Home >>Punjab

Faridkot News: ਕਿਸਾਨਾਂ ਨੇ ਕੀਤਾ ਹੰਸ ਰਾਜ ਹੰਸ ਦਾ ਵਿਰੋਧ, ਬੋਲੇ- 2 ਜੂਨ ਤੋਂ ਬਾਅਦ ਦੇਖਾਂਗੇ ਕੌਣ ਖੱਬੀ ਖਾਨ ਖੰਘਦਾ ਮੇਰੇ ਅੱਗੇ

Faridkot News: ਪਿੰਡ ਦੇ ਵਿੱਚ ਸਮਾਗਮ ਵਿੱਚ ਪਹੁੰਚੇ ਹੰਸ ਰਾਜ ਨੇ ਸਪੀਚ ਦੌਰਾਨ ਕਿਹਾ ਕਿ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ। ਇਨ੍ਹਾਂ ਨੂੰ 1 ਤਾਰੀਖ ਨੂੰ ਜਵਾਬ ਦੇ ਦਿਓ, 2 ਤਾਰੀਖ ਨੂੰ ਮੇਰੇ ਤੋਂ ਜਾਵਬ ਲੈ ਲਿਓ...ਇਹਨਾਂ ਨੂੰ ਕਹੋ ਪਰਸੋਂ ਲਾਲਿਆਂ ਤੋਂ ਡਾਂਗਾਂ ਖਾਧੀਆਂ ਫਿਰ ਹੁਣ ਜਾ ਕੇ ਬੈਠਦੇ ਹਨ।

Advertisement
Faridkot News: ਕਿਸਾਨਾਂ ਨੇ ਕੀਤਾ ਹੰਸ ਰਾਜ ਹੰਸ ਦਾ ਵਿਰੋਧ, ਬੋਲੇ- 2 ਜੂਨ ਤੋਂ ਬਾਅਦ ਦੇਖਾਂਗੇ ਕੌਣ ਖੱਬੀ ਖਾਨ ਖੰਘਦਾ ਮੇਰੇ ਅੱਗੇ
Manpreet Singh|Updated: May 16, 2024, 09:55 PM IST
Share

Faridkot News: ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕਰ ਸਵਾਲ ਕੀਤੇ ਜਾ ਰਹੇ ਹਨ। ਅੱਜ ਉਹਨਾਂ ਵੱਲੋਂ ਫ਼ਰੀਦਕੋਟ ਜਿਲੇ ਦੇ ਪਿੰਡ ਬਹਿਲੇਵਾਲਾ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਪਹੁੰਚਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਰਾਹ ਵਿੱਚ ਧਰਨਾ ਲਗਾ ਦਿੱਤਾ ਗਿਆ। ਹਾਲਾਂਕਿ ਹੰਸਰਾਜ ਦੂਜੇ ਰਾਸਤੇ ਉਸ ਸਮਾਗਮ ਦੇ ਵਿੱਚ ਪਹੁੰਚੇ ਗਏ। ਅਤੇ ਕਿਸਾਨਾਂ ਨੂੰ ਪੁਲਿਸ ਵੱਲੋਂ ਉਥੋਂ ਖਦੇੜਿਆ ਗਿਆ ਅਤੇ ਕੁਝ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।

ਇਸ ਮੌਕੇ ਹਿਰਾਸਤ ਵਿੱਚ ਲਏ ਗਏ ਕਿਸਾਨ ਕੁਲਵਿੰਦਰ ਸਿੰਘ ਬਹਿਲੇਵਾਲਾ ਵਾਲੇ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਫਰੀਦਕੋਟ ਪੁਲਿਸ ਵੱਲੋਂ ਉਹਨਾਂ ਨੂੰ ਧੱਕੇ ਨਾਲ ਗਿਰਫਤਾਰ ਕੀਤਾ ਹੈ। ਇਸਦੇ ਹੀ ਪਿੰਡ ਦੇ ਕਿਸਾਨ ਨੇ ਕਿਹਾ ਕਿ ਅੱਜ ਹੰਸ ਰਾਜ ਉਹਨਾਂ ਦੇ ਪਿੰਡ ਵਿੱਚ ਆਏ ਸਨ, ਤਾਂ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਅਤੇ ਉਹਨਾਂ ਵੱਲੋਂ ਪਹਿਲਾਂ ਵੀ ਵਿਰੋਧ ਕੀਤਾ ਗਿਆ ਸੀ। ਅੱਜ ਵੀ ਹੰਸਰਾਜ ਦਾ ਵਿਰੋਧ ਕੀਤਾ ਗਿਆ ਪੁਲਿਸ ਵੱਲੋਂ ਉਹਨਾਂ ਦੇ ਆਗੂਆਂ ਨੂੰ ਹਿਰਾਸਤ 'ਚ ਲਿਆ ਗਿਆ, ਪਰ ਉਹ ਬੀਜੇਪੀ ਨੂੰ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦੇਣਗੇ।

ਪਿੰਡ ਦੇ ਵਿੱਚ ਸਮਾਗਮ ਵਿੱਚ ਪਹੁੰਚੇ ਹੰਸ ਰਾਜ ਨੇ ਸਪੀਚ ਦੌਰਾਨ ਕਿਹਾ ਕਿ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ। ਇਨ੍ਹਾਂ ਨੂੰ 1 ਤਾਰੀਖ ਨੂੰ ਜਵਾਬ ਦੇ ਦਿਓ, 2 ਤਾਰੀਖ ਨੂੰ ਮੇਰੇ ਤੋਂ ਜਾਵਬ ਲੈ ਲਿਓ...ਇਹਨਾਂ ਨੂੰ ਕਹੋ ਪਰਸੋਂ ਲਾਲਿਆਂ ਤੋਂ ਡਾਂਗਾਂ ਖਾਧੀਆਂ ਫਿਰ ਹੁਣ ਜਾ ਕੇ ਬੈਠਦੇ ਹਨ। ਮੁੜ ਤੋਂ ਡਾਂਗਾ ਖਾਂਦੇ ਉਨ੍ਹਾਂ ਲੋਕਾਂ ਕੋਲੋ...ਮੈਂ ਤਾਂ ਪਾਰਟੀ ਵਰਕਰਾਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਕਿਸੇ ਨਾਲ ਲੜਿਓ ਨਾਲ..ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੋਜ਼ਾਂ ਨੂੰ ਜਦੋਂ ਗੁੱਸਾ ਆ ਜਾਂਦਾ ਅੱਗ ਲਗਾ ਦਿੰਦਾ ਧਰਤੀ ਨੂੰ...ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿਸਾਨਾਂ ਨੂੰ ਗਰੀਬ ਦੀ ਹਾਅ ਤੋਂ ਬਚਾਣਾ ਚਾਹੀਦਾ ਹੈ। 2 ਜੂਨ ਤੋਂ ਬਾਅਦ ਮੈਂ ਦੇਖਾਂਗਾ ਕੋਣ ਖੱਬੀ ਖਾਨ ਖੰਗਾਦਾ ਇੱਥੇ...

Read More
{}{}