Home >>Punjab

ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ; 24 ਘੰਟਿਆਂ 'ਚ 1 ਮਹਿਲਾ ਸਮੇਤ 3 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

Faridkot News: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।  

Advertisement
 ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ;  24 ਘੰਟਿਆਂ  'ਚ 1 ਮਹਿਲਾ ਸਮੇਤ 3 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Sadhna Thapa|Updated: Mar 13, 2025, 04:35 PM IST
Share

Faridkot News: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ, ਪਿਛਲੇ 7 ਮਹੀਨਿਆਂ ਦੌਰਾਨ 188 ਮਾਮਲੇ ਦਰਜ ਕਰਕੇ 257 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਹਿਤ, ਪਿਛਲੇ 24 ਘੰਟਿਆਂ ਦੌਰਾਨ, ਨਸ਼ਿਆਂ ਵਿਰੁੱਧ 3 ਮਾਮਲੇ ਦਰਜ ਕੀਤੇ ਗਏ ਹਨ ਅਤੇ 1 ਔਰਤ ਸਮੇਤ 3 ਨਸ਼ਾ ਤਸਕਰਾਂ ਨੂੰ 80 ਨਸ਼ੀਲੀਆਂ ਗੋਲੀਆਂ, 17.069 ਗ੍ਰਾਮ ਹੈਰੋਇਨ ਅਤੇ 60,000/- ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਇੰਸਪੈਕਟਰ ਗੁਰਾਦਿੱਤਾ ਸਿੰਘ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ  ਸ:ਥਾ: ਹਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਪਿੰਡ ਮਿਸ਼ਰੀਵਾਲਾ ਤੋ ਕਲੇਰ ਨੂੰ ਜਾਂਦੇ ਕੱਚੇ ਰਸਤੇ ਪਰ ਪਿੰਡ ਕਲੇਰ ਸਾਇਡ ਹੱਦ ਪਿੰਡ ਮਿਸ਼ਰੀਵਾਲਾ ਪੁੱਜੇ ਤਾ ਇੱਕ ਨੋਜਵਾਨ ਪਿੰਡ ਮਿਸ਼ਰੀਵਾਲਾ ਦੀ ਵੱਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਖੇਤਾ ਵੱਲ ਮੁੜਨ ਲੱਗਾ। 

ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸਦੀ ਤਲਾਸ਼ੀ ਕੀਤੀ ਤਾ ਉਸ ਪਾਸੋ 80 ਨਸ਼ੀਲੀਆ ਗੋਲੀਆਂ ਬ੍ਰਾਮਦ ਹੋਈਆ।ਇਸੇ ਤਰਾਂ ਥਾਣੇਦਾਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਦੀ ਨਿਗਰਾਨੀ ਹੇਠ ਥਾਣੇਦਾਰ ਬੂਟਾ ਸਿੰਘ ਪੁਲਿਸ ਪਾਰਟੀ ਸਮੇਤ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਭੋਲੂਵਾਲਾ ਰੋਡ, ਫਰੀਦਕੋਟ ਟਾਵਰ ਵਾਲੀ ਗਲੀ ਹੁੰਦੇ ਹੋਏ ਗੋਬਿੰਦਨਗਰ, ਭੋਲੂਵਾਲਾ ਰੋਡ, ਫਰੀਦਕੋਟ ਜਾ ਰਹੇ ਸੀ ਤਾਂ ਸਾਹਮਣੇ ਤੋ ਇੱਕ ਨੌਜਵਾਨ ਹੱਥ ਵਿੱਚ ਕਾਲੇ ਰੰਗ ਦਾ ਲਿਫਾਫਾ ਫੜੀ ਆਉਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਨੂੰ ਭੱਜ ਗਿਆ ਅਤੇ ਇੱਕ ਮਕਾਨ ਵਿੱਚ ਵੜ ਗਿਆ। 

ਜਦ ਪੁਲਿਸ ਪਾਰਟੀ ਪਿੱਛਾ ਕਰਦੀ ਹੋਈ ਉਸ ਮਕਾਨ ਵਿੱਚ ਪੁੱਜੀ ਤਾਂ  ਉਹ ਨੌਜਵਾਨ ਕੰਧ ਉੱਪਰ ਦੀ ਛਾਲ ਮਾਰ ਕੇ ਭੱਜ ਗਿਆ। ਜਦੋ ਪੁਲਿਸ ਪਾਰਟੀ ਨੇ ਘਰ ਦੀ ਚੈਕਿੰਗ ਕੀਤੀ ਤਾਂ ਅੰਦਰ ਇੱਕ ਮਹਿਲਾ ਬੈਠੀ ਦਿਖਾਈ ਦਿੱਤੀ ਜਿਸ ਕੋਲ ਇਕ ਕਾਲੇ ਰੰਗ ਦਾ ਲਿਫਾਫਾ ਪਿਆ ਸੀ, ਜਿਸ ਵਿੱਚ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੋਣ 'ਤੇ ਉਸ ਮਹਿਲਾ ਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਮਨਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਗੋਬਿੰਦ ਨਗਰ ਬਸਤੀ ਭੋਲੂਵਾਲਾ ਰੋਡ ਫਰੀਦਕੋਟ ਦੱਸਿਆ, ਜਦ ਪੁਲਿਸ ਪਾਰਟੀ ਨੇ ਉਸ ਕੋਲ ਪਏ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋ  9 ਗ੍ਰਾਮ 6 ਮਿਲੀਗ੍ਰਾਮ ਹੈਰੋਇਨ ਅਤੇ 60 ਹਜਾਰ ਰੁਪੈ ਡਰੱਗ ਮਨੀ ਬਰਾਮਦ ਹੋਈ। ਜਿਸਤੇ ਮੁਕੱਦਮਾ ਨੰਬਰ 87 ਦਰਜ਼ ਕਰ ਕਰਕੇ ਦੋਸ਼ੀ ਮਨਜੀਤ ਕੋਰ ਨੂੰ ਗ੍ਰਿਫਤਾਰ ਕੀਤਾ ਗਿਆ।

ਇੱਕ ਹੋਰ ਮਾਮਲੇ ਚ ਥਾਨਾਂ ਜੈਤੋ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਨਿਗਰਾਨੀ ਹੇਠ ਸ:ਥ: ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਨੇੜੇ ਮਾਨ ਢਾਬਾ ਮੁਕਤਸਰ ਰੋਡ ਜੈਤੋ ਮੌਜੂਦ ਸੀ ਤਾਂ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਦੀ ਗੱਡੀ ਆਉਂਦੀ ਦੇਖ ਕੇ ਘਬਰਾ ਕੇ ਖਿਸਕਣ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਨਛੱਤਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਛੱਜਘਾੜਾ ਮੁਹੱਲਾ ਜੈਤੋ ਦੱਸਿਆ ǀ ਜਿਸ ਦੀ ਤਲਾਸ਼ੀ ਕੀਤੀ ਤਾਂ ਉਸ ਦੁਆਰਾ ਹੇਠਾ ਸੁੱਟੇ ਗਏ ਮੋਮੀ ਲਿਫਾਫੇ ਵਿੱਚੋਂ 8 ਗ੍ਰਾਮ 63 ਮਿਲੀਗ੍ਰਾਮ ਹੈਰੋਇਨ ਬ੍ਰਾਮਦ ਹੋਈ।

 

Read More
{}{}