Farmers Protest: ਮਾਨਸਾ ਦੇ ਐਸਡੀਐਮ ਦਫ਼ਤਰ ਦੇ ਬਾਹਰ ਪਿਛਲੇ 47 ਦਿਨਾਂ ਤੋਂ ਚੱਲ ਰਹੇ ਧਰਨੇ ਦੇ ਦੌਰਾਨ ਅੱਜ ਕਿਸਾਨਾਂ ਵੱਲੋਂ ਵੱਡਾ ਇਕੱਠ ਕਰਕੇ ਆਪਣੀਆਂ ਮੰਗਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਜਾਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਐਸਡੀਐਮ ਦਫ਼ਤਰ ਦੇ ਬਾਹਰ 47ਵੇਂ ਦਿਨ ਧਰਨਾ ਪੱਕਾ ਮੋਰਚਾ ਲਾਇਆ ਗਿਆ ਹੈ।
ਜਥੇਬੰਦੀ ਵੱਲੋਂ ਭਾਰੀ ਇਕੱਠ ਕਰਕੇ ਐਸਡੀਐਮ ਦਫ਼ਤਰ ਘੇਰਿਆ ਗਿਆ। ਕਿਸਾਨ ਨੇਤਾ ਮਹਿੰਦਰ ਸਿੰਘ ਭੈਣੀਬਾਘਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਤਿੰਨ ਮੰਗਾਂ ਨੂੰ ਲੈ ਕੇ ਜਿਹੜਾ ਪੱਕਾ ਮੋਰਚਾ ਲਾਇਆ ਗਿਆ ਹੈ। ਉਨ੍ਹਾਂ ਵਿੱਚੋਂ ਇੱਕ ਮੰਗ ਪਾਵਰਕੌਮ ਵੱਲੋਂ ਠੂਠਿਆਂਵਾਲੀ ਦੇ ਕਿਸਾਨ ਚਮਕੌਰ ਸਿੰਘ ਦੀ ਉੱਨੀ ਮਹੀਨੇ ਪਹਿਲਾਂ ਰਜਿਸਟਰੀ ਕਰਵਾ ਕੇ ਉਸ ਕਿਸਾਨ ਨੂੰ 12 ਲੱਖ ਤੋਂ ਉੱਪਰ ਦੀ ਰਕਮ ਨਹੀਂ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਹਿਮਾਚਲ ’ਚ ਪੰਜਾਬੀ ਤੇ ਸਿੱਖ ਨੌਜਵਾਨਾਂ ਨਾਲ ਧੱਕਾ ਹਰਗਿਜ਼ ਪ੍ਰਵਾਨ ਨਹੀਂ- ਜਥੇਦਾਰ ਗੜਗੱਜ
ਉਹ ਮੰਗ ਜਥੇਬੰਦੀ ਵੱਲੋਂ ਕਿਸਾਨ ਨੂੰ ਪੈਸੇ ਬਣਦੀ ਰਕਮ ਦਿਵਾਈ ਗਈ ਅਤੇ ਜੋ ਦੋ ਮੰਗਾਂ ਉੱਪਰ ਇਕੱਲੇ ਫੋਕੇ ਲਾਰਿਆਂ ਤੇ ਵਾਅਦਿਆਂ ਸਿਵਾਏ ਪੱਲੇ ਕੱਖ ਨਹੀਂ ਪਾਇਆ ਪਰ ਪਿਛਲੇ ਦਿਨੀਂ ਜਦੋਂ ਭਾਰੀ ਇਕੱਠ ਕਰਕੇ ਮਾਨਸਾ ਦੇ ਐਮਐਲਏ ਡਾਕਟਰ ਵਿਜੈ ਸਿੰਗਲਾ ਜਿਸ ਦਾ ਦਬਦਬਾ ਪ੍ਰਸ਼ਾਸਨ ਉਤੇ ਚਲਾਇਆ ਜਾ ਰਿਹਾ ਹੈ। ਉਸ ਦੀ ਕੋਠੀ ਘੇਰੀ ਗਈ ਤਾਂ ਉਸ ਸਮੇਂ ਐਸਡੀਐਮ ਨੇ ਭਰੋਸਾ ਦਿੱਤਾ ਗਿਆ ਕਿ ਚਾਰ ਮਾਰਚ ਨੂੰ ਤੁਹਾਡੇ ਮਸਲੇ ਜੋ ਰੱਲੇ ਪਿੰਡ ਦੀ ਜ਼ਮੀਨ ਉੱਪਰੋਂ ਧਾਰਾ 145 ਹਟਾਈ ਜਾਵੇਗੀ ਪਰ ਉਹ ਇਕੱਲੇ ਲਾਰੇ ਬਣ ਕੇ ਰਹਿ ਗਏ। ਜਦੋਂ ਅੱਜ ਜਥੇਬੰਦੀ ਵੱਲੋਂ ਇਕੱਠ ਕਰਕੇ ਮੀਟਿੰਗ ਵਿੱਚ ਡੀਸੀ ਦਫ਼ਤਰ ਘੇਰਨ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਮੋਗਾ ਪੁਲਿਸ ਵੱਲੋਂ ਕੀਤੇ ਗਏ ਐਨਕਾਊਂਟਰ 'ਚ ਇੱਕ ਬਦਮਾਸ਼ ਜਖਮੀ, 32 ਬੋਰ ਪਿਸਤੌਲ ਬਰਾਮਦ