏ ਗਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਾਹੀ ਪੰਜਾਬ ਦੇ ਨਾਲ ਨਾਲ ਹੋਰ ਵੀ ਕਈ ਸੂਬਿਆ ਅਤੇ ਦੇਸ਼ਾਂ ਵਿਚ ਡਾ ਐਸਪੀ ਸਿੰਘ ਉਬਰਾਏ ਵੱਲੋਂ ਮਨੁਖਤਾ ਦੀ ਸੇਵਾ ਦੇ ਕਾਰਜ ਕਰਵਾਏ ਜਾ ਰਹੇ ਹਨ।
ਜਿਨ੍ਹਾਂ ਵੱਲੋਂ ਫ਼ਰੀਦਕੋਟ ਵਿਚ ਵੀ ਕਈ ਮਨੁੱਖਤਾ ਦੀ ਸੇਵਾ ਦੇ ਕਾਰਜ ਨਿਸਵਾਰਥ ਹੋ ਕੇ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਅਰਬ ਦੇਸ਼ਾਂ ਵਿਚ ਵੱਖ ਵੱਖ ਅਪਰਾਧਿਕ ਮਾਮਲਿਆ ਵਿਚ ਮੌਤ ਦੀ ਸਜਾ ਪ੍ਰਾਪਤ ਵੱਖ-ਵੱਖ ਮੁਲਕਾਂ ਦੇ ਕਰੀਬ 840 ਨੌਜਵਾਨਾਂ ਨੂੰ ਡਾ ਐਸਪੀ ਸਿੰਘ ਉਬਰਾਏ ਬਲੱਡ ਮਨੀ ਦੇ ਕੇ ਛੁਡਵਾ ਚੁੱਕੇ ਹਨ। ਉਹਨਾਂ ਕਿਹਾ ਐਸਪੀ ਸਿੰਘ ਉਬਰਾਏ ਦਾ ਕਿਸਾਨ ਅੰਦੋਲਨ ਵਿਚ ਵੀ ਵੱਡਾ ਯੋਗਦਾਨ ਰਿਹਾ।
ਇਸੇ ਨੂੰ ਮੁੱਖ ਰੱਖਦੇ ਹੋਏ ਬਾਬਾ ਫਰੀਦ ਸੰਸ਼ਥਾਵਾਂ ਵੱਲੋਂ ਇਸ ਵਾਰ ਦਾ ਬਾਬਾ ਫ਼ਰੀਦ ਮਨੁਖਤਾ ਦੀ ਸੇਵਾ ਦਾ ਐਵਾਰਡ ਡਾ. ਐਸਪੀ ਸਿੰਘ ਉਬਰਾਏ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਡਾ ਐਸਪੀ ਸਿੰਘ ਉਬਾਰਏ ਨੂੰ ਇਕ ਲੱਖ ਰੁਪਏ ਨਕਦ, ਦੁਸ਼ਾਲਾ ਅਤੇ ਸਾਈਟੇਸ਼ਨ ਨਾਲ ਨਵਾਜਿਆ ਜਾਏਗਾ। 23 ਸਤੰਬਰ ਨੂੰ ਸੇਖ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਵਿਖੇ ਧਾਰਮਿਕ ਸਖਸੀਅਤਾਂ ਵੱਲੋਂ ਦਿੱਤਾ ਜਾਵੇਗਾ ਅਤੇ ਡਾ ਐਸਪੀ ਸਿੰਘ ਉਬਰਾਏ ਇਸ ਮੌਕੇ ਖੁੱਦ ਮੌਜੂਦ ਰਹਿਣਗੇ।