Home >>Punjab

Jagjit Singh Dallewal: 'ਜੇਕਰ ਕਿਸੇ ਕੁੜੀ ਨਾਲ ਕੌਰ ਤੇ ਲੜਕੇ ਨਾਲ ਸਿੰਘ ਤਾਂ ਉਸ ਨੂੰ ਕਿਵੇਂ ਖਾਲੀਸਤਾਨੀ ਕਹਿ ਸਕਦੇ' ਕਿਸਾਨ ਆਗੂ ਦਾ ਵੱਡਾ ਬਿਆਨ

Jagjit Singh Dallewal press conference: ਕੱਲ੍ਹ ਇੱਕ ਕੰਗਨਾ ਰਣੌਤ ਅਤੇ ਕੁਲਵਿੰਦਰ ਕੌਰ ਦਾ ਮੁੱਦਾ ਸਾਹਮਣੇ ਆਇਆ ਹੈ। ਕੱਲ੍ਹ ਵਾਲੀ ਘਟਨਾ ਦਾ ਜ਼ਿੰਮੇਵਾਰ ਉਹ ਸਿਸਟਮ ਹੈ।  

Advertisement
Jagjit Singh Dallewal: 'ਜੇਕਰ ਕਿਸੇ ਕੁੜੀ ਨਾਲ ਕੌਰ ਤੇ ਲੜਕੇ ਨਾਲ ਸਿੰਘ ਤਾਂ ਉਸ ਨੂੰ ਕਿਵੇਂ ਖਾਲੀਸਤਾਨੀ ਕਹਿ ਸਕਦੇ' ਕਿਸਾਨ ਆਗੂ ਦਾ ਵੱਡਾ ਬਿਆਨ
Riya Bawa|Updated: Jun 07, 2024, 12:26 PM IST
Share

Jagjit Singh Dallewal: ਚੰਡੀਗੜ੍ਹ ਵਿਖੇ ਅੱਜ ਅੱਜ ਸਯੁੰਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਕਿਸਾਨ ਭਵਨ-ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜਿਸ ਤਰੀਕੇ ਦੇ ਨਤੀਜੇ ਆਏ ਨੇ ਉਸ ਉੱਤੇ ਅਸੀਂ ਚਰਚਾ ਕੀਤੀ ਅਤੇ ਕੰਗਨਾ ਰਣੌਤ ਦੇ ਮੁੱਦੇ ਉੱਤੇ ਚਰਚਾ ਹੋਈ।

ਨਤੀਜਾ ਹੈ ਕੀ 400 ਦੀ ਗੱਲ ਕਰਨ ਵਾਲੀ ਪਾਰਟੀ 240 ਉੱਤੇ ਰਹਿ 
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਨੂੰ ਜਿਸ ਤਰੀਕੇ ਦਾ ਬਹੁਮਤ ਮਿਲਦਾ ਰਿਹਾ, ਉਸ ਬਹੁਮਤ ਵਿੱਚ ਧੱਕੇਸ਼ਾਹੀ ਇੰਨਾਂ ਵੱਲੋਂ ਕੀਤੀਆਂ ਗਈਆਂ ਹਨ। ਉਸੇ ਚੀਜ਼ ਦਾ ਨਤੀਜਾ ਹੈ ਕੀ 400 ਦੀ ਗੱਲ ਕਰਨ ਵਾਲੀ ਪਾਰਟੀ 240 ਉੱਤੇ ਰਹਿ ਗਈ ਹੈ।
 
ਇਹ ਵੀ ਪੜ੍ਹੋ: Kangana Ranaut Slapped: ਥੱਪੜ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੂੰ ਆਈ ਇੰਦਰਾ ਗਾਂਧੀ ਦੀ ਯਾਦ! ਸੋਸ਼ਲ ਮੀਡੀਆ 'ਤੇ ਲਿਖ ਦਿੱਤੀ ਇਹ ਗੱਲ 
 

ਕੰਗਨਾ ਰਣੌਤ ਅਤੇ ਕੁਲਵਿੰਦਰ ਕੌਰ ਦਾ ਮੁੱਦਾ
ਇਸ ਤੋਂ ਬਾਅਦ ਕਿਹਾ ਕਿ ਦੇਸ਼ ਨੇ ਭਾਜਪਾ ਨੂੰ ਅਹਿਸਾਸ ਕਰਵਾ ਦਿੱਤਾ ਹੈ ਕੀ ਇਹ ਸਮਾਂ ਜ਼ਰੂਰ ਆਉਂਦਾ ਹੈ। ਕਿਸਾਨ ਅੰਦੋਲਨ ਦਾ ਸਪੱਸ਼ਟ ਅਸਰ ਦਿਖਾਈ ਦਿੱਤਾ। ਕਿਸਾਨ ਅੰਦੋਲਨ ਦੌਰਾਨ ਇੰਨਾਂ ਨੇ ਜੋ ਧੱਕੇਸ਼ਾਹੀ ਕੀਤੀ ਉਸ ਦਾ ਦੇਸ਼ ਦੇ ਲੋਕਾਂ ਨੇ ਇੰਨਾਂ ਨੂੰ ਜਵਾਬ ਦਿੱਤਾ ਹੈ। ਕੱਲ੍ਹ ਇੱਕ ਕੰਗਨਾ ਰਣੌਤ ਅਤੇ ਕੁਲਵਿੰਦਰ ਕੌਰ ਦਾ ਮੁੱਦਾ ਸਾਹਮਣੇ ਆਇਆ ਹੈ।

ਕੱਲ੍ਹ ਹੀ ਭਾਜਪਾ ਦੇ ਇਕ ਆਗੂ ਹਰਜੀਤ ਗਰੇਵਾਲ ਨੇ ਮੰਨਿਆ ਕੀ ਮੋਬਾਇਲ ਅਤੇ ਪਰਸ ਦੀ ਚੈਕਿੰਗ ਦੀ ਗੱਲ ਸੀ ਪਰ ਕੰਗਨਾ ਰਣੌਤ ਨੇ ਵੀ ਆਈ ਪੀ ਕਲਚਰ ਦਾ ਰੋਹਬ ਮਾਰਿਆ। ਕੁਲਵਿੰਦਰ ਕੌਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਨਿਭਾਈ ਹੈ। ਇਸ ਮੁੱਦੇ ਉੱਤੇ ਅਸੀਂ ਡੀਜੀਪੀ ਨੂੰ ਮਿਲਾਂਗੇ। ਕੰਗਨਾ ਰਣੌਤ ਦਾ ਬੋਲਣ ਦਾ ਤਰੀਕਾ ਪਹਿਲੇ ਦਿਨ ਤੋਂ ਹੀ ਗਲਤ ਹੈ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕੰਗਨਾ ਦੇ ਗਲਤ ਬੋਲਣ ਉੱਤੇ ਕੋਈ ਰੋਕ ਨਹੀਂ ਲਗਾਈ।

ਇਹ ਵੀ ਪੜ੍ਹੋ: Punjab News: ਚੋਣਾਂ ਤੋਂ ਬਾਅਦ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਵੀ ਬਾਰੀ ਸੂਰ, ਕਹੀ ਇਹ ਵੱਡੀ ਗੱਲ

ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਕੱਲ੍ਹ ਵਾਲੀ ਘਟਨਾ ਦਾ ਜ਼ਿੰਮੇਵਾਰ ਉਹ ਸਿਸਟਮ ਹੈ ਜਿਸ ਨੇ ਕੰਗਨਾ ਦੇ ਗਲਤ ਬੋਲਣ ਉੱਤੇ ਕੋਈ ਰੋਕ ਨਹੀਂ ਲਗਾਈ ਹੈ। ਕੱਲ੍ਹ ਵੀ ਕੰਗਨਾ ਨੇ ਕਿਹਾ ਕੀ ਪੰਜਾਬ ਵਿੱਚ ਅੱਤਵਾਦੀ ਵੱਧ ਰਿਹਾ ਹੈ ਪਰ ਸਾਨੂੰ ਤਾਂ ਕਿਸੇ ਜਗ੍ਹਾ ਦਿਖਾਈ ਨਹੀਂ ਦਿੱਤਾ। ਇੱਕ ਕਮਿਊਨਿਟੀ ਦੇ ਖ਼ਿਲਾਫ਼ ਗਲਤ ਸ਼ਬਦ ਬੋਲਣ ਤੇ ਕੰਗਨਾ ਰਣੌਤ ਉ੍ੱਤੇ ਕਾਰਵਾਈ ਹੋਣੀ ਚਾਹੀਦੀ ਹੈ। 9 ਤਰੀਕ ਨੂੰ ਮੋਹਾਲੀ ਦੇ ਅੰਬ ਸਾਹਿਬ ਵਿੱਚ ਅਸੀਂ ਇਕੱਠੇ ਹੋ ਕੇ ਐਸ ਐਸ ਪੀ ਦਫਤਰ ਤੱਕ ਇਨਸਾਫ਼ ਮਾਰਚ ਕੱਢਾਂਗੇ।

ਸਾਡੀਆਂ 11 ਵੱਡੀਆਂ ਮੰਗਾਂ ਸਨ
ਕਿਸਾਨ ਆਗੂ ਨੇ ਕਿਹਾ ਕਿ ​ ਸਾਡੀਆਂ 11 ਵੱਡੀਆਂ ਮੰਗਾਂ ਸਨ। ਸਰਕਾਰ ਨੇ ਮੰਗਾਂ ਉੱਤੇ ਕੋਈ ਗੌਰ ਨਹੀਂ ਕੀਤਾ। ਸਗੋਂ ਸਰਕਾਰ ਜ਼ਬਰ ਉੱਤੇ ਆਈ ਸਾਡੇ ਉੱਤੇ ਲਗਾਤਾਰ ਹਮਲੇ ਇਹਨਾਂ ਨੇ ਕੀਤਾ। ਅੱਜ ਅਸੀਂ ਦੇਸ਼ ਦੀ ਰਾਜਨੀਤੀ ਨੂੰ ਮੁੱਦਿਆਂ ਤੇ ਖਿੱਚ ਕੇ ਲਿਆਂਦਾ ਹੈ। ਧਰਮ ਦੇ ਨਾਮ ਉੱਤੇ ਸਿਆਸਤ ਕਰਨ ਵਾਲੇ ਅਯੁੱਧਿਆ ਵਿੱਚ ਹੀ ਹਾਰ ਗਏ ਸਨ। ਇਸ ਵਾਰ ਲੋਕਾਂ ਨੇ ਫ਼ਤਵਾ ਮੋਦੀ ਜਾਂ ਭਾਜਪਾ ਨੂੰ ਨਹੀਂ ਦਿੱਤਾ ਸਗੋਂ ਐਨ ਡੀ ਏ ਨੂੰ ਫਤਵਾ ਦਿੱਤਾ।

ਕਿਸਾਨਾਂ ਦੀ ਮੰਗਾਂ ਦੇ ਹੱਲ ਲਈ ਇਕਜੁਟ ਹੋਣ
ਕੁਲਵਿੰਦਰ ਕੌਰ ਦੀ ਹੁਣ ਤੱਕ ਸਰਵਿਸ ਦੇਖੀ ਜਾਵੇ। ਦੂਜੇ ਪਾਸੇ ਕੰਗਨਾ ਰਣੌਤ ਦਾ ਹੁਣ ਤੱਕ ਦਾ ਬੋਲਣ ਦਾ ਤਰੀਕਾ ਦੇਖੋਂ ਫਿਰ ਦੋਨਾਂ ਪਾਸਿਆਂ ਤੋਂ ਜਾਂਚ ਕੀਤੀ ਜਾਵੇ। ਕੰਗਨਾ ਰਣੌਤ ਲਗਾਤਾਰ ਪੰਜਾਬ ਦੇ ਲੋਕਾਂ ਦੇ ਮਨਾਂ ਉੱਤੇ ਠੇਸ ਪਹੁੰਚਾਉਂਦੀ ਹੈ। ਦੂਜੀਆਂ ਪਾਰਟੀਆਂ ਦੇ ਸੰਸਦ ਮੈਂਬਰ ਨੂੰ ਮੰਗ ਪੱਤਰ ਭੇਜਾਂਗੇ ਕੀ ਕਿਸਾਨਾਂ ਦੀ ਮੰਗਾਂ ਦੇ ਹੱਲ ਲਈ ਇਕਜੁਟ ਹੋਣ। ਜੇਕਰ ਕਿਸੇ ਕੁੜੀ ਨਾਲ ਕੌਰ ਲੱਗਦਾ, ਲੜਕੇ ਨਾਲ ਸਿੰਘ ਲੱਗਦਾ ਤਾਂ ਤੁਸੀਂ ਉਸ ਨੂੰ ਕਿਵੇਂ ਖਾਲੀਸਤਾਨੀ ਕਹਿ ਸਕਦੇ ਆ।

ਇਹ ਵੀ ਪੜ੍ਹੋ:  Kangana Ranaut Slapped: ਪੰਜਾਬ ਦੇ ਹੱਕ 'ਚ ਨਿੱਤਰੀ ਹਰਸਿਮਰਤ ਕੌਰ ਬਾਦਲ, ਕਿਹਾ 'ਕਿਸੇ ਨੂੰ ਵੀ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਦੀ ਇਜਾਜ਼ਤ ਨਹੀਂ' 

 

Read More
{}{}