Home >>Punjab

Bathinda News: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਕੀਤਾ ਨਜ਼ਰਬੰਦ

Bathinda News: ਬਠਿੰਡਾ ਦੇ ਪਿੰਡ ਘਸੋਖਾਨਾ ਵਿੱਚ ਸੀਵਰੇਜ ਪਾਈਲ ਲਾਈਨ ਪਾਉਣ ਦੇ ਵਿਰੋਧ ਵਿੱਚ ਧਰਨੇ ਦੌਰਾਨ ਕਾਨਫਰੰਸ ਦਾ ਐਲਾਨ ਕੀਤਾ ਗਿਆ ਸੀ।

Advertisement
Bathinda News: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਕੀਤਾ ਨਜ਼ਰਬੰਦ
Ravinder Singh|Updated: Jun 01, 2025, 07:10 PM IST
Share

Bathinda News: ਬਠਿੰਡਾ ਦੇ ਪਿੰਡ ਘਸੋਖਾਨਾ ਵਿੱਚ ਸੀਵਰੇਜ ਪਾਈਲ ਲਾਈਨ ਪਾਉਣ ਦੇ ਵਿਰੋਧ ਵਿੱਚ ਧਰਨੇ ਦੌਰਾਨ ਕਾਨਫਰੰਸ ਦਾ ਐਲਾਨ ਕੀਤਾ ਗਿਆ ਸੀ। ਇਸ ਕਾਨਫਰੰਸ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੈ।

ਕਾਬਿਲੇਗੌਰ ਹੈ ਕਿ ਕਾਕਾ ਸਿੰਘ ਕੋਟੜਾ ਤੇ ਬਾਕੀ ਸਾਥੀਆਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡੱਲੇਵਾਲ ਨੇ ਕਿਹਾ ਕਿ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਸਰਕਾਰ ਧੱਕੇ ਨਾਲ ਪਿੰਡਾਂ ਵਿਚੋਂ ਗੰਦਾ ਪਾਣੀ ਸੀਵਰੇਜ ਦਾ ਪਾਣੀ ਲੰਘਾਉਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਘਸੋਖਾਨਾ ਰਾਹੀਂ ਸੀਵਰੇਜ ਪਾਈਪ ਵਿਛਾਉਣ ਦੇ ਮੁੱਦੇ ’ਤੇ ਡੱਲੇਵਾਲ ਦੀ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਸਾਥੀ ਇਸ ਮਾਮਲੇ ਨੂੰ ਲੈ ਕੇ 27 ਮਈ ਤੋਂ ਮਰਨ ਵਰਤ ’ਤੇ ਚੱਲ ਰਹੇ ਹਨ।

ਵੀਡੀਓ ਸਾਂਝੀ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਠਿੰਡਾ ਦੇ ਪਿੰਡ ਘਸੋਖਾਨਾ ਵਿੱਚ ਸੀਵਰੇਜ ਪਾਈਲ ਲਾਈਨ ਪਾਉਣ ਦੇ ਵਿਰੋਧ ਵਿੱਚ ਧਰਨੇ ਦੌਰਾਨ ਕਾਨਫਰੰਸ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਫ਼ਰੀਦਕੋਟ ਪੁਲਿਸ ਨੇ ਉਨ੍ਹਾਂ ਦੇ ਘਰ ਨੂੰ ਘੇਰਾ ਪਾ ਲਿਆ ਹੈ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।

ਡੱਲੇਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦਾ ਗਲ਼ਾ ਘੁੱਟ ਰਹੀ ਹੈ, ਪਰ ਹੁਣ ਸਾਲ ਹੀ ਰਹਿ ਗਿਆ ਹੈ ਕਿ ਉਨ੍ਹਾਂ ਨੇ ਹੁਣ ਲੋਕਾਂ ਦੀ ਕਚਿਹਰੀ ਵਿੱਚ ਆਉਣ ਹੈ ਤੇ ਲੋਕਾਂ ਸਾਹਮਣੇ ਝੁਕਣਾ ਪੈਣਾ ਹੈ। ਸਰਕਾਰ ਗੰਦਾ ਪਾਣੀ ਪਿੰਡ ਵਿੱਚੋਂ ਲੰਘਾਉਣ ਲਈ ਬਜਿੱਦ ਹੈ  ਪਰ ਸਰਕਾਰ ਨੂੰ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਚਾਹੀਦਾ ਹੈ ਤੇ ਇਸ ਨੂੰ ਹੋਰ ਰਾਸਤੇ ਰਾਹੀਂ ਵੀ ਕੱਢਿਆ ਜਾ ਸਕਦਾ ਹੈ।

ਡੱਲੇਵਾਲ ਨੇ ਕਿਹਾ ਕਿ ਸਰਕਾਰ ਲੋਕਤੰਤਰ ਦਾ ਗਲ਼ਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕਾਕਾ ਸਿੰਘ ਕੋਟੜਾ ਤੇ ਬਾਕੀ ਸਾਥੀਆਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡੱਲੇਵਾਲ ਨੇ ਕਿਹਾ ਕਿ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਸਰਕਾਰ ਧੱਕੇ ਨਾਲ ਪਿੰਡਾਂ ਵਿਚੋਂ ਗੰਦਾ ਪਾਣੀ ਸੀਵਰੇਜ ਦਾ ਪਾਣੀ ਲੰਘਾਉਣਾ ਚਾਹੁੰਦੀ ਹੈ।

Read More
{}{}