Home >>Punjab

ਗੈਰ ਕਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਖਿਲਾਫ ਪੁਲਿਸ ਦੀ ਕਾਰਵਾਈ, ਖੇਤਾਂ ਚ ਚੱਲ ਰਿਹਾ ਕੇਂਦਰ ਕੀਤਾ ਸੀਲ

ਕੱਲ ਦੁਪਹਿਰ ਕੋਟਕਪੂਰਾ ਦੇ ਪਿੰਡ ਚੱਕ ਕਲਿਆਣ ਵਿਖੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਛੁੜਾਉ ਕੇਂਦਰ ਨੂੰ ਪੁਲਿਸ ਵੱਲੋਂ ਤਾਲਾ ਜੜਿਆ ਗਿਆ ਸੀ ਅਤੇ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸੇ ਨਸ਼ਾ ਛੁਡਾਊ ਕੇਂਦਰ ਦੇ ਮਾਲਕਾਂ ਵੱਲੋਂ ਫਰੀਦਕੋਟ ਦੇ ਪਿੰਡ ਆਰਾਈਆਂ ਵਾਲਾ ਕਲਾਂ ਦੇ ਕੋਲ ਖੇਤਾਂ ਦੇ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜੋ ਕਿ ਬਿਨਾਂ ਕਿਸੇ ਮਨਜ਼ੂਰੀ ਤੋਂ ਚਲਾਇਆ ਜਾ ਰਿਹਾ ਸੀ। 

Advertisement
ਗੈਰ ਕਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਖਿਲਾਫ ਪੁਲਿਸ ਦੀ ਕਾਰਵਾਈ, ਖੇਤਾਂ ਚ ਚੱਲ ਰਿਹਾ ਕੇਂਦਰ ਕੀਤਾ ਸੀਲ
Raj Rani|Updated: Apr 17, 2025, 10:55 AM IST
Share

Faridkot News(ਨਰੇਸ਼ ਸੇਠੀ): ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਖਿਲਾਫ ਪੁਲਿਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲ ਰਹੇ ਨਸ਼ਾ ਛੜਾਊ ਕੇਂਦਰਾਂ ਤੇ ਵੀ ਪੁਲਿਸ ਵੱਲੋਂ ਤਾਬੜ ਤੋੜ ਕਾਰਵਾਈਆਂ ਜਾਰੀ ਹਨ । ਜੇਕਰ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲ ਰਹੇ ਨਸ਼ਾ ਛੜਾਊ ਕੇਂਦਰਾਂ ਤੇ ਲਗਾਤਾਰ ਪੁਲਿਸ ਦੀਆਂ ਕਾਰਵਾਈਆਂ ਜਾਰੀ ਹਨ ਜਿਸ ਵਿੱਚ ਕਰੀਬ ਦੋ ਹਫਤੇ ਪਹਿਲਾਂ ਫਰੀਦਕੋਟ ਦੇ ਹੀ ਦੋ ਨਸ਼ਾ ਛੁੜਾਉ ਕੇਂਦਰਾਂ ਨੂੰ ਪੁਲਿਸ ਵੱਲੋਂ ਸੀਲ ਕੀਤਾ ਗਿਆ ਸੀ ਜੋ ਕਿ ਬਿਨਾਂ ਕਿਸੇ ਮਨਜ਼ੂਰੀ ਤੋਂ ਚੱਲ ਰਹੇ ਸਨ। 

ਕੱਲ ਦੁਪਹਿਰ ਕੋਟਕਪੂਰਾ ਦੇ ਪਿੰਡ ਚੱਕ ਕਲਿਆਣ ਵਿਖੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਛੁੜਾਉ ਕੇਂਦਰ ਨੂੰ ਪੁਲਿਸ ਵੱਲੋਂ ਤਾਲਾ ਜੜਿਆ ਗਿਆ ਸੀ ਅਤੇ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸੇ ਨਸ਼ਾ ਛੁਡਾਊ ਕੇਂਦਰ ਦੇ ਮਾਲਕਾਂ ਵੱਲੋਂ ਫਰੀਦਕੋਟ ਦੇ ਪਿੰਡ ਆਰਾਈਆਂ ਵਾਲਾ ਕਲਾਂ ਦੇ ਕੋਲ ਖੇਤਾਂ ਦੇ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜੋ ਕਿ ਬਿਨਾਂ ਕਿਸੇ ਮਨਜ਼ੂਰੀ ਤੋਂ ਚਲਾਇਆ ਜਾ ਰਿਹਾ ਸੀ। 

ਪੁਲਿਸ ਵੱਲੋਂ ਅੱਧੀ ਰਾਤ ਵੇਲੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਇਸ ਨਸ਼ਾ ਛੁੜਾਊ ਕੇਂਦਰ ਤੇ ਛਾਪੇਮਾਰੀ ਕੀਤੀ ਗਈ ਗੋਰਤਲਬ ਹੈ ਕੀ ਨਸ਼ਾ ਛੁੜਾਊ ਕੇਂਦਰ ਮਾਲਕਾਂ ਨੂੰ ਸ਼ਾਇਦ ਇਸਦੀ ਭਿਣਕ ਪਹਿਲਾਂ ਹੀ ਪੈ ਗਈ ਸੀ ਜਿਸ ਦੇ ਚਲਦੇ ਉਹਨਾਂ ਵੱਲੋਂ ਇਸ ਜਗਹਾ ਤੇ ਦਾਖਲ ਨਸ਼ਾ ਛੁਡਾਉਣ ਵਾਲੇ ਮਰੀਜ਼ਾਂ ਨੂੰ ਇਸ ਸੈਂਟਰ ਤੋਂ ਕਿਸੇ ਹੋਰ ਜਗਹਾ ਭੇਜ ਦਿੱਤਾ ਗਿਆ ਪਰ ਪੁਲਿਸ ਵੱਲੋਂ ਉੱਥੇ ਮੌਕੇ ਦੇ ਹਾਲਾਤਾਂ ਅਤੇ ਮਿਲੀ ਸੂਚਨਾ ਤੋਂ ਬਾਅਦ ਇਸ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ। 

ਸਿਹਤ ਵਿਭਾਗ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਸੈਂਟਰ ਦੇ ਅੰਦਰ ਦਾਖਲ ਮਰੀਜ਼ਾਂ ਨਾਲ ਅਣਮਨੁੱਖੀ ਵਤੀਰਾ ਅਪਣਾਇਆ ਜਾਂਦਾ ਹੈ ਅਤੇ ਉਹਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਜਾਂਦੀ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਇਹਨਾਂ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾ ਰਿਹਾ ਸੀ ਉਹ ਬੇਹਦ ਹੀ ਖਰਾਬ ਜਗ੍ਹਾ ਸੀ ਜਿਸ ਵਿੱਚ ਕੁਝ ਕਮਰੇ ਬਣਾਏ ਗਏ ਸਨ ਪਰ ਨਾ ਤਾਂ ਹਵਾ ਦਾ ਪ੍ਰਬੰਧ ਸੀ ਅਤੇ ਨਾ ਹੀ ਉੱਥੇ ਕੋਈ ਸਿਹਤ ਸਹੂਲਤਾਂ ਮੌਜੂਦ ਸਨੁ ਜਿਸ ਦੇ ਚਲਦੇ ਇਸ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਨੂੰ ਚਲਾਉਣ ਵਾਲੇ  ਮਾਲਕ ਫਰਾਰ ਦੱਸੇ ਜਾ ਰਹੇ ਹਨ।

Read More
{}{}