Home >>Punjab

Farmers Protest: ਵੱਡੀ ਖ਼ਬਰ! ਦਿੱਲੀ ਦੇ ਕੁੰਡਲੀ-ਸਿੰਘੂ ਤੇ ਟਿਕਰੀ ਬਾਰਡਰ ਖੁੱਲ੍ਹਣੇ ਹੋਏ ਸ਼ੁਰੂ

Farmers Protest News: ਪੁਲਿਸ ਨੇ 6 ਵਿੱਚੋਂ 5 ਲੇਅਰਾਂ ਦੇ ਬੈਰੀਕੇਡਿੰਗ ਹਟਾ ਦਿੱਤੇ ਹਨ। ਪੁਲਿਸ ਰਾਤ ਤੱਕ ਕੰਕਰੀਟ ਦੀ ਕੰਧ ਹਟਾਉਣ ਵਿੱਚ ਲੱਗੀ ਰਹੀ। ਅੱਜ ਐਤਵਾਰ ਸਵੇਰ ਤੱਕ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।

Advertisement
Farmers Protest: ਵੱਡੀ ਖ਼ਬਰ! ਦਿੱਲੀ ਦੇ ਕੁੰਡਲੀ-ਸਿੰਘੂ ਤੇ ਟਿਕਰੀ ਬਾਰਡਰ ਖੁੱਲ੍ਹਣੇ ਹੋਏ ਸ਼ੁਰੂ
Riya Bawa|Updated: Feb 25, 2024, 08:38 AM IST
Share

Farmers Protest News:  ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਕਾਰਨ ਬੰਦ ਕੀਤੀ ਗਈ ਦਿੱਲੀ ਸਰਹੱਦ ਨੇੜੇ ਸੜਕ ਨੂੰ ਖੋਲ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ। ਦਰਅਸਲ ਪੱਛਮੀ ਦਿੱਲੀ ਵਿਚ ਟਿੱਕਰੀ ਬਾਰਡਰ ਅਤੇ ਬਾਹਰੀ ਦਿੱਲੀ ਵਿਚ ਸਿੰਘੂ ਬਾਰਡਰ 'ਤੇ ਸੜਕਾਂ ਨੂੰ ਖੋਲ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ। ਸੀਮਿੰਟ ਦੀ ਬਣੀ ਬੈਰੀਕੇਡਿੰਗ ਨੂੰ ਕਰੇਨ ਨਾਲ ਹਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀਮਿੰਟ ਦੇ ਬਣੇ ਵੱਡੇ ਸਪੀਡ ਬਰੇਕਰਾਂ ਨੂੰ ਬੁਲਡੋਜ਼ਰਾਂ ਨਾਲ ਢਾਹਿਆ ਜਾ ਰਿਹਾ ਹੈ।

ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ ਤੋਂ ਰਾਹਤ ਦੀ ਖਬਰ ਹੈ। ਅਸਲ ਵਿੱਚ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਾਰਨ ਦੋਵੇਂ ਸਰਹੱਦਾਂ ਕਿਲ੍ਹਿਆਂ ਵਿੱਚ ਤਬਦੀਲ ਹੋ ਗਈਆਂ ਸਨ। ਜਿਸ ਨੂੰ ਅੱਜ ਆਰਜ਼ੀ ਤੌਰ ’ਤੇ ਖੋਲ੍ਹ ਦਿੱਤਾ ਗਿਆ ਹੈ। ਪੁਲੀਸ ਨੇ ਇੱਕ ਪਾਸੇ ਤੋਂ ਸੜਕ ’ਤੇ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਉਥੋਂ ਦੇ ਲੋਕਾਂ ਨੂੰ ਸਰਹੱਦ ਪਾਰ ਕਰਨਾ ਬਹੁਤ ਔਖਾ ਹੋ ਰਿਹਾ ਸੀ। ਗੱਡੀਆਂ ਨੂੰ ਕੁਝ ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ। ਅਜਿਹੇ 'ਚ ਅੱਜ ਸ਼ਾਮ ਬਾਰਡਰ ਖੁੱਲ੍ਹਣ ਨਾਲ ਦਿੱਲੀ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਉਹ 29 ਫਰਵਰੀ ਤੱਕ ਦਿੱਲੀ ਵੱਲ ਮਾਰਚ ਨਹੀਂ ਕਰਨਗੇ। ਜਿਸ ਤੋਂ ਬਾਅਦ ਅੱਜ ਸ਼ਾਮ ਪੁਲਿਸ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ ਬਾਰੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਅਗਲਾ ਪਲਾਨ, ਕਿਹਾ  WTO 'ਤੇ  ਹੋਵੇਗੀ ਚਰਚਾ

ਦਿੱਲੀ ਪੁਲਿਸ ਵੱਲੋਂ ਟਿੱਕਰੀ ਬਾਰਡਰ 'ਤੇ ਲਗਾਏ ਗਏ ਕੰਟੇਨਰ ਅਤੇ ਪੱਥਰ ਹਟਾਏ ਜਾ ਰਹੇ ਹਨ। ਹਾਲਾਂਕਿ ਸ਼ੁਰੂਆਤ 'ਚ ਇਕ ਪਾਸੇ ਵਾਲੀ ਸੜਕ ਨੂੰ ਖੋਲ੍ਹਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਝੜੌਦਾ ਬਾਰਡਰ 'ਤੇ ਇਕ ਸਾਈਡ ਰੋਡ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਦਰਅਸਲ 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਬਹਾਦਰਗੜ੍ਹ ਸਥਿਤ ਟਿੱਕਰੀ ਬਾਰਡਰ ਅਤੇ ਝੜੌਦਾ ਬਾਰਡਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਬਹਾਦਰਗੜ੍ਹ ਦੇ ਸੈਕਟਰ-9 ਤੋਂ ਲੈ ਕੇ ਟਿੱਕਰੀ ਬਾਰਡਰ ਤੱਕ ਦਾ ਇੱਕ ਕਿਲੋਮੀਟਰ ਦਾ ਇਲਾਕਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇੱਥੇ ਕਿਸਾਨਾਂ ਨੂੰ ਰੋਕਣ ਲਈ 8 ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਟਿੱਕਰੀ ਸਰਹੱਦ ਨਾਲ ਲੱਗਦੇ ਬਹਾਦੁਰਗੜ੍ਹ ਦਾ ਆਧੁਨਿਕ ਉਦਯੋਗਿਕ ਇਲਾਕਾ ਇਸ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

 

Read More
{}{}