Banur News: ਬਨੂੜ-ਲੇਹਲੀ ਰੋਡ ਉਤੇ ਢਾਬਾ ਮਾਲਕ ਉਤੇ ਜਾਨਲੇਵਾ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹਥਿਆਰਾਂ ਨਾਲ ਲੈਸ ਚਾਰ ਹਮਲਾਵਾਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪਿੰਡ ਮਨੌਲੀ ਸੂਰਤ ਦੇ ਕੋਲਅਣਪਛਾਤੇ ਹਮਲਾਵਰਾਂ ਨੇ ਢਾਬਾ ਮਾਲਕ ਉਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।
ਜ਼ਖ਼ਮੀ ਢਾਬਾ ਮਾਲਕ ਨੂੰ ਰਾਹਗੀਰਾਂ ਨੇ ਬਨੂੜ ਦੇ ਨੇੜੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਢਾਬਾ ਨੂੰ ਕਿਰਾਏ ਉਤੇ ਲੈ ਕੇ ਰਿੰਕੂ ਨਾਮ ਦਾ ਸਖ਼ਸ਼ ਚਲਾ ਰਿਹਾ ਸੀ। ਦੇਰ ਰਾਤ ਇੱਕ ਆਟੋ ਵਾਲੇ ਨੇ ਰਿੰਕੂ ਦੀ ਮਾਮੂਲੀ ਬਹਿਸ ਹੋ ਗਈ ਸੀ। ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰਨ ਕਰ ਲਿਆ ਜਦ ਆਟੋ ਚਾਲਕ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਢਾਬਾ ਮਾਲਕ ਉਤੇ ਹਮਲਾ ਕਰ ਦਿੱਤਾ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗੇ। ਲੇਹਲੀ ਪੁਲਿਸ ਚੌਂਕੀ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।