Home >>Punjab

Faridkot Encounter: ਫਰੀਦਕੋਟ ਪੁਲਿਸ ਨੇ ਐਨਕਾਊਂਟਰ ਦੌਰਾਨ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ

Faridkot Encounter: ਜਵਾਬੀ ਫਾਇਰ ਦੌਰਾਨ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਜਦਕਿ ਦੂਸਰਾ ਬਦਮਾਸ਼ ਮੋਟਰਸਾਈਕਲ ਡਿੱਗਣ ਕਾਰਨ ਜਖਮੀ ਹੋ ਗਿਆ। ਜਿਨ੍ਹਾਂ ਦੋਨਾਂ ਨੂੰ ਪੁਲਿਸ ਨੇ ਕਾਬੂ ਕਰ ਮੈਡੀਕਲ ਹਸਪਤਾਲ ਭੇਜਿਆ।

Advertisement
Faridkot Encounter: ਫਰੀਦਕੋਟ ਪੁਲਿਸ ਨੇ ਐਨਕਾਊਂਟਰ ਦੌਰਾਨ ਦੋ ਬਦਮਾਸ਼ਾਂ ਨੂੰ ਕੀਤਾ ਕਾਬੂ
Manpreet Singh|Updated: Nov 28, 2024, 08:21 PM IST
Share

Faridkot Encounter: ਫਰੀਦਕੋਟ ਪੁਲਿਸ ਨੂੰ ਅੱਜ ਉਸ ਮੌਕੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਬਦਮਾਸ਼ਾਂ ਨੂੰ ਮੁਠਭੇੜ ਦੌਰਾਨ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਪ੍ਰੱਗਿਆ ਜੈਨ ਨੇ ਕਿਹਾ ਕਿ ਸ਼ਰਾਰਤੀ ਅੰਸਰਾਂ ਦੇ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਨਾਕੇਬੰਦੀ ਕੀਤੀ ਗਈ ਸੀ।ਇਸੇ ਦੌਰਾਨ ਪੁਲਿਸ ਵੱਲੋਂ ਵਾਇਸ ਸੁਆਰ ਦੋ ਸ਼ੱਕੀ ਵਿਅਕਤੀ ਪੁਲਿਸ ਨੂੰ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਬਾਈਕ ਭਜਾ ਲਈ ਗਈ।

ਪੁਲਿਸ ਵੱਲੋਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਦੋਨੋਂ ਬਦਮਾਸ਼ ਆਪਣੀ ਬਾਈਕ ਸਮੇਤ ਫਰੀਦਕੋਟ ਦੇ ਜਹਾਜ਼ ਗਰਾਊਂਡ ਦੇ ਸੁਨਸਾਨ ਏਰੀਏ ਅੰਦਰ ਵੜ ਗਏ। ਇਸੇ ਦੌਰਾਨ ਉਹਨਾਂ ਵੱਲੋਂ ਪਿੱਛਾ ਕਰਦੀ ਹੋਈ ਪੁਲਿਸ ਦੇ ਮੁਲਾਜ਼ਮਾਂ ਉੱਤੇ ਗੋਲੀ ਚਲਾਈ ਗਈ। ਜਿਸ ਦੇ ਜਵਾਬੀ ਫਾਇਰ ਦੌਰਾਨ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਜਦਕਿ ਦੂਸਰਾ ਬਦਮਾਸ਼ ਮੋਟਰਸਾਈਕਲ ਡਿੱਗਣ ਕਾਰਨ ਜਖਮੀ ਹੋ ਗਿਆ। ਜਿਨ੍ਹਾਂ ਦੋਨਾਂ ਨੂੰ ਪੁਲਿਸ ਨੇ ਕਾਬੂ ਕਰ ਮੈਡੀਕਲ ਹਸਪਤਾਲ ਭੇਜਿਆ।

ਉਨ੍ਹਾਂ ਦੱਸਿਆ ਕੇ ਦੋਨਾਂ ਦੀ ਪਹਿਚਾਣ ਰਵਿੰਦਰ ਸਿੰਘ ਅਤੇ ਲਵਪ੍ਰੀਤ ਵੱਜੋਂ ਹੋਈ ਹੈ ਜਿਨ੍ਹਾਂ ਖਿਲਾਫ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ਼ ਹਨ ਅਤੇ ਕੁਜ ਦਿਨ ਪਹਿਲਾਂ ਨਜ਼ਦੀਕੀ ਪਿੰਡ ਚ ਹੋਈ ਲੜਾਈ ਚ ਵੀ ਸ਼ਾਮਲ ਸਨ।ਫਿਲਹਾਲ ਦੋਨਾਂ ਅਰੋਪੀਆ ਕੋਲੋ ਇੱਕ ਅਵੇਧ ਪਿਸਟਲ ਵੀ ਬ੍ਰਾਮਦ ਕੀਤਾ ਗਿਆ ਹੈ।

 

Read More
{}{}