Home >>Punjab

ਖੇਤੀਬਾੜੀ ਮੰਤਰੀ ਖੁੱਡੀਆਂ ਦਾ ਕਿਸਾਨਾਂ ਯੂਨੀਅਨ ਏਕਤਾ ਸਿੱਧੂਪੁਰ ਨੇ ਕੀਤਾ ਵਿਰੋਧ

Lambi News: ਕਿਸਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਵਿਚ ਹਾਈ ਬਰੈੱਡ ਝੋਨੇ ਤੇ ਲਾਈ ਪਾਬੰਦੀ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਉਣਾ ਕੋਈ ਕੋਈ ਸਪਸ਼ਟ ਸਵਾਬ ਨਹੀਂ ਸੀ ਉਣਾ ਨੇ ਇਸ ਮਾਮਲੇ ਵਿਚ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ।

Advertisement
ਖੇਤੀਬਾੜੀ ਮੰਤਰੀ ਖੁੱਡੀਆਂ ਦਾ ਕਿਸਾਨਾਂ ਯੂਨੀਅਨ ਏਕਤਾ ਸਿੱਧੂਪੁਰ ਨੇ ਕੀਤਾ ਵਿਰੋਧ
Manpreet Singh|Updated: Apr 19, 2025, 07:56 PM IST
Share

Lambi News: ਸਿੱਖਿਆ ਕ੍ਰਾਂਤੀ ਤਹਿਤ ਅੱਜ ਹਲਕਾ ਲੰਬੀ ਤੋਂ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹਲ਼ਕੇ ਦੇ ਕਈ ਪਿੰਡਾਂ ਦੇ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਜਦੋਂ ਉਹ ਪਿੰਡ ਫੁਲੂ ਖੇੜਾ ਵਿਖੇ ਪਹੁੰਚੇ ਤਾਂ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਹਰਭਗਵਾਨ ਸਿੰਘ ਲੰਬੀ ਦੀ ਅਗਵਾਈ ਵਿਚ ਕਿਸਾਨਾਂ ਨੇ ਮੰਤਰੀ ਨੂੰ ਰੋਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਹਰੇ ਬਾਜ਼ੀ ਕੀਤੀ ਅਤੇ ਸਵਾਲ ਪੁੱਛੇ ਅਤੇ ਮੰਤਰੀ ਅਤੇ ਕਿਸਾਨਾਂ ਵਿਚਕਾਰ ਕਾਫ਼ੀ ਬਹਿਸ ਬਾਜ਼ੀ ਹੋਈ ।

ਇਸ ਮੌਕੇ ਕਿਸਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਵਿਚ ਹਾਈ ਬਰੈੱਡ ਝੋਨੇ ਤੇ ਲਾਈ ਪਾਬੰਦੀ ਨੂੰ ਲੈ ਕੇ ਸਵਾਲ ਕੀਤੇ ਗਏ ਤਾਂ ਉਣਾ ਕੋਈ ਕੋਈ ਸਪਸ਼ਟ ਸਵਾਬ ਨਹੀਂ ਸੀ ਉਣਾ ਨੇ ਇਸ ਮਾਮਲੇ ਵਿਚ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ।

ਦੂਜੇ ਪਾਸੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਿੱਖਿਆ ਕਰਾਂਗੀ ਤਹਿਤ ਹਲਕਾ ਲੰਬੀ ਦੇ ਸਕੂਲਾਂ ਦੇ ਵਿਕਾਸ ਕਾਰਜਾਂ ਲਈ 20 ਕਰੋੜ ਦੇ ਕਰੀਬ ਰਾਸ਼ੀ ਜਾਰੀ ਹੋਈ ਸੀ ਜਿਸ ਵਿਚੋਂ ਅੱਜ ਅਲੱਗ ਅਲੱਗ ਸਕੂਲਾਂ ਵਿਚ ਹੋਏ ਕਰੀਬ 2 ਕਰੋੜ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ । ਉਣਾ ਕਿਹਾ ਕਿ ਮੈਨੂੰ ਕਿਸਾਨ ਮਿਲੇ ਸੀ ਉਨ੍ਹਾਂ ਦੇ ਸਵਾਲ ਦੇ ਜਵਾਬ ਦਿੱਤੇ ਜਿਵੇਂ ਹਾਈਬ੍ਰਿਡ ਝੋਨੇ ਦੇ ਪਾਬੰਦੀ ਇਸ ਨੂੰ ਕੇਂਦਰ ਦੀ ਏਜੰਸੀ ਨੇ ਖ਼ਰੀਦਣ ਹੁੰਦਾ ਜਿਸ ਦੀ ਕੁਵਾਲਟੀ ਮਾੜੀ ਨਿਕਲਦੀ ਹੈ ਜਿਸ ਕਰ ਕੇ ਉਣਾ ਨੇ ਖ਼ਰੀਦਣ ਤੇ ਰੋਕ ਲਾਈ ਹੈ।

Read More
{}{}